www.sursaanjh.com > ਸਿੱਖਿਆ > ਮੱਕੋਵਾਲ ਕਲਾਂ ਤੋਂ ਚੌਥਾ ਨਗਰ ਕੀਰਤਨ ਸਜਾਇਆ

ਮੱਕੋਵਾਲ ਕਲਾਂ ਤੋਂ ਚੌਥਾ ਨਗਰ ਕੀਰਤਨ ਸਜਾਇਆ

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 25 ਅਗਸਤ:
ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮੱਕੋਵਾਲ ਕਲਾਂ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਮੂਹ ਨਗਰ ਨਿਵਾਸੀ ਅਤੇ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਚੌਥਾ ਨਗਰ ਕੀਰਤਨ ਸਜਾਇਆ ਗਿਆ। ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਅਰਦਾਸ ਉਪਰੰਤ ਵੱਖ ਵੱਖ ਪਿੰਡ ਮੱਕੋਵਾਲ ਖੁਰਦ, ਮੋਹਣ ਮਾਜਰਾ, ਰਾਮਪੁਰ, ਗੁਰਦੁਆਰਾ ਸ਼ਹੀਦ ਸਿੰਘ ਟੱਪਰੀਆ ਅਮਰ ਸਿੰਘ, ਬਹਿਰਾਮਪੁਰ ਬੇੇਟ, ਡੱਲਾ, ਖੋਖਰ  ਫਤਿਹਪੁਰ, ਗੁਰਦੁਆਰਾ ਸ੍ਰੀ ਜੰਡ ਸਾਹਿਬ ਪਾਤਸ਼ਾਹੀ ਦਸਵੀ ਤੋ ਹਾਫਿਜ਼ਾਬਾਦ, ਮੁਕਾਰਾਪੁਰ, ਜਟਾਣਾ ਤੋ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਸ੍ਰੀ ਚਮਕੌਰ ਸਾਹਿਬ ਨਤਮਸਤਕ ਹੋਣ ਉਪਰੰਤ ਬੇਲਾ, ਬਜੀਦਪੁਰ, ਰਸੀਦਪੁਰ, ਧੁਮੇਵਾਲ, ਸਲਾਹਪੁਰ ਤੋ ਗੁਰਦੁਆਰਾ ਸਾਹਿਬ ਅਰਦਾਸ ਉਪਰੰਤ ਸੰਪੂਰਨ ਹੋਇਆ।
ਇਸ ਨਗਰ ਕੀਰਤਨ ਵਿੱਚ ਬਾਬਾ ਸਾਦੀ ਸਿੰਘ ਗੱਤਕਾ ਅਖਾੜਾ ਪ੍ਰਬੰਧਕ ਬਜੀਦਪੁਰ ਦੇ ਨੌਜਵਾਨਾਂ ਨੇ ਗੱਤਕੇ ਦੇ ਜ਼ੌਹਰ ਦਿਖਾਏ। ਕੀਰਤਨੀ ਜਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਭਾਈ ਮੋਹਣ ਸਿੰਘ ਗ੍ਰੰਥੀ, ਪ੍ਰਧਾਨ ਅਵਤਾਰ ਸਿੰਘ, ਅੰਮ੍ਰਿਤਪਾਲ ਸਿੰਘ,  ਪਿਆਰਾ ਸਿੰਘ, ਮੱਖਣ ਸਿੰਘ, ਸਤਪਾਲ ਸਿੰਘ ਠੇਕੇਦਾਰ, ਦੀਪਾ ਨੰਬਰਦਾਰ, ਸਰਪੰਚ ਸ਼ੀਲਾ ਦੇਵੀ, ਬਲਵੰਤ ਸਿੰਘ ਖਾਲਸਾ, ਪਰਮਜੀਤ ਸਿੰਘ ਪੰਮਾ, ਅਮਨਦੀਪ ਸਿੰਘ, ਗੁਰਮੀਤ ਸਿੰਘ  ਬੱਗਾ ਸਿੰਘ, ਰਿੰਕਾ, ਮਾਸਟਰ ਜਗਦੇਵ ਸਿੰਘ ਰਾਮਪੁਰ ਆਦਿ ਦੀਆਂ ਸੰਗਤਾਂ, ਮੀਂਹ ਦੀ ਪਰਵਾਹ ਨਾ ਕਰਦੇ ਹੋਏ ਪਾਲਕੀ ਸਾਹਿਬ ਦੇ ਨਾਲ ਨਾਲ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦੀਆਂ ਨਾਲ ਚੱਲ ਰਹੀਆ ਸਨ।

Leave a Reply

Your email address will not be published. Required fields are marked *