www.sursaanjh.com > ਅੰਤਰਰਾਸ਼ਟਰੀ > ਰਜਨੀ ਸੈਣੀ ਅਤੇ ਕਮਲਜੀਤ ਕੌਰ ਬੈਂਸ ਨੂੰ ਮਿਸਿਜ਼ ਪੰਜਾਬਣ ਦੇ ਈਵੈਂਟ ਤੇ ਕੀਤਾ ਗਿਆ ਸਨਮਾਨਿਤ

ਰਜਨੀ ਸੈਣੀ ਅਤੇ ਕਮਲਜੀਤ ਕੌਰ ਬੈਂਸ ਨੂੰ ਮਿਸਿਜ਼ ਪੰਜਾਬਣ ਦੇ ਈਵੈਂਟ ਤੇ ਕੀਤਾ ਗਿਆ ਸਨਮਾਨਿਤ

ਰਜਨੀ ਸੈਣੀ ਅਤੇ ਕਮਲਜੀਤ ਕੌਰ ਬੈਂਸ ਨੂੰ ਮਿਸਿਜ਼ ਪੰਜਾਬਣ ਦੇ ਈਵੈਂਟ ਤੇ ਕੀਤਾ ਸਨਮਾਨਿਤ
ਪੰਜਾਬ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਤੇ ਪ੍ਰਬੰਧਕ ਰਮਿੰਦਰ ਰੰਮੀ ਵੱਲੋਂ ਸਰਟੀਫਿਕੇਟ ਅਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ  
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਗਸਤ:
ਏਆਰ ਸੈਣੀ ਗਲੈਮਰ ਵਰਲਡ ਦੇ ਐਮਡੀ ਮਰਹੂਮ ਅਮਨ ਸੈਣੀ ਦੇ ਮਿਸਿਜ਼ ਰਜਨੀ ਸੈਣੀ ਅਤੇ ਟੀਵੀ ਐਨਆਰਆਈ ਦੇ ਮਾਲਕ ਪਰਦੀਪ ਬੈਂਸ ਦੀ ਮਿਸਿਜ਼ ਕਮਲਜੀਤ ਕੌਰ ਬੈਂਸ ਨੂੰ ਪੰਜਾਬ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਫ਼ਾਊਂਡਰ ਤੇ ਪ੍ਰਬੰਧਕ ਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਦੀ ਅਸੋਸੀਏਟ ਮੈਂਬਰ ਰਮਿੰਦਰ ਰੰਮੀ ਵੱਲੋਂ ਮਿਸਿਜ਼ ਪੰਜਾਬਣ ਵਰਲਡ ਵਾਈਡ ਈਵੈਂਟ ਮੌਕੇ ਮਾਝਾ ਥੀਏਟਰ ਵਿਖੇ ਆਪ ਨੂੰ ਸਰਟੀਫਿਕੇਟ ਅਤੇ ਫੁਲਕਾਰੀ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਬੰਧਕਾਂ ਵੱਲੋਂ ਕਿਹਾ ਕਿ ਰਜਨੀ ਸੈਣੀ ਅਤੇ ਕਮਲਜੀਤ ਕੌਰ ਬੈਂਸ ਜੋ ਪੰਜਾਬ, ਪੰਜਾਬੀਅਤ, ਪੰਜਾਬੀ ਵਿਰਸਾ ਤੇ ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਵਿਦੇਸ਼ਾਂ ਵਿੱਚ ਬਹੁਤ ਉਪਰਾਲੇ ਕਰ ਰਹੇ ਹਨ, ਨੂੰ ਸਨਮਾਨਿਤ ਕਰਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ।
ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਮੈਨੂੰ ਜਨਵਰੀ ਵਿੱਚ “ਮਾਣਮੱਤੀ ਪੰਜਾਬਣ“ ਅਵਾਰਡ ਦੇ ਕੇ ਸਨਮਾਨਿਤ ਕੀਤਾ ਤੇ ਹੁਣ ਫਿਰ “ਗੈਸਟ ਆਫ਼ ਆਨਰ“ ਦਾ ਅਵਾਰਡ ਦੇ ਕੇ ਸਨਮਾਨਿਤ ਕੀਤਾ। ਮੈਂ ਇਸ ਲਈ ਸਾਰੀ ਟੀਮ ਦੀ ਸ਼ੁਕਰਗੁਜ਼ਾਰ ਹਾਂ ਤੇ ਹਮੇਸ਼ਾਂ ਆਪ ਜੀ ਦੀ ਸਫ਼ਲਤਾ ਤੇ ਚੜ੍ਹਦੀਕਲਾ ਲਈ ਦੁਆਵਾਂ ਕਰਦੀ ਹਾਂ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ।

Leave a Reply

Your email address will not be published. Required fields are marked *