www.sursaanjh.com > ਅੰਤਰਰਾਸ਼ਟਰੀ > ਰਾਕੇਸ਼ ਨਾਰੰਗ ਫਾਊਂਡੇਸ਼ਨ ਖਰੜ ਵੱਲੋਂ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਦਾ ਕਵਿਤਾ ਮੁਕਾਬਲਾ ਕਰਵਾਇਆ ਗਿਆ – ਐਡਵੋਕੇਟ ਨੀਲਮ ਨਾਰੰਗ

ਰਾਕੇਸ਼ ਨਾਰੰਗ ਫਾਊਂਡੇਸ਼ਨ ਖਰੜ ਵੱਲੋਂ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਦਾ ਕਵਿਤਾ ਮੁਕਾਬਲਾ ਕਰਵਾਇਆ ਗਿਆ – ਐਡਵੋਕੇਟ ਨੀਲਮ ਨਾਰੰਗ

ਪੰਜਾਬੀ ਸਾਹਿਤ ਸਭਾ ਖਰੜ ਦੇ ਸਹਿਯੋਗ ਨਾਲ ਐਡਵੋਕੇਟ ਨੀਲਮ ਨਾਰੰਗ ਵਲੋਂ ਆਪਣੇ ਪਤੀ ਸਵਰਗੀ ਸ੍ਰੀ ਰਾਕੇਸ਼ ਨਾਰੰਗ ਦੀ ਨਿੱਘੀ ਯਾਦ ਵਿੱਚ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਖਰੜ ਦੇ ਲਾਇਬ੍ਰੇਰੀ ਹਾਲ ਵਿਖੇ ਰਚਾਇਆ ਗਿਆ ਇਹ ਸਮਾਗਮ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 5 ਦਸੰਬਰ:
ਰਾਕੇਸ਼ ਨਾਰੰਗ ਫਾਊਂਡੇਸ਼ਨ ਖਰੜ ਵੱਲੋਂ ਪੰਜਾਬੀ ਸਾਹਿਤ ਸਭਾ ਖਰੜ ਦੇ ਸਹਿਯੋਗ ਨਾਲ ਦਿਨ ਵੀਰਵਾਰ ਨੂੰ ਐਡਵੋਕੇਟ ਨੀਲਮ ਨਾਰੰਗ ਵਲੋਂ ਆਪਣੇ ਪਤੀ ਸਵਰਗੀ ਸ੍ਰੀ ਰਾਕੇਸ਼ ਨਾਰੰਗ ਦੀ ਨਿੱਘੀ ਯਾਦ ਵਿੱਚ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਖਰੜ ਦੇ ਲਾਇਬ੍ਰੇਰੀ ਹਾਲ ਵਿਚ ਛੇਵੀਂ ਜਮਾਤ ਤੋਂ ਬਾਰਵੀਂ ਜਮਾਤ ਤੱਕ ਦੇ ਬੱਚਿਆਂ ਦਾ ਕਵਿਤਾ ਮੁਕਾਬਲਾ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿਚ ਖਾਲਸਾ ਸੀਨੀਅਰ ਸਕੈਂਡਰੀ ਸਕੂਲ,ਖਰੜ ਦੇ ਪਿ੍ੰਸੀਪਲ ਸ੍ਰੀ ਜਸਬੀਰ ਸਿੰਘ ਧਨੋਆ, ਜੀ.ਸੀ.ਨਾਰੰਗ, ਸ੍ਰੀ ਜੋਰਾ ਸਿੰਘ ਭੁੱਲਰ, ਐਡਵੋਕੇਟ ਨੀਲਮ ਨਾਰੰਗ ਸ਼ਾਮਲ ਹੋਏ। ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੋਮਣੀ ਸਾਹਿਤਕਾਰ ਸ੍ਰੀ ਮਨਮੋਹਨ ਸਿੰਘ ਦਾਊਂ ਸਨ। ਇਸ ਮੁਕਾਬਲੇ ਵਿਚ ਕੁੱਲ 20 ਬੱਚਿਆਂ ਨੇ ਭਾਗ ਲਿਆ। ਕਵਿਤਾ ਮੁਕਾਬਲੇ ਲਈ ਇਹਨਾਂ ਬੱਚਿਆਂ ਨੂੰ ਦੋ ਗਰੁੱਪਾਂ ਵਿੱਚ ਵੰਡਿਆ ਗਿਆ ਸੀ। ਜੁਨੀਅਰ ਗਰੁੱਪ ਵਿੱਚ ਛੇਵੀਂ ਸ੍ਰੇਣੀ ਤੋਂ ਲੈ ਕੇ ਅੱਠਵੀਂ ਸ੍ਰੇਣੀ ਤੱਕ ਦੇ ਬੱਚੇ ਅਤੇ ਸੀਨੀਅਰ ਗਰੁੱਪ ਵਿੱਚ ਨੌਵੀਂ ਸ੍ਰੇਣੀ ਤੋਂ ਬਾਰਵੀਂ ਸ੍ਰੇਣੀ ਤੱਕ ਦੇ ਬੱਚਿਆਂ ਨੂੰ ਰੱਖਿਆ ਗਿਆ। ਸੀਨੀਅਰ ਗਰੁੱਪ ਵਿੱਚ ਹੋਏ ਕਵਿਤਾ ਮੁਕਾਬਲੇ ਵਿੱਚ ਪਹਿਲੇ ਸਥਾਨ ਤੇ ਪਵਨਦੀਪ ਕੌਰ ਦਸਵੀਂ ਜਮਾਤ, ਦੂਜੇ ਸਥਾਨ ਤੇ ਜੈਸਮੀਨ ਕੌਰ ਬਾਰ੍ਹਵੀਂ ਜਮਾਤ ਅਤੇ ਤੀਸਰੇ ਸਥਾਨ ਤੇ ਪੂਜਾ ਬਾਰ੍ਵਵੀਂ ਜਮਾਤ ਰਹੀਆਂ। ਜੂਨੀਅਰ ਗਰੁੱਪ ਵਿਚੋਂ ਪਹਿਲੇ ਸਥਾਨ ਤੇ ਸਹਿਜਪ੍ਰੀਤ ਕੌਰ ਛੇਵੀਂ ਜਮਾਤ, ਦੂਜੇ ਸਥਾਨ ਤੇ ਜੋਬੀਆ ਛੇਵੀਂ ਜਮਾਤ ਅਤੇ ਲਤਾਸ਼ਾ, ਛੇਵੀਂ ਜਮਾਤ ਤੀਜੇ ਸਥਾਨ ਤੇ ਰਹੀਆਂ।
ਫਾਊਂਡੇਸ਼ਨ ਦੀ ਸੰਸਥਾਪਕ ਐਡਵੋਕੇਟ ਨੀਲਮ ਨਾਰੰਗ ਵੱਲੋਂ ਦੋਵੇਂ ਗਰੁੱਪਾਂ ਦੇ ਪਹਿਲੇ ਸਥਾਨ ‘ਤੇ ਆਉਣ ਵਾਲੇ ਬੱਚਿਆਂ ਨੂੰ 500-500 ਰੁਪਏ, ਦੂਜੇ ਸਥਾਨ ਵਾਲੇ ਬੱਚਿਆਂ ਨੂੰ 300-300 ਰੁਪਏ ਅਤੇ  ਤੀਜੇ ਸਥਾਨ ਤੇ ਰਹੇ ਬੱਚਿਆਂ ਨੂੰ 200-200 ਰੁਪਏ ਨਕਦ ਇਨਾਮ, ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਦਿੱਤੇ ਗਏ। ਮੁਕਾਬਲੇ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਬੱਚਿਆਂ ਨੂੰ ਪ੍ਰੋਤਸਾਹਨ ਸਰਟੀਫਿਕੇਟ ਦਿੱਤੇ ਗਏ। ਕਵਿਤਾ ਮੁਕਾਬਲੇ ਦੇ ਜੱਜਮੈਂਟ ਪੈਨਲ ਵਿਚ ਸ੍ਰੀ ਜਸਵਿੰਦਰ ਸਿੰਘ ਕਾਈਨੌਰ ਅਤੇ ਸ੍ਰੀਮਤੀ ਸੰਗੀਤਾ ਸ਼ਰਮਾ ਕੁੰਦਰਾ ਬਿਰਾਜਮਾਨ ਸਨ। ਦੂਜੇ ਸੈਸ਼ਨ ਦੌਰਾਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਇੰਜੀਨੀਅਰ ਬਲਵਿੰਦਰ ਸਿੰਘ ਢਿੱਲੋਂ, ਮੰਦਰ ਗਿੱਲ ਸਾਹਿਬਚੰਦੀਆ, ਡਾ: ਰੁਪਿੰਦਰ ਕੌਰ ‘ਰੂਪ ਸਾਗਰ’, ਸਤਵਿੰਦਰ ਸਿੰਘ ਮੜੌਲਵੀ, ਤਰਸੇਮ ਸਿੰਘ ਕਾਲੇਵਾਲ ਅਤੇ ਸੰਗੀਤਾ ਸ਼ਰਮਾ ਕੁੰਦਰਾ ਆਦਿ ਨੇ ਆਪੋ-ਆਪਣੀਆਂ ਰਚਨਾਵਾਂ ਸੁਣਾਈਆਂ। ਇਸ ਤੋਂ ਇਲਾਵਾ ਭਾਗ ਸਿੰਘ ਨਾਫਰੀ, ਸਾਬਕਾ ਸੁਪਰਡੰਟ ਗਰੇਡ-1, ਸਿਹਤ ਵਿਭਾਗ ਪੰਜਾਬ  ਨੇ ਵੀ ਸ਼ਿਰਕਤ ਕੀਤੀ। ਹਾਜ਼ਰ ਸਰੋਤਿਆਂ ਨੂੰ ਪਿ੍ੰਸੀਪਲ ਜਸਬੀਰ ਸਿੰਘ ਧਨੋਆ, ਸ੍ਰੀ ਜੋਰਾ ਸਿੰਘ ਭੁੱਲਰ, ਸ੍ਰੀ ਜੀ.ਸੀ.ਨਾਰੰਗ ਅਤੇ ਐਡਵੋਕੇਟ ਨੀਲਮ ਨਾਰੰਗ ਨੇ ਸੰਬੋਧਨ ਕੀਤਾ। ਮੁੱਖ ਮਹਿਮਾਨ ਸ੍ਰੀ ਮਨਮੋਹਨ ਸਿੰਘ ਦਾਉਂ ਨੇ ਆਪਣੇ ਸੰਬੋਧਨ ਵਿੱਚ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਖਰੜ ਨਾਲ ਜੁੜੀਆਂ ਯਾਦਾਂ ਤਾਜ਼ਾ ਕੀਤੀਆਂ। ਉਹਨਾਂ ਨੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੁੜਨ ਅਤੇ ਹਾਜ਼ਰ ਅਧਿਆਪਕਾਂ ਨੂੰ ਬੱਚਿਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੀ ਅਪੀਲ ਕੀਤੀ। ਅੰਤ ਵਿਚ ਮੁੱਖ ਮਹਿਮਾਨ ਸ੍ਰੀ ਮਨਮੋਹਨ ਸਿੰਘ ਦਾਊ, ਪ੍ਰਧਾਨਗੀ ਮੰਡਲ ਵਿਚ ਬੈਠੇ ਪ੍ਰਿੰਸੀਪਲ ਜਸਬੀਰ ਸਿੰਘ ਧਨੋਆ, ਜ਼ੋਰਾ ਸਿੰਘ ਭੁੱਲਰ ਅਤੇ ਜੱਜਮੈਂਟ ਪੈਨਲ ਵਿੱਚ ਬੈਠੇ ਸ੍ਰੀ ਜਸਵਿੰਦਰ ਸਿੰਘ ਕਾਈਨੋਰ ਅਤੇ ਸ੍ਰੀਮਤੀ ਸੰਗੀਤਾ ਸ਼ਰਮਾ ਕੁੰਦਰਾ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਧੰਨਵਾਦੀ ਸ਼ਬਦ ਸਤਵਿੰਦਰ ਸਿੰਘ ਮੜੌਲਵੀ ਨੇ ਕਹੇ। ਮੰਚ ਸੰਚਾਲਨ ਕਹਾਣੀਕਾਰ ਗੁਰਮੀਤ ਸਿੰਘ ਸਿੰਗਲ ਨੇ ਬਾਖੂਬੀ ਨਿਭਾਇਆ।
ਐਡਵੋਕੇਟ ਨੀਲਮ ਨਾਰੰਗ – ਸੰਪਰਕ 90344-22845

Leave a Reply

Your email address will not be published. Required fields are marked *