ਰਾਣਾ ਗਿੱਲ ਨੇ ਮਾਜਰੀ ਦੇ ਪਰਿਵਾਰ ਨਾਲ ਵੰਡਾਇਆ ਦੁੱਖ
ਚੰਡੀਗੜ੍ਹ 11 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਪਿਛਲੇ ਦਿਨੀਂ ਪਿੰਡ ਮਾਜਰੀ ਦੇ ਗਰੀਬ ਪਰਿਵਾਰ ਦੇ ਨੌਜਵਾਨ ਧਲਵਿੰਦਰ ਸਿੰਘ ਪੁੱਤਰ ਸਵ: ਮੁਲਖ ਰਾਜ ਦੀ ਖੂਹ ਚੋਂ ਭੇਡ ਕੱਢਣ ਦੌਰਾਨ ਮੌਤ ਹੋ ਗਈ ਸੀ, ਦੇ ਪਰਿਵਾਰ ਨਾਲ ਸਿਆਸੀ ਤੇ ਸਮਾਜ ਸੇਵੀ ਆਗੂ ਨੌਜਵਾਨ ਦੀ ਮੌਤ ਤੇ ਦੁੱਖ ਪ੍ਰਗਟਾ ਰਹੇ ਹਨ। ਲੰਘੇ ਦਿਨ ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਮਾਰਕੀਟ ਕਮੇਟੀ ਕੁਰਾਲੀ ਦੇ ਚੇਅਰਮੈਨ ਹਰੀਸ਼ ਰਾਣਾ, ਅਰਜਨ ਸਿੰਘ ਕਾਂਸਲ ਨੇ ਵੀ ਹਾਜ਼ਰੀ ਲਗਵਾਈ ਸੀ ।
ਅੱਜ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ ਨੇ ਵੀ ਹੋਰ ਅਕਾਲੀ ਆਗੂਆਂ ਨਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਮੌਕੇ ਗਿੱਲ ਨੇ ਗਰੀਬ ਪਰਿਵਾਰ ਦੀ ਮਾਲੀ ਮਦਦ ਵੀ ਕੀਤੀ ਹੈ ਤੇ ਪਾਰਟੀ ਸਮੇਤ ਪਰਿਵਾਰ ਨਾਲ ਖੜਨ ਦੀ ਹਾਮੀ ਵੀ ਭਰੀ ਹੈ। ਇਸ ਮੌਕੇ ਸੀਨੀਅਰ ਯੂਥ ਆਗ ਰਵਿੰਦਰ ਸਿੰਘ ਖੇੜਾ, ਮਨਜੀਤ ਸਿੰਘ ਮੁੰਧੋ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਕਾਲੇਵਾਲ, ਸਰਬਜੀਤ ਸਿੰਘ ਕਾਦੀ ਮਾਜਰਾ ਸਾਬਕਾ ਸਰਪੰਚ ਹਰਦੀਪ ਸਿੰਘ ਖਿਜ਼ਰਾਬਾਦ ਸਮੇਤ ਅਕਾਲੀ ਆਗੂ ਸ਼ਾਮਲ ਸਨ।

