ਚੰਡੀਗੜ੍ਹ 6 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਹਲਕੇ ਦੀਆਂ ਟੁੱਟੀਆਂ ਅਤੇ ਮਾੜੀਆਂ ਸੜਕਾਂ ਨੂੰ ਲੈ ਕੇ ਹਲਕੇ ਦੇ ਵਸਨੀਕ ਜਿੱਥੇ ਸਰਕਾਰ ਨੂੰ ਕੋਸ ਰਹੇ ਹਨ, ਉੱਥੇ ਆਪ ਵੀ ਮੁਸ਼ਕਿਲ ਵਿੱਚ ਚੱਲ ਰਹੇ ਹਨ। ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਖਾਸ ਕਰਕੇ ਬਲਾਕ ਮਾਜਰੀ ਵਿੱਚ ਕੋਈ ਵੀ ਸੜਕ ਨਾ ਹੀ ਬਣਾਈ ਗਈ ਅਤੇ ਨਾ ਹੀ ਮੁਰੰਮਤ ਕਰਵਾਈ ਗਈ ਹੈ। ਲੋਕਾਂ ਦੀ ਮੰਗ ਨੂੰ ਲੈ ਕੇ ਭਾਜਪਾ ਦੇ ਆਗੂ ਰਾਣਾ ਰਣਜੀਤ ਸਿੰਘ ਗਿੱਲ ਨੇ ਆਪਣੇ ਖਰਚੇ ਤੇ ਇਲਾਕੇ ਦੀਆਂ ਸੜਕਾਂ ਦੀ ਮੁਰੀਮਤ ਕਰਵਾਉਣ ਦਾ ਬੀੜਾ ਚੁੱਕਿਆ ਹੈ। ਪਿਛਲੇ ਕਈ ਦਿਨਾਂ ਤੋਂ ਰਾਣਾ ਗਿੱਲ ਹਲਕੇ ਦੇ ਅਲੱਗ ਅਲੱਗ ਪਿੰਡਾਂ ਵਿੱਚ ਸੜਕਾਂ ਦੀ ਰਿਪੇਅਰ ਕਰਵਾਉਣ ਲਈ ਲੱਗੇ ਹੋਏ ਹਨ। ਬੇਸ਼ੱਕ ਇਹ ਕੰਮ ਸਰਕਾਰਾਂ ਦੇ ਹੁੰਦੇ ਹਨ, ਪਰ ਸਰਕਾਰਾਂ ਦਾ ਇਸ ਪਾਸੇ ਧਿਆਨ ਨਾ ਹੋਣ ਕਾਰਨ ਲੋਕਾਂ ਨੂੰ ਮਜਬੂਰੀਵਸ ਰਣਜੀਤ ਗਿੱਲ ਦਾ ਬੂਹਾ ਖੜਕਾਉਣਾ ਪਿਆ ਹੈ, ਜਿਸ ਨੂੰ ਸਵੀਕਾਰਦੇ ਹੋਏ ਰਾਣਾ ਰਣਜੀਤ ਸਿੰਘ ਗਿੱਲ ਨੇ ਹਲਕੇ ਦੀਆਂ ਸੜਕਾਂ ਨੂੰ ਠੀਕ ਕਰਵਾਉਣ ਦੀ ਜ਼ਿੰਮੇਵਾਰੀ ਲਈ ਹੈ।
ਜ਼ਿਕਰਯੋਗ ਹੈ ਕਿ ਅੱਜ ਵੀ ਬਲਾਕ ਮਾਜਰੀ ਤੋਂ ਖਿਜ਼ਰਾਬਾਦ ਨੂੰ ਜਾਂਦੀ ਸੜਕ ਉੱਤੇ ਮਿੱਟੀ-ਬਜਰੀ ਪੁਆਈ ਗਈ ਹੈ। ਇਸ ਮੌਕੇ ਰਾਣਾ ਗਿੱਲ ਨੇ ਕਿਹਾ ਕਿ ‘ਬੜੀ ਸ਼ਰਮ ਦੀ ਗੱਲ ਹੈ ਕਿ ਹਲਕਾ ਵਿਧਾਇਕ ਅਤੇ ਸਾਰੇ ਪ੍ਰਸ਼ਾਸਨ ਦਾ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ, ਕਿਉਂਕਿ ਜੋ ਵੀ ਸੜਕਾਂ ਬਣੀਆਂ ਜਾਂ ਮੁਰੰਮਤ ਹੋਈ, ਉਹ ਅਕਾਲੀ ਦਲ ਜਾਂ ਕਾਂਗਰਸ ਦੀ ਸਰਕਾਰ ਵਿੱਚ ਹੀ ਹੋਈ ਹੈ ਜਦਕਿ ਇਸ ਸਰਕਾਰ ਵਿੱਚ ਕਿਸੇ ਨੇ ਵੀ ਇਲਾਕੇ ਦੀਆਂ ਸੜਕਾਂ ਵੱਲ ਧਿਆਨ ਨਹੀਂ ਦਿੱਤਾ।’ ਗਿੱਲ ਨੇ ਕਿਹਾ ਕਿ ਜਿੰਨਾ ਹੋ ਸਕੇ ਵੱਧ ਤੋਂ ਵੱਧ ਹਲਕੇ ਦੇ ਲੋਕਾਂ ਦੀ ਸੇਵਾ ਲਈ ਦਿਨ ਰਾਤ-ਹਾਜ਼ਰ ਹਾਂ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਚੌਧਰੀ ਜੈਮਲ ਸਿੰਘ ਮਾਜਰੀ, ਮਾਜਰੀ ਦੇ ਸਾਬਕਾ ਸਰਪੰਚ ਪਵਨ ਕੁਮਾਰ, ਫਤਿਹਪੁਰ ਦੇ ਸਾਬਕਾ ਸਰਪੰਚ ਡਿੰਪਲ ਰਠੌਰ ਅਤੇ ਯੂਥ ਆਗੂ ਟੀਟੂ ਰਾਣਾ ਸਮੇਤ ਹੋਰ ਮੁਹਤਬਰ ਸੱਜਣ ਹਾਜ਼ਰ ਸਨ।

