www.sursaanjh.com > ਚੰਡੀਗੜ੍ਹ/ਹਰਿਆਣਾ > ਰਾਣਾ ਗੁਰਜੀਤ ਸਿੰਘ ਵੱਲੋਂ ਇੱਕ ਹਫ਼ਤੇ ਅੰਦਰ ਪੰਜਾਬ ਲਈ “ਨਵੀਂ ਫਸਲ” ਦੇ  ਦਾ ਐਲਾਨ

ਰਾਣਾ ਗੁਰਜੀਤ ਸਿੰਘ ਵੱਲੋਂ ਇੱਕ ਹਫ਼ਤੇ ਅੰਦਰ ਪੰਜਾਬ ਲਈ “ਨਵੀਂ ਫਸਲ” ਦੇ  ਦਾ ਐਲਾਨ

ਕਪੂਰਥਲਾ (ਸੁਰ ਸਾਂਝ ਡਾਟ ਕਾਮ ਬਿਊਰੋ), 10 ਫਰਵਰੀ:
ਕਪੂਰਥਲਾ ਤੋਂ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਸਪਸ਼ਟ ਅਤੇ ਦ੍ਰਿੜ੍ਹ ਸੁਰ ਵਿੱਚ ਕਿਹਾ ਹੈ ਕਿ ਉਹ ਸਦਾ ਉਹੀ ਗੱਲ ਕਰਨਗੇ ਅਤੇ ਉਹੀ ਮੁੱਦੇ ਉਠਾਉਣਗੇ, ਜੋ ਪੰਜਾਬ ਦੇ ਸਮੂਹਕ ਭਲੇ, ਕਿਸਾਨਾਂ ਦੀ ਖੁਸ਼ਹਾਲੀ ਅਤੇ ਪੰਜਾਬ ਦੀ ਜਨਤਾ ਦੀ ਸਿਹਤ ਨਾਲ ਸਿੱਧੇ ਤੌਰ ‘ਤੇ ਜੁੜੇ ਹੋਣ। ਉਨ੍ਹਾਂ ਇਹ ਗੱਲ ਬੀਤੇ ਦਿਨੀਂ ਜਗਰਾਉਂ ਵਿਖੇ ਸ਼ਾਨਦਾਰ ਢੰਗ ਨਾਲ ਸਮਾਪਤ ਹੋਏ ਮੇਲੇ ਦੌਰਾਨ ਲੋਕਾਂ ਨਾਲ ਸਾਂਝੀ ਕੀਤੀ। ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਅੱਜ ਇੱਕ ਨਾਜ਼ੁਕ ਦੌਰ ਵਿਚੋਂ ਗੁਜ਼ਰ ਰਿਹਾ ਹੈ, ਜਿੱਥੇ ਕਿਸਾਨਾਂ ਦੀ ਆਰਥਿਕ ਸੁਰੱਖਿਆ, ਲੋਕਾਂ ਦੀ ਸਿਹਤ ਅਤੇ ਰਾਜ ਦੀ ਕੁੱਲ ਤਰੱਕੀ ਲਈ ਦੂਰਦਰਸ਼ੀ ਸੋਚ ਅਤੇ ਠੋਸ ਉਪਰਾਲਿਆਂ ਦੀ ਬਹੁਤ ਜ਼ਰੂਰਤ ਹੈ।
ਉਨ੍ਹਾਂ ਵੱਡਾ ਐਲਾਨ ਕਰਦਿਆਂ ਕਿਹਾ ਕਿ ਉਹ ਬਹੁਤ ਛੇਤੀ, ਇੱਕ ਹਫ਼ਤੇ ਦੇ ਅੰਦਰ ਅੰਦਰ, ਇੱਕ ਵਿਸ਼ੇਸ਼ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਨੂੰ “ਨਵੀਂ ਫਸਲ” ਦੇਣ ਜਾ ਰਹੇ ਹਨ। ਉਨ੍ਹਾਂ ਦੇ ਅਨੁਸਾਰ ਇਹ ਨਵੀਂ ਫਸਲ ਸਿਰਫ਼ ਖੇਤੀ ਤੱਕ ਸੀਮਿਤ ਨਹੀਂ ਹੋਵੇਗੀ, ਬਲਕਿ ਇਹ ਪੰਜਾਬ ਦੀ ਆਰਥਿਕਤਾ, ਕਿਸਾਨੀ ਪ੍ਰਣਾਲੀ ਅਤੇ ਲੋਕ-ਹਿਤੈਸ਼ੀ ਨੀਤੀਆਂ ਲਈ ਇੱਕ ਨਵੀਂ ਦਿਸ਼ਾ ਤੈਅ ਕਰੇਗੀ। ਰਾਣਾ ਗੁਰਜੀਤ ਸਿੰਘ ਨੇ ਭਰੋਸਾ ਦਿਵਾਇਆ ਕਿ ਪੰਜਾਬ ਦੀ ਧਰਤੀ, ਕਿਸਾਨ ਅਤੇ ਆਮ ਜਨਤਾ ਦੇ ਹਿੱਤਾਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਉਹ ਹਮੇਸ਼ਾ ਸੱਚ, ਸਪਸ਼ਟਤਾ ਅਤੇ ਲੋਕ-ਹਿੱਤ ਦੀ ਰਾਹ ‘ਤੇ ਡਟੇ ਰਹਿਣਗੇ।

Leave a Reply

Your email address will not be published. Required fields are marked *