www.sursaanjh.com > ਅੰਤਰਰਾਸ਼ਟਰੀ > ਰੇਲਵੇ ਸਟੇਸ਼ਨ ਦਾ ਨਾਮ ਹੋਵੇ ਸ਼੍ਰੀ ਅਨੰਦਪੁਰ ਸਾਹਿਬ – ਫੈਸਲ ਖਾਨ

ਰੇਲਵੇ ਸਟੇਸ਼ਨ ਦਾ ਨਾਮ ਹੋਵੇ ਸ਼੍ਰੀ ਅਨੰਦਪੁਰ ਸਾਹਿਬ – ਫੈਸਲ ਖਾਨ

ਸ੍ਰੀ ਅਨੰਦਪੁਰ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 19 ਨਵੰਬਰ:
ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਜੋ ਕਿ ਇਸ ਮਹੀਨੇ ਖਾਲਸਾ ਪੰਥ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਏ ਜਾ ਰਹੇ ਹਨ। ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤ ਇਸ ਮੌਕੇ ਅਨੰਦਪੁਰ ਸਾਹਿਬ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨਗੀਆਂ। ਸ਼੍ਰੀ ਆਨੰਦਪੁਰ ਸਾਹਿਬ ਨੂੰ ਸੰਗਤਾਂ ਬੱਸਾਂ ਰਾਹੀਂ ਅਤੇ ਰੇਲਾਂ ਰਾਹੀਂ ਇਸ ਪਵਿੱਤਰ ਸ਼ਹਿਰ ਵਿੱਚ ਪਹੁੰਚ ਰਹੀਆਂ ਹਨ ਅਤੇ ਪਹੁੰਚਣਗੀਆਂ। ਇਸ ਪਾਵਨ ਨਗਰੀ ਦੀ ਇਤਿਹਾਸਿਕ ਮਹੱਤਤਾ ਨੂੰ ਵੇਖਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀ ਮੰਗ ਵੀ ਉੱਠਦੀ ਰਹੀ ਹੈ।
ਸ਼੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਇਸ ਪਵਿੱਤਰ ਨਗਰ ਦੇ ਨਾਮ ਅੱਗੇ ਸ਼੍ਰੀ ਨਹੀਂ ਲਗਾਇਆ ਗਿਆ ਹੈ ਜਿਸ ਤੇ ਸੰਗਤਾਂ ਨੇ ਇਤਰਾਜ਼ ਜਤਾਇਆ ਹੈ। ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਤੇ ਤਾਂ ਸ੍ਰੀ ਅਨੰਦਪੁਰ ਸਾਹਿਬ ਲਿਖਿਆ ਗਿਆ ਹੈ ਮਗਰ ਪਲੇਟਫਾਰਮ ਤੇ ਅੰਦਰ ਨੂੰ ਜਾਂਦੇ ਰਸਤੇ ਤੇ ਸ੍ਰੀ ਨਹੀਂ ਲਿਖਿਆ ਗਿਆ ਹੈ। ਉੱਘੇ ਲੇਖਕ ਅਤੇ ਸ਼ਾਇਰ ਫੈਸਲ ਖਾਨ ਦਾ ਕਹਿਣਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਬੇਹੱਦ ਪਵਿੱਤਰ ਸ਼ਹਿਰ ਹੈ ਇਸ ਦੇ ਨਾਮ ਅੱਗੇ ਸ਼੍ਰੀ ਲਗਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸ਼੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਵੱਡੀ ਸਕਰੀਨ ਲੱਗੀ ਹੋਵੇ ਜਿੱਥੇ ਇਸ ਸ਼ਹਿਰ ਦੇ ਪਵਿੱਤਰ ਸਥਾਨਾਂ ਬਾਰੇ ਜਾਣਕਾਰੀ ਮਿਲੇ। ਸ਼੍ਰੀ ਅਨੰਦਪੁਰ ਸਾਹਿਬ ਦੇ ਰੇਲਵੇ ਸਟੇਸ਼ਨ ਤੇ ਯਾਤਰੂਆਂ ਨੂੰ ਇਸ ਸ਼ਹਿਰ ਦੇ ਇਤਿਹਾਸ ਬਾਰੇ ਜਾਣਕਾਰੀ ਦੇਣ ਲਈ ਇਕ ਕਿਤਾਬ ਘਰ ਵੀ ਸਥਾਪਿਤ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *