www.sursaanjh.com > ਅੰਤਰਰਾਸ਼ਟਰੀ > ਰੋਪੜ੍ਹ ਦੇ ਸਰਕਾਰੀ ਸੀਨੀਅਰ ਸਕੂਲ, ਡੱਲਾ ਅਤੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਬਹਿਰਾਮਪੁਰ ਬੇਟ ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ/ ਸੋਮ ਨਾਥ ਭੱਟ

ਰੋਪੜ੍ਹ ਦੇ ਸਰਕਾਰੀ ਸੀਨੀਅਰ ਸਕੂਲ, ਡੱਲਾ ਅਤੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਬਹਿਰਾਮਪੁਰ ਬੇਟ ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ/ ਸੋਮ ਨਾਥ ਭੱਟ

ਰੋਪੜ੍ਹ ਦੇ ਸਰਕਾਰੀ ਸੀਨੀਅਰ ਸਕੂਲ, ਡੱਲਾ ਅਤੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਬਹਿਰਾਮਪੁਰ ਬੇਟ ਦੇ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਗਿਆ ਸਨਮਾਨ/ ਸੋਮ ਨਾਥ ਭੱਟ

ਚਮਕੌਰ ਸਾਹਿਬ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਗਸਤ:

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਰਮ ਸੇਵਾ ਵੈਲਫੇਅਰ ਸੁਸਾਇਟੀ (ਰਜਿ.) ਵੱਲੋਂ ਪੜ੍ਹਾਈ ਵਿੱਚ ਨਾਮਣਾ ਖੱਟਣ ਵਾਲ਼ੇ 15 ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡੱਲਾ ਅਤੇ ਸ੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ, ਬਹਿਰਾਮਪੁਰ ਬੇਟ ਦੇ ਵਿਦਿਆਰਥੀ ਹਨ।

ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦਾ ਸਨਮਾਨ ਪਰਵ ਸੇਵਾ ਵੈਲਫੇਅਰ ਸੁਸਾਇਟੀ ਅਹੁਦੇਦਾਰ ਸੋਮ ਨਾਥ ਭੱਟ, ਡਾ. ਸੰਤ ਸੁਰਿੰਦਰਪਾਲ ਸਿੰਘ, ਲਛਮਣ ਸਿੰਘ, ਸਮਰਥ ਸਿੰਘ, ਮਾਸਟਰ ਰਵਿੰਦਰ ਸਿੰਘ ਅਤੇ ਲੈਕਚਰਾਰ ਕੁਲਦੀਪ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

ਵਰਨਣਯੋਗ ਹੈ ਕਿ ਅਜਿਹੇ ਨੇਕ ਕਾਰਜ  ਵਿੱਚ ਸੁਸਾਇਟੀ ਦੀਆਂ ਔਰਤ ਮੈਬਰਜ਼ ਸੁਰਿੰਦਰ ਕੌਰ, ਸੋਨੀਆ ਮਹਾਜਨ, ਚੰਦਰ ਕਾਂਤਾ, ਮਧੂ ਸ਼ਰਮਾ, ਬਿਮਲਾ ਦੇਵੀ, ਨਲਿਨੀ ਬੰਗਾ, ਕਮਲੇਸ਼ ਕਾਲੜਾ, ਆਰਤੀ ਸਹਿਗਲ, ਅੰਜੂ ਵਰਮਾ, ਸੁਨੀਤਾ ਗੌਤਮ ਆਦਿ ਵਧ ਚੜ੍ਹਕੇ ਹਿੱਸਾ ਪਾਉਂਦੀਆਂ ਹਨ। ਸਕੂਲ ਦੀ ਪ੍ਰਿੰਸੀਪਲ ਕੁਲਦੀਪ ਕੌਰ ਵੱਲੋਂ ਸਮੂਹ ਸੁਸਾਇਟੀ ਮੈਂਬਰਾਂ ਦਾ ਇਸ ਨੇਕ ਕਾਰਜ ਲਈ ਦਿਲੋਂ ਧੰਨਵਾਦ ਕੀਤਾ ਗਿਆ। 

Leave a Reply

Your email address will not be published. Required fields are marked *