Breaking
www.sursaanjh.com > ਸਾਹਿਤ > ‘ਰੰਗ ਪੰਜਾਬ ਦੇ’ ਗੀਤ, ਸੰਗੀਤ ਪ੍ਰੋਗਰਾਮ ਪੇਸ਼ ਕੀਤਾ

‘ਰੰਗ ਪੰਜਾਬ ਦੇ’ ਗੀਤ, ਸੰਗੀਤ ਪ੍ਰੋਗਰਾਮ ਪੇਸ਼ ਕੀਤਾ

‘ਰੰਗ ਪੰਜਾਬ ਦੇ’ ਗੀਤ, ਸੰਗੀਤ ਪ੍ਰੋਗਰਾਮ ਪੇਸ਼ ਕੀਤਾ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਸਤੰਬਰ:
ਪੰਜਾਬੀ ਸੱਭਿਆਚਾਰਕ ਥੀਏਟਰ ਗਰੁੱਪ ਵਲੋਂ ਪੰਜਾਬ ਕਲਾ ਪ੍ਰੀਸ਼ਦ ਦੇ ਸਹਿਯੋਗ ਨਾਲ ਬਹੁਰੰਗਾ ਪ੍ਰੋਗਰਾਮ ‘ਰੰਗ ਪੰਜਾਬ ਦੇ’ ਨਾਂ ਹੇਠ ਲੋਕ ਨਾਚਾਂ ਤੇ ਲੋਕ ਗੀਤਾਂ ਸੰਗ ਇਥੋਂ ਦੇ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਦੇ ਡਾ. ਰੰਧਾਵਾ ਆਡੀਟੋਰੀਅਮ ਵਿਚ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਡਾਕਟਰ ਯੋਗਰਾਜ ਤੇ ਵਿਸ਼ੇਸ਼ ਮਹਿਮਾਨ ਵਜੋਂ ਸ੍ਰੀ ਦੀਨਾ ਨਾਥ ਹਾਜ਼ਰ ਹੋਏ।
ਧਾਰਮਿਕ ਗੀਤ ‘ਬੋਲੇ ਸੋ ਨਿਹਾਲ’ ਵਿੱਚ ਗਾਇਕ ਸਰਬੰਸ ਪ੍ਰਤੀਕ ਸਿੰਘ ਤੇ ਅਜੈਵੀਰ ਨੇ 15 ਕਲਾਕਾਰਾਂ ਸਮੇਤ ਦੀਪ ਢੋਲੀ ਦੇ ਸੰਗੀਤ ਵਿਚ ਹਾਲ ਗੁੰਜਣ ਲਾਇਆ। ਫਿਰ ਅਜੈਵੀਰ ਨੇ ਬਾਬਾ ਬੁੱਲ੍ਹੇ ਸ਼ਾਹ ਦੀ ਕਾਫ਼ੀ ਅਤੇ ਸਰਬੰਸ ਪ੍ਰਤੀਕ ਸਿੰਘ ਨੇ ‘ਮੈਨੂੰ ਪਾਰ ਲਗਾ ਦੇ ਵੇ ਘੜਿਆਂ ਮਿੰਨਤਾਂ ਤੇਰੀਆਂ ਕਰਦੀ’ ਤੇ ਹੋਰ ਗੀਤ ਪੇਸ਼ ਕੀਤੇ।
ਪ੍ਰੋਗਰਾਮ ਵਿੱਚ ਹਰਪ੍ਰੀਤ ਮੰਜੂ, ਸੁੱਖਪ੍ਰੀਤ ਸਿੰਘ, ਤੇਜਿੰਦਰ ਪਾਲ ਸਿੰਘ, ਅਜੈਦੀਪ ਸਿੰਘ, ਓਂਕਾਰ ਮੋਹਨ ਸਿੰਘ, ਵੰਸ਼ ਪ੍ਰੀਤ ਸਿੰਘ, ਕਾਜਲ, ਗੁਰਨੂਰ, ਅਰੂਸ਼ੀ, ਕੌਮਲ ਤੇ ਅਵਨੀਤ ਕਲਾਕਾਰ ਵੀ ਨਿਭੇ। ਕਰਮਵੀਰ ਸਿੰਘ ਦਾ ਤੂੰਬਾ, ਸੰਦੀਪ ਸਿੰਘ ਦਾ ਢੋਲ ਰੰਗ ਬੰਨਣ ਵਿਚ ਸਹਾਈ ਹੋਏ। ਨਰਿੰਦਰ ਪਾਲ ਸਿੰਘ ਨੀਨਾ ਤੇ ਕੁਲਦੀਪ ਸਿੰਘ ਭੱਟੀ ਦੇ ਸਹਿਯੋਗ ਨਾਲ ਸਮਾਗਮ ਸੰਪੰਨ ਹੋਇਆ।

Leave a Reply

Your email address will not be published. Required fields are marked *