ਲਕਸ਼ਮੀ ਤਾਰਾ ਰਾਨੌਰ ਸਕੂਲ ਮਾਜਰੀ ਦੇ ਨਤੀਜੇ ਰਹੇ ਸ਼ਾਨਦਾਰ
ਚੰਡੀਗੜ੍ਹ 15 ਮਈ ( ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਲਕਸ਼ਮੀ ਤਾਰਾ ਰਾਨੌਰ ਪਬਲਿਕ ਸਕੂਲ ਮਾਜਰੀ – ਸਿਆਲਬਾ ਦੇ ਵਿਦਿਆਰਥੀਆਂ ਨੇ ਫਿਰ ਮੱਲਾਂ ਮਾਰੀਆਂ ਹਨ। ਇਸ ਸਕੂਲ ਦੇ ਨਤੀਜੇ ਹਰ ਸਾਲ ਸ਼ਾਨਦਾਰ ਹੀ ਆਉਂਦੇ ਹਨ। ਇਸ ਵਾਰ ਵੀ ਆਏ ਨਤੀਜਿਆ ਵਿਚ ਬਾਰਵੀਂ ਅਤੇ ਦਸਵੀਂ ਦੇ ਵਿਆਰਥੀਆਂ ਨੇ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਹੈ।
ਅਧਿਆਪਕਾ ਰਮਨਦੀਪ ਕੌਰ ਧੀਮਾਨ ਨੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਬਾਰਵੀਂ ਜਮਾਤ ਵਿਚ ਪਹਿਲਾ ਸਥਾਨ ਜਸਪ੍ਰੀਤ ਕੌਰ 95%, ਦੂਜਾ ਸਥਾਨ ਜਸ਼ਨਪ੍ਰੀਤ ਕੌਰ 92%, ਤੀਜਾ ਸਥਾਨ ਨੇਹਾ 91% ਨੰਬਰ ਪ੍ਰਾਪਤ ਕਰਕੇ ਕੀਤਾ ਹੈ।
ਦਸਵੀਂ ਜਮਾਤ ਦੇ ਨਤੀਜਿਆ ਚ ਪਹਿਲਾ ਸਥਾਨ ਅਮ੍ਰਿੰਤਪਾਲ ਕੌਰ 93.8 ਪ੍ਰਤੀਸ਼ਤ, ਦੂਜਾ ਸਥਾਨ ਜਸ਼ਨਪ੍ਰੀਤ ਕੌਰ ਮਾਵੀਂ 93.3 ਪ੍ਰਤੀਸ਼ਤ ਅਤੇ ਤੀਜਾ ਸਥਾਨ ਜਸ਼ਨਦੀਪ ਕੌਰ 90.4 ਪ੍ਰਤੀਸ਼ਤ ਨੰਬਰ ਪ੍ਰਾਪਤ ਕਰਕੇ ਕੀਤਾ ਹੈ। ਇਹਨਾਂ ਦੱਸਿਆ ਕਿ ਸਕੂਲ ਪ੍ਰਿੰਸੀਪਲ ਨਿਵੇਦਿਤਾ ਸ਼ਰਮਾ ਸਮੇਤ ਵਾਈਸ ਪ੍ਰਿੰਸੀਪਲ ਕੁਸ਼ਵ ਰਾਠੌਰ ਅਤੇ ਸੰਗੀਤਾ ਰਾਨੌਰ ਦੀ ਅਗਵਾਈ ਤੇ ਸਾਰੇ ਸਟਾਫ਼ ਦੀ ਮਿਹਨਤ ਸਦਕੇ ਅਜਿਹੇ ਚੰਗੇ ਨਤੀਜੇ ਆਉਦੇ ਹਨ।

