www.sursaanjh.com > ਸਿੱਖਿਆ > ਲੈਕਚਰਾਰ ਰਾਜਨ ਸ਼ਰਮਾ ਤੇ ਮਾਸਟਰ ਮਨਪ੍ਰੀਤ ਸਿੰਘ ਦਾ ਸਨਮਾਨ

ਲੈਕਚਰਾਰ ਰਾਜਨ ਸ਼ਰਮਾ ਤੇ ਮਾਸਟਰ ਮਨਪ੍ਰੀਤ ਸਿੰਘ ਦਾ ਸਨਮਾਨ

ਲੈਕਚਰਾਰ ਰਾਜਨ ਸ਼ਰਮਾ ਤੇ ਮਾਸਟਰ ਮਨਪ੍ਰੀਤ ਸਿੰਘ ਦਾ ਸਨਮਾਨ
ਚੰਡੀਗੜ, 6 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਭਾਰਤ ਵਿਕਾਸ ਪ੍ਰੀਸ਼ਦ ਬਰਾਂਚ ਖਰੜ ਵੱਲੋਂ ਏਨੀਜ਼ ਸਕੂਲ ਵਿਖੇ ਰਾਸ਼ਟਰੀ ਸਮੂਹ ਗਾਨ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ ਕਈ ਸਕੂਲਾਂ ਨੇ ਭਾਗ ਲਿਆ। ਇਸ ਮੌਕੇ ਸਕੋਨੀਜ ਵਰਲਡ ਸਕੂਲ ਨੇ ਪਹਿਲਾ, ਗੁਰੂ ਨਾਨਕ ਫਾਊਡੇਸਨ ਸਕੂਲ ਨੇ ਦੂਜਾ ਤੇ ਐਜੂਸਟਾਰ ਪਬਲਿਕ ਸਕੂਲ ਕਾਲੇਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰਬੰਧਕਾਂ ਵੱਲੋਂ ਜਿੱਥੇ ਜੇਤੂਆਂ ਨੂੰ ਟਰਾਫ਼ੀ, ਮੈਡਲ ਤੇ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ, ਉਥੇ ਹਰ ਭਾਗੀਦਾਰ ਦਾ ਵੀ ਮਾਣ-ਸਨਮਾਨ ਕੀਤਾ ਗਿਆ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੰਘਪੁਰਾ ਦੇ ਲੈਕਚਰਾਰ ਰਾਜਨ ਸ਼ਰਮਾ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਧੋ ਸੰਗਤੀਆ ਦੇ ਮਾਸਟਰ ਮਨਪ੍ਰੀਤ ਸਿੰਘ ਨੂੰ ਵੀ ਵਿਸ਼ੇਸ਼ ਤੌਰ ‘ਤੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਵਿਸਨੂੰ ਮਿੱਤਲ, ਐਮ. ਪੀ. ਅਰੋੜਾ, ਇੰਦੂ ਪਾਲ ਸ਼ਰਮਾ, ਵਿਨੋਦ ਗੁਪਤਾ, ਵਿਕਾਸ ਗਰਗ, ਮਾਸਟਰ ਹਰ ਗੋਪਾਲ, ਵਿਜੈ ਧਵਨ, ਡੀ.ਪੀ.ਸ਼ਰਮਾ, ਕੇ.ਕੇ.ਛਿਬੜ, ਰਜਿੰਦਰ ਅਰੋੜਾ, ਗੁਰਦੀਪ ਸਿੰਘ, ਗੁਲਾਟੀ ਰੋਪੜ, ਪ੍ਰੇਮ ਗੋਇਲ, ਮੀਨਾ ਸ਼ਰਮਾ ਕਾਲੇਵਾਲ, ਸੰਤੋਸ਼ ਧਵਨ, ਰੰਜਨਾ ਰਾਣੀ, ਸੁਰਿੰਦਰ ਭਾਰਤੀ, ਅਮਨਪ੍ਰੀਤ ਸਿੰਘ, ਅੰਜੂ, ਪੂਨਮ, ਸੁਨੀਤਾ ਮਿੱਤਲ, ਨਿੱਧੀ, ਕੇ.ਕੇ. ਸ਼ਰਮਾ, ਆਸ਼ਾ ਤੇ ਪ੍ਰਿੰਸੀਪਲ ਏਨੀਜ਼ ਸਕੂਲ ਵੀ ਹਾਜ਼ਰ ਸਨ। ਅਰੁਣ ਫਰੀਦੀ, ਪ੍ਰਦੀਪ ਗਾਲਿਬ ਤੇ ਧਨਵੀਰ ਸਿੰਘ ਨੇ ਬਤੌਰ ਜੱਜ ਭੂਮਿਕਾ ਨਿਭਾਈ।

Leave a Reply

Your email address will not be published. Required fields are marked *