ਲੁਧਿਆਣਾ (ਸੁਰ ਸਾਂਝ ਡਾਟ ਕਾਮ ਬਿਊਰੋ), 4 ਅਗਸਤ:
ਪਰਮ ਸੇਵਾ ਵੈਲਫੇਅਰ ਸੁਸਾਇਟੀ, ਪੰਜਾਬ ਲੰਮੇ ਸਮੇਂ ਤੋਂ ਹਮੇਸ਼ਾ ਗਰੀਬ ਲੋੜਵੰਦ ਮਰੀਜ਼ਾਂ ਦੀ ਮਦਦ ਕਰਨ ਵਿੱਚ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਸੁਸਾਇਟੀ ਦੇ ਜਨਰਲ ਸਕੱਤਰ ਸੁਰਜੀਤ ਸੁਮਨ ਵੱਲੋਂ ਧਿਆਨ ਵਿੱਚ ਲਿਆਉਣ ‘ਤੇ ਸੁਸਾਇਟੀ ਦੇ ਪ੍ਰਧਾਨ ਸ੍ਰੀ ਸੋਮ ਨਾਥ ਭੱਟ ਵੱਲੋਂ ਸ੍ਰੀਮਤੀ ਜਸਵਿੰਦਰ ਕੌਰ ਵਿਧਵਾ ਪਤਨੀ ਸ੍ਰੀ ਅਜਮੇਰ ਸਿੰਘ, ਵਾਸੀ ਪਿੰਡ ਗੁੱਜਰਵਾਲ਼ (ਲੁਧਿਆਣਾ) ਜੋ ਦਇਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ, ਲੁਧਿਆਣਾ ਵਿਖੇ ਦਾਖਲ ਹੈ, ਦੀ 15,000/- ਰੁਪਏ (ਪੰਦਰਾਂ ਹਜ਼਼ਾਰ ਰੁਪਏ ਸਿਰਫ) ਦੀ ਸਹਾਇਤਾ ਰਾਸ਼ੀ ਦੇ ਕੇ ਵਿੱਤੀ ਮਦਦ ਕੀਤੀ ਗਈ। ਇਹ ਰਾਸ਼ੀ ਸੁਰਜੀਤ ਸੁਮਨ ਅਤੇ ਉਨ੍ਹਾਂ ਦੀ ਪਤਨੀ ਕਮਲੇਸ਼ ਰਾਣੀ ਵੱਲੋਂ ਮੌਕੇ ‘ਤੇ ਹਸਪਤਾਲ ਜਾ ਕੇ ਪ੍ਰਦਾਨ ਕੀਤੀ ਗਈ।


ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਸੋਮ ਨਾਥ ਭੱਟ ਨੇ ਖੁਲਾਸਾ ਕੀਤਾ ਕਿ ਪਰਮ ਸੇਵਾ ਵੈਲਫੇਅਰ ਸੁਸਾਇਟੀ ਪਿਛਲੇ ਲੰਮੇ ਸਮੇਂ ਤੋਂ ਲੋੜਵੰਦ ਮਰੀਜ਼ਾਂ ਦੀ ਮਾਲੀ ਮਦਦ ਕਰਦੀ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਦੇ ਮੈਂਬਰਾਂ ਨਿਰਮਲ ਸਿੰਘ, ਪ੍ਰਿੰ. ਸੰਤ ਸੁਰਿੰਦਰਪਾਲ ਸਿੰਘ, ਬਹਾਦਰ ਸਿੰਘ, ਸੁਰਜੀਤ ਮੰਡ, ਹਰਬੰਸ ਸਿੰਘ, ਸਮਰੱਥ ਸਿੰਘ, ਬਲਜਿੰਦਰ ਸਿੰਘ, ਲਖਬੀਰ ਸਿੰਘ, ਜਸਬੀਰ ਸਿੰਘ, ਗੁਰਸ਼ਰਨਜੀਤ ਸਿੰਘ, ਸੁਦੇਸ਼ ਗੌਤਮ, ਬਲਵੰਤ ਸਿੰਘ, ਮਦਨ ਲਾਲ ਸ਼ਰਮਾ, ਮਾਸਟਰ ਲਛਮਣ ਸਿੰਘ, ਵਿਨੋਦ ਮਹਾਜਨ, ਵਲੈਤੀ ਰਾਮ, ਹਰਮੇਸ਼ ਚੰਦਰ ਭੱਲਾ, ਚਰਨਜੀਤ ਸਿੰਘ, ਸਤੀਸ਼ ਕੁਮਾਰ, ਸੁਰਿੰਦਰਪਾਲ ਸਿੰਘ ਚੰਡੀਗੜ੍ਹ, ਅਨਿਲ ਕੁਮਾਰ, ਰਕੇਸ਼ ਕੁਮਾਰ, ਰਵਿੰਦਰ ਕੁਮਾਰ ਕੌਸ਼ਲ, ਨਰੇਸ਼ ਕੁਮਾਰ, ਕਰਨਵੀਰ ਸਿੰਘ, ਅਰਮਾਨ ਸਿੰਘ, ਮਾਸਟਰ ਰਵਿੰਦਰ ਸਿੰਘ, ਸੁਨੀਲ ਕੁਮਾਰ ਸ਼ਰਮਾ ਅਤੇ ਔਰਤ ਮੈਂਬਰਾਂ ਵਿੱਚ ਸ਼ਾਮਿਲ ਪਰਵੀਨ ਭੱਟ, ਚੰਦਰ ਕਾਂਤਾ, ਆਰਤੀ ਸਹਿਗਲ, ਮੀਨਾਕਸ਼ੀ, ਨਲਿਨੀ ਬੰਗਾ, ਰਾਜ ਕੁਮਾਰੀ, ਸੁਨੀਤਾ ਦੇਵੀ, ਵਨੀਤਾ ਪੰਚਕੂਲਾ, ਪ੍ਰਿੰ. ਕੁਲਦੀਪ ਕੌਰ, ਸੁਨੀਤਾ ਗੌਤਮ, ਅੰਜੂ ਵਰਮਾ, ਸੁਰਿੰਦਰ ਕੌਰ, ਸੁਚਿਤਾ ਤਿਵਾੜੀ, ਮਧੂ ਸ਼ਰਮਾ ਅੰਬਾਲਾ, ਕਮਲੇਸ਼ ਕਾਲਕਾ, ਸੋਨੀਆ ਮਹਾਜਨ, ਮਮਤਾ ਅਤੇ ਹੋਰ, ਜੋ ਸੁਸਾਇਟੀ ਦੇ ਇਸ ਪਵਿੱਤਰ ਕਾਰਜ ਵਿੱਚ ਮੋਹਰੀ ਭੂਮਿਕਾ ਅਦਾ ਕਰਦੇ ਹਨ। ਪਰਿਵਾਰ ਵੱਲੋਂ ਸੁਸਾਇਟੀ ਵੱਲੋਂ ਇਸ ਨੇਕ ਕੰਮ ਲਈ ਧੰਨਵਾਦ ਕੀਤਾ ਗਿਆ।

