www.sursaanjh.com > ਅੰਤਰਰਾਸ਼ਟਰੀ > ਲੋੜਵੰਦ ਲੜਕੀਆਂ ਦੀਆਂ ਫੀਸਾਂ ਲਈ ਸਕੂਲ ਨੂੰ ਮਾਲੀ ਮਦਦ – ਗੁਰਪ੍ਰੀਤ ਸਿੰਘ ਬੇਦੀ

ਲੋੜਵੰਦ ਲੜਕੀਆਂ ਦੀਆਂ ਫੀਸਾਂ ਲਈ ਸਕੂਲ ਨੂੰ ਮਾਲੀ ਮਦਦ – ਗੁਰਪ੍ਰੀਤ ਸਿੰਘ ਬੇਦੀ

ਲੋੜਵੰਦ ਲੜਕੀਆਂ ਦੀਆਂ ਫੀਸਾਂ ਲਈ ਸਕੂਲ ਨੂੰ ਮਾਲੀ ਮਦਦ – ਗੁਰਪ੍ਰੀਤ ਸਿੰਘ ਬੇਦੀ
ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਮਿਲ ਰਿਹਾ ਹੈ, ਵੱਡਾ ਹੁੰਗਾਰਾ – ਗੁਰਪ੍ਰੀਤ ਸਿੰਘ ਬੇਦੀ
ਹਰ ਰੋਜ਼ ਘਰਾਂ ਵਿੱਚ ਲਗਾਏ ਜਾ ਨੇ ਫ਼ਲਦਾਰ ਰੁੱਖ
ਮਿਹਨਤ ਤੇ ਲਗਨ ਨੂੰ ਪੈਣ ਲੱਗਿਆ ਹੈ ਆਸਾਂ – ਉਮੀਦਾਂ ਦਾ ਬੂਰ ਤੇ ਰੁੱਖਾਂ – ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ  ਵੱਡਾ ਹੋ ਰਿਹਾ 
ਸਮਰਾਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 30 ਅਗਸਤ:
ਸਮਰਾਲਾ ਹਾਕੀ ਕਲੱਬ ਦੀ ਪਹਿਲ-ਕਦਮੀ ਨੂੰ ਇਲਾਕੇ ਦੇ ਲੋਕਾਂ ਵਲੋਂ ਘਰ ਘਰ ਹੁੰਗਾਰਾ ਮਿਲ ਰਿਹਾ ਹੈ। ਹਰ ਰੋਜ਼ ਘਰਾਂ ਵਿੱਚ ਜਾ ਨੇ ਫ਼ਲਦਾਰ ਰੁੱਖ  ਲਗਾਏ ਜਾ ਰਹੇ ਹਨ। ਮਿਹਨਤ ਤੇ ਲਗਨ ਨੂੰ ਆਸਾਂ-ਉਮੀਦਾਂ ਦਾ ਬੂਰ ਪੈਣ ਪੈਣ ਲੱਗਿਆ ਹੈ। ਰੁੱਖਾਂ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕਾਂ ਦਾ ਕਾਫ਼ਲਾ ਦਿਨ ਪਰ ਦਿਨ  ਵੱਡਾ ਹੁੰਦਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸਮਾਜ ਸੇਵਾ ਦੇ ਖੇਤਰ ਵਿੱਚ ਯੋਗਦਾਨ ਪਾਉਂਦਿਆਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਗੋਸਲਾਂ ਨੂੰ ਲੋੜਵੰਦ ਲੜਕੀਆਂ ਦੀਆਂ ਫੀਸਾਂ ਲਈ 11,000/- ਰੁਪਏ ਦੀ ਮਾਲੀ ਮਦਦ ਕੀਤੀ ਗਈ।”  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਰਾਲ਼ਾ ਹਾਕੀ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਗੱਲਬਾਤ ਕਰਦਿਆਂ ਕੀਤਾ।
ਗੁਰਪ੍ਰੀਤ ਸਿੰਘ ਬੇਦੀ ਨੇ ਕਿਹਾ ਪੰਜਾਬ ਕਦੇ ਪਿੱਪਲਾਂ-ਬੋਹੜਾਂ ਦੀ ਛਾਂ ਥੱਲੇ ਪਲਦਾ ਸੀ। ਉਨ੍ਹਾਂ ਪੰਜਾਬ ਦੇ ਆਵਾਮ ਨੂੰ ਸੱਦਾ ਦਿੰਦਿਆਂ ਕਿਹਾ ਕਿ ”ਆਓ ਆਪਾਂ ਸਾਰੇ ਰਲ਼-ਮਿਲ਼ ਆਪਣੇ ਵਿਰਾਸਤੀ ਰੁੱਖਾਂ ਨਾਲ ਸਾਂਝ ਪਾਈਏ।  ਸਮੂਹਿਕ ਯਤਨਾਂ ਨਾਲ਼ ਹੀ ਵਾਤਾਵਰਣ ਦੇ ਪਤਨ ਨੂੰ ਰੋਕਿਆ ਜਾ ਸਕਦਾ ਹੈ। ਇਸ ਦੇ ਨਾਲ਼ ਹੀ ਲੋੜਵੰਦਾਂ ਦੀ ਮਦਦ ਵੀ ਕਰੀਏ।”
           
ਉਨ੍ਹਾਂ ਕਿਹਾ ਕਿ ਸਮਰਾਲਾ ਹਾਕੀ ਕਲੱਬ ਵਲੋਂ ਆਪਣੇ ਮਿਸ਼ਨ ਹਰਿਆਵਲ ਲਹਿਰ ਨੂੰ ਅੱਗੇ ਤੋਰਦਿਆਂ ਅੱਜ ਸਮਰਾਲਾ ਸ਼ਹਿਰ ਦੀ ਹਰਿਆਵਲ ਨੂੰ ਵਧਾਉਦੇ ਹੋਏ ਆਪਣੇ ਵਿਰਾਸਤੀ ਰੁੱਖ ਪਿੱਪਲ ਦੇ 15 ਰੁੱਖ  ਲਗਾਏ ਗਏ ਸ਼ਹਿਰ ਵਿਖੇ ਲਗਾਏ ਗਏ ਹਨ।

Leave a Reply

Your email address will not be published. Required fields are marked *