Breaking
www.sursaanjh.com > ਚੰਡੀਗੜ੍ਹ/ਹਰਿਆਣਾ > ਲੰਬੜਦਾਰਾਂ ਦਾ ਮਾਣ ਭੱਤਾ ਵਧਾਉਣ ਲਈ ਰਾਜਪਾਲ ਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ, ਜਥੇਬੰਦੀ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ – ਰਾਜਿੰਦਰ ਸਿੰਘ ਬਡਹੇੜੀ

ਲੰਬੜਦਾਰਾਂ ਦਾ ਮਾਣ ਭੱਤਾ ਵਧਾਉਣ ਲਈ ਰਾਜਪਾਲ ਤੇ ਪ੍ਰਸ਼ਾਸਨ ਦਾ ਕੀਤਾ ਧੰਨਵਾਦ, ਜਥੇਬੰਦੀ ਵਿੱਚ ਕੀਤੀਆਂ ਨਵੀਆਂ ਨਿਯੁਕਤੀਆਂ – ਰਾਜਿੰਦਰ ਸਿੰਘ ਬਡਹੇੜੀ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 6 ਅਪ੍ਰੈਲ:
ਚੰਡੀਗੜ੍ਹ ਲੰਬੜਦਾਰ ਯੂਨੀਅਨ ਦੇ ਪ੍ਰਧਾਨ ਰਾਜਿੰਦਰ ਸਿੰਘ ਬਡਹੇੜੀ ਨੇ ਕੇਂਦਰੀ ਸ਼ਾਸਤ ਪ੍ਰਦੇਸ਼ ਦੇ ਪਿੰਡਾਂ ਦੇ  ਲੰਬੜਦਾਰਾਂ ਦੇ ਮਾਣ-ਭੱਤੇ ਵਿੱਚ ਪੰਜਾਬ ਦੀ ਤਰਜ਼ ‘ਤੇ ਵਾਧਾ ਕਰਨ ਲਈ ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਗੁਲਾਬ ਚੰਦ ਕਟਾਰੀਆ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿਛਈ ਸਾਲਾਂ ਤੋਂ ਇਸ ਸੰਬੰਧੀ ਮੰਗ ਕੀਤੀ ਜਾ ਰਹੀ ਸੀ, ਜੋ ਮੰਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮੰਨ ਲਈ ਗਈ ਹੈ। ਨਾਲ਼ ਹੀ ਸਾਰੀ ਬਕਾਇਆ ਰਕਮ ਦੀ ਅਦਾਇਗੀ ਵੀ ਕਰ ਦਿੱਤੀ ਗਈ ਹੈ। ਜਿਹਨਾਂ ਪਿੰਡਾਂ ਦੇ ਲੰਬੜਦਾਰਾਂ ਦੀ ਪਿਛਲੇ ਸਮੇਂ ਦੌਰਾਨ ਮੌਤ ਹੋ ਗਈ ਹੈ, ਉੱਥੇ ਵੀ ਪ੍ਰਸ਼ਾਸਨ ਵੱਲੋਂ ਨਵੀਆਂ ਨਿਯੁਕਤੀਆਂ ਵੀ ਕੀਤੀਆਂ ਗਈਆਂ ਹਨ।

ਪਿੰਡ ਹੱਲੋਮਾਜਰਾ ਤੇ ਬਹਿਲਾਣਾ ਦੇ ਬਜ਼ੁਰਗ ਲੰਬੜਦਾਰ ਬਚਿੱਤਰ ਸਿੰਘ ਤੇ ਗੁਰਬਚਨ ਸਿੰਘ ਨੇ ਬੇਨਤੀ ਕੀਤੀ ਸੀ ਕਿ ਸਿਹਤ ਠੀਕ ਨਾ ਹੋਣ ਕਰਕੇ ਉਹ ਆਪਣੀ ਜ਼ਿੰਮੇਵਾਰੀ ਚੰਗੀ ਤਰ੍ਹਾਂ ਨਹੀਂ ਨਿਭਾ ਸਕਦੇ। ਉਹਨਾਂ ਦੀਆਂ ਸੇਵਾਵਾਂ ਨਿਭਾਉਣ ਲਈ ਉਨ੍ਹਾਂ ਦੇ ਸਰਬਰਾਹ ਕਪਤਾਨ ਸਿੰਘ ਪੁੱਤਰ ਸਵਰਗੀ ਕੇਸਰ ਸਿੰਘ ਤੇ ਅਮਰੀਕ ਸਿੰਘ ਸਿੰਘ ਪੁੱਤਰ ਸ੍ਰੀ ਗੁਰਬਚਨ ਸਿੰਘ ਨੂੰ ਕ੍ਰਮਵਾਰ ਪਿੰਡ ਹੱਲੋਮਾਜਰਾ ਤੇ ਬਹਿਲਾਣਾ ਦਾ ਲੰਬੜਦਾਰ ਨਿਯੁਕਤ ਕਰਕੇ ਸ਼ਨਾਖਤੀ ਕਾਰਡ ਜਾਰੀ ਕਰ ਦਿੱਤੇ ਗਏ ਹਨ। ਬਡਹੇੜੀ ਨੇ ਦੱਸਿਆ ਕਿ ਜਥੇਬੰਦੀ ਦੇ ਕੰਮਾਂ ਵਿੱਚ ਤੇਜ਼ੀ ਲਿਆਉਣ, ਚੁਸਤ ਦਰੁਸਤ ਕਰਨ ਅਤੇ ਨਵੀਂ ਰੂਹ ਫੂਕਣ ਲਈ ਪਿੰਡ ਬੁਟੇਰਲਾ ਦੀ ਲੰਬੜਦਾਰ ਡਾਕਟਰ ਅਮਨਜੋਤ ਕੌਰ ਨੂੰ ਜਥੇਬੰਦੀ ਦੀ ਦਫਤਰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹੱਲੋਮਾਜਰਾ ਦੇ ਲੰਬੜਦਾਰ ਕਪਤਾਨ ਸਿੰਘ ਨੂੰ ਜਥੇਬੰਦੀ ਦਾ ਸਕੱਤਰ ਤਾਲਮੇਲ ਨਿਯੁਕਤ ਕੀਤਾ ਗਿਆ ਹੈ। ਇਸੇ ਤਰ੍ਹਾਂ ਮੀਤ ਪ੍ਰਧਾਨ ਦੀ ਖਾਲੀ ਅਸਾਮੀ ਪੁਰ ਕਰਨ ਲਈ ਪਿੰਡ ਡੱਡੂ ਮਾਜਰਾ ਦੇ ਲੰਬੜਦਾਰ ਚੌਧਰੀ ਜੈ ਪ੍ਰਕਾਸ਼ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

Leave a Reply

Your email address will not be published. Required fields are marked *