ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਸੰਪਾਦਿਤ ਪੁਸਤਕ ‘‘ਆਜਾ! ਮੇਰਾ ਪਿੰਡ ਵੇਖ ਲੈ’’ ਦਾ ਲੋਕ ਅਰਪਨ ਸਮਾਰੋਹ ਤੇ ਕਵੀ ਦਰਬਾਰ ਕਰਵਾਇਆ ਗਿਆ – ਬਲਜਿੰਦਰ ਸ਼ੇਰਗਿੱਲ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 16 ਫਰਵਰੀ:
ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਸੈਣੀ ਭਵਨ ਸੈਕਟਰ-24 ਚੰਡੀਗੜ੍ਹ ਵਿਖੇ ਬਹੁਤ ਹੀ ਸ਼ਾਨਦਾਰ, ਰੰਗਾ ਰੰਗ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪ੍ਰਿੰਸੀਪਲ ਬਹਾਦਰ ਸਿੰਘ ਗੋੋਸਲ ਦੀ ਸੰਪਾਦਿਤ ਪੁਸਤਕ ‘‘ਆਜਾ! ਮੇਰਾ ਪਿੰਡ ਵੇਖ ਲੈ’’ ਦਾ ਲੋਕ ਅਰਪਨ, ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਜਸਟਿਸ ਬਚਿੱਤਰ ਸਿੰਘ ਟਿਵਾਣਾ (ਸਾਬਕਾ ਜੱਜ) ਅਤੇ ਵਿਸ਼ੇਸ਼ ਮਹਿਮਾਨ ਸ੍ਰੀ ਪ੍ਰੇਮ ਵਿਜ ਪ੍ਰਸਿੱਧ ਸਾਹਿਤਕਾਰ ਅਤੇ ਪੱਤਰਕਾਰ ਸਨ। ਸਮਾਗਮ ਦੀ ਪ੍ਰਧਾਨਗੀ ਸ੍ਰ. ਗੁਰਮੀਤ ਸਿੰਘ ਜੋੜਾ ਮੁੱਖ ਟਰੱਸਟੀ ਗੁਰੂ ਗ੍ਰੰਥ ਸਾਹਿਬ ਸੰਸਥਾ ਚੰਡੀਗੜ੍ਹ ਵਲੋ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਮਹਿਮਾਨਾਂ ਤੋਂ ਇਲਾਵਾ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਸ੍ਰੀ ਸੁਭਾਸ਼ ਭਾਸਕਰ, ਭੁਪਿੰਦਰ ਸਿੰਘ ਭਾਗੋਮਾਜਰੀਆ ਅਤੇ ਪਰਚਾ ਲੇਖ ਸ੍ਰੀ ਰਾਜ ਕੁਮਾਰ ਸਾਹੋਵਾਲੀਆ (ਸਾਬਕਾ ਡਿਪਟੀ ਸੈਕਟਰੀ ਪੰਜਾਬ ਸਰਕਾਰ) ਸ਼ਾਮਲ ਸਨ।


ਸਭ ਤੋਂ ਪਹਿਲਾਂ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਸਭ ਪਤਵੰਤਿਆਂ ਨਾਲ ਜਾਣ ਪਹਿਚਾਣ ਕਰਵਾਈ ਅਤੇ ਦੱਸਿਆ ਕਿ ਅੱਜ ਦਾ ਸਮਾਗਮ ਇਸ ਗਲੋਂ ਬਹੁਤ ਹੀ ਵਿਲੱਖਣ ਹੈ ਕਿਉਂਕਿ ਲੋਕ ਅਰਪਨ ਵਾਲੀ ਪੁਸਤਕ ਵਿੱਚ 22 ਲੇਖਕਾਂ ਅਤੇ ਲੇਖਿਕਾਵਾਂ ਨੇ ਆਪਣੇ ਪਿੰਡ ਬਾਰੇ ਲਿਖ ਕੇ ਬਹੁਤ ਹੀ ਉੱਤਮ ਜਾਣਕਾਰੀ ਦਿੱਤੀ ਹੈ। ਸਮਾਗਮ ਦਾ ਅਰੰਭ ਜਗਤਾਰ ਸਿੰਘ ਜੋਗ ਵਲੋੋਂ ਪ੍ਰਿੰਸੀਪਲ ਗੋਸਲ ਰਚਿਤ ਧਾਰਮਿਕ ਗੀਤ ‘‘ਦਿੱਲੀ ਨਾ ਕਦੇ ਦਰਦ ਜਾਣਿਆ ਪੰਜਾਬੀ ਸਿੰਘਾਂ ਸਰਦਾਰਾਂ ਦਾ’’ ਗਾ ਕੇ ਖੂਬ ਤਾੜੀਆਂ ਬਟੋਰੀਆਂ। ਉਸ ਤੋਂ ਬਾਅਦ ਜਸਪਾਲ ਸਿੰਘ ਕੰਵਲ ਨੇ ‘‘ਆਜਾ! ਮੇਰਾ ਪਿੰਡ ਵੇਖ ਲੈ’’ ਤੇ ਵਧੀਆ ਗੀਤ ਸੁਣਾਇਆ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਨੇ ਮਿਲ ਕੇ ਪੁਸਤਕ ‘‘ਆਜਾ! ਮੇਰਾ ਪਿੰਡ ਵੇਖ ਲੈ’’ ਦਾ ਲੋਕ ਅਰਪਨ ਕੀਤਾ ਅਤੇ ਲੇਖਕਾਂ ਨੂੰ ਵਧਾਈ ਦਿੱਤੀ।
ਇਸ ਉਪਰੰਤ ਦੋ ਸਾਹਿਤਕ ਸ਼ਖਸ਼ੀਅਤਾਂ ਸ੍ਰੀ ਸੁਭਾਸ਼ ਭਾਸਕਰ ਅਤੇ ਭੁਪਿੰਦਰ ਸਿੰਘ ਭਾਗੋਮਾਜਰੀਆ ਦਾ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ‘‘ਮਾਣ ਪੰਜਾਬੀ ਦਾ’’ ਅਵਾਰਡ ਦੇ ਕੇ ਸਨਮਾਨ ਕੀਤਾ ਗਿਆ। ਦੋਹਾਂ ਸਾਹਿਤਕਾਰਾਂ ਨੂੰ ਸੰਸਥਾ ਵਲੋਂ ਇਕ ਇਕ ਮਮੈਂਟ’, ਇੱਕ ਸ਼ਾਲ, ਇੱਕ ਗੋਲਡ ਮੈਡਲ, ਗੁਲਦਸਤੇ, ਸਨਮਾਨ ਪੱਤਰ ਅਤੇ ਪੁਸਤਕਾਂ ਦੇ ਸੈੱਟ ਦਿੱਤੇ ਗਏ। ਦੋਹਾਂ ਸ਼ਖਸ਼ੀਅਤਾਂ ਵਲੋਂ ਇਸ ਸਨਮਾਨ ਲਈ ਸੰਸਥਾ ਦਾ ਧੰਨਵਾਦ ਕੀਤਾ ਗਿਆ। ਇਸ ਦੇ ਨਾਲ ਹੀ ਇਸ ਮੌਕੇ ਤੇ ਪੁਸਤਕ ਦੇ 22 ਲੇਖਕ, ਲੇਖਿਕਾਵਾਂ ਨੂੰ ਸ਼ਾਲ, ਗੋਲਡ ਮੈਡਲ, ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ। ਲੇਖਿਕਾਵਾਂ ਦਾ ਸਨਮਾਨ ਵਿਸ਼ੇਸ਼ ਤੌਰ ਤੇ ਸ਼ਾਨਦਾਰ ਫੁਲਕਾਰੀਆਂ ਨਾਲ ਕੀਤਾ ਗਿਆ। ਸਭ ਵਲੋਂ ਸੰਸਥਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਜਸਟਿਸ ਟਿਵਾਣਾ, ਵਿਸ਼ੇਸ਼ ਮਹਿਮਾਨ ਪ੍ਰੇਮ ਵਿਜ ਅਤੇ ਪ੍ਰਧਾਨਗੀ ਕਰ ਰਹੇ ਸ੍ਰ. ਗੁਰਮੀਤ ਸਿੰਘ ਜੋੜਾ ਨੂੰ ਵੀ ਸੰਸਥਾ ਵਲੋਂ ਸਨਮਾਨਿਤ ਕੀਤਾ ਗਿਆ।
ਸਮਾਗਮ ਦੇ ਦੂਜੇ ਗੇੜ ਵਿੱਚ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਉੱਚ ਕੋਟੀ ਦੇ ਕਵੀਆਂ ਅਤੇ ਕਵਿੱਤਰੀਆਂ ਨੇ ਆਪਣੀਆਂ ਰਚਨਾਵਾਂ ਨਾਲ ਖੂਬ ਰੰਗ ਬੰਨ੍ਹਿਆ, ਜਿਨ੍ਹਾਂ ਵਿੱਚ ਕ੍ਰਿਸਨ ਰਾਹੀਂ, ਦਲਬੀਰ ਸਿੰਘ ਸਰੋਆ, ਸੁਭਾਸ ਭਾਸਕਰ, ਜਸਵਿੰਦਰ ਕਾਇਨੌਰ, ਦਰਸ਼ਨ ਸਿੰਘ ਸਿੱਧੂ, ਸੰਗੀਤਾ ਸ਼ਰਮਾ, ਤੇਜਾ ਸਿੰਘ ਥੂਹਾ, ਚਰਨਜੀਤ ਕੌਰ ਬਾਠ, ਭੁਪਿੰਦਰ ਭਾਗੋਮਾਜਰੀਆ, ਪਿਆਰਾ ਸਿੰਘ ਰਾਹੀ, ਮਲਕੀਤ ਸਿੰਘ ਨਾਗਰਾ, ਤਰਸੇਮ ਕਾਲੇਵਾਲ, ਅਮਰਜੀਤ ਸਿੰਘ ਬਠਲਾਣਾ, ਡਾ. ਪੰਨਾ ਲਾਲ, ਰਣਜੋਧ ਸਿੰਘ ਰਾਣਾ, ਪ੍ਰੋ. ਕੇਵਲਜੀਤ ਸਿੰਘ ਹੁਸਿਆਰਪੁਰੀ, ਦਰਸ਼ਨ ਤਿਊਣਾ, ਮਿੱਕੀ ਪਾਸੀ, ਬਲਜਿੰਦਰ ਕੌਰ ਸ਼ੇਰਗਿੱਲ, ਨੀਲਮ ਨਾਰੰਗ, ਰੁਪਿੰਦਰ ਕੌਰ ਮਾਨ, ਧਿਆਨ ਸਿੰਘ ਕਾਹਲੋ’, ਅਵਤਾਰ ਸਿੰਘ ਮਹਿਤਪੁਰੀ, ਮਲਕੀਤ ਸਿੰਘ ਔਜਲਾ, ਪ੍ਰੇਮ ਵਿਜ, ਸਰਬਜੀਤ, ਐਮ.ਐਲ. ਭਟਨਾਗਰ, ਹਰਿੰਦਰ ਸਿਨਹਾ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਜੋ ਪਤਵੰਤੇ ਹਾਜਰ ਸਨ ਉਨ੍ਹਾਂ ਵਿੱਚ ਗੁਰਮੀਤ ਸਿੰਘ ਹੇਂਡੋ’, ਸੰਦੀਪ ਕੌਰ, ਬਲਵਿੰਦਰ ਸਿੰਘ, ਸੁਰਜਨ ਸਿੰਘ ਜੱਸਲ, ਰਾਜਿੰਦਰ ਸਿੰਘ ਧੀਮਾਨ, ਸਤਨਾਮ ਸਿੰਘ ਪ੍ਰੀਤ, ਹਰਵਿੰਦਰ ਕੌਰ, ਬਲਦੇਵ ਸਿੰਘ ਬਿੰਦਰਾ, ਰਾਜਿੰਦਰ ਸਿੰਘ ਬਡਹੇੜੀ, ਸਿਕੰਦਰ ਸਿੰਘ ਪੱਲਾ, ਮੰਜੂ ਬਾਲਾ, ਰਣਜੀਤ ਕੌਰ ਕਾਈਨਰ , ਹਰਬੰਸ ਸਿੰਘ, ਸਿਮਰਨਜੀਤ ਕੌਰ, ਗੁਰਸਿਮਰਨ ਕੌਰ, ਸੁਰਜੀਤ ਸਿੰਘ, ਬਲਦੇਵ ਕੌਰ, ਰਾਜੇਸ ਕੁਮਾਰ, ਹਰਵਿੰਦਰ ਕੌਰ, ਇੰਦਰ ਕੁਮਾਰ, ਕਮਲ, ਐਸ.ਸੀ. ਮੋਰਿਆ , ਕੇਸਰ ਸਿੰਘ ਪੜਛ ਵੀ ਹਾਜ਼ਰ ਸਨ।
ਸਟੇਜ ਸਕੱਤਰ ਦੀ ਸੇਵਾ ਸੰਸਥਾ ਦੇ ਜਨਰਲ ਸੱਕਤਰ ਅਵਤਾਰ ਸਿੰਘ ਮਹਿਤਪੁਰੀ ਵਲੋਂ ਬਾਖੂਬੀ ਨਿਭਾਈ ਗਈ। ਸਮਾਗਮ ਦੇ ਅੰਤ ਵਿੱਚ ਸੰਸਥਾ ਦੇ ਜੁਆਇੰਟ ਸਕੱਤਰ ਕ੍ਰਿਸਨ ਰਾਹੀ ਵਲੋਂ ਆਏ ਮਹਿਮਾਨਾਂ ਅਤੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ ਗਿਆ।
ਫੋਟੋ ਕੈਪਸ਼ਨ 1 – ਪ੍ਰਧਾਨਗੀ ਮੰਡਲ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਦੀ ਸੰਪਾਦਿਤ ਪੁਸਤਕ ‘‘ਆਜਾ! ਮੇਰਾ ਪਿੰਡ ਵੇਖ ਲੈ’’ ਦਾ ਲੋਕ ਅਰਪਨ ਕਰਦੇ ਹੋਏ।
ਫੋਟੋ ਕੈਪਸ਼ਨ 2- ਸੰਸਥਾ ਦੇ ਪ੍ਰਧਾਨ ਅਤੇ ਮਹਿਮਾਨ ਭੁਪਿੰਦਰ ਸਿੰਘ ਭਾਗੋੋਮਾਜਰੀਆ ਨੂੰ ‘‘ਮਾਣ ਪੰਜਾਬੀ ਦਾ’’ ਅਵਾਰਡ ਦਿੰਦੇ ਹੋਏ।

