www.sursaanjh.com > ਅੰਤਰਰਾਸ਼ਟਰੀ > ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਧਨਵੰਤ ਸਿੰਘ (ਯਮਨਾਨਗਰ) ਨੂੰ ਹਰਿਆਣਾ ਦਾ ਸਟੇਟ ਕਨਵੀਨਰ ਨਿਯੁਕਤ ਕਰਨ ਤੇ ਸਨਮਾਨਿਤ ਕੀਤਾ ਗਿਆ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਧਨਵੰਤ ਸਿੰਘ (ਯਮਨਾਨਗਰ) ਨੂੰ ਹਰਿਆਣਾ ਦਾ ਸਟੇਟ ਕਨਵੀਨਰ ਨਿਯੁਕਤ ਕਰਨ ਤੇ ਸਨਮਾਨਿਤ ਕੀਤਾ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਪਰੈਲ:

ਵਿਸ਼ਵ ਪੰਜਾਬੀ ਪ੍ਰਚਾਰ ਸਭਾ  ਚੰਡੀਗੜ੍ਹ  ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਪੁਆਧੀ ਸੱਥ ਮੁਹਾਲੀ ਦੇ ਪ੍ਰਧਾਨ ਸ੍ਰ. ਮਨਮੋਹਨ ਸਿੰਘ ਦਾਊਂ ਦੀ ਪ੍ਰਧਾਨਗੀ ਹੇਠ ਉਹਨਾਂ ਦੇ ਗ੍ਰਹਿ ਵਿਖੇ ਹੋਈ। ਇਸ ਮੀਟਿੰਗ ਵਿੱਚ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ, ਪੰਜਾਬ ਸਟੇਟ ਦੇ ਕਨਵੀਨਰ ਜਸਪਾਲ ਸਿੰਘ ਕੰਵਲ, ਸਲਾਹਕਾਰ ਸੁਰਜਨ ਸਿੰਘ ਜੱਸਲ, ਸੁੱਚਾ ਸਿੰਘ ਐਮ.ਸੀ. ਮੁਹਾਲੀ ਸਮੇਤ ਕਈ ਸਾਹਿਤਕਾਰ ਅਤੇ ਬੁੱਧੀਜੀਵੀ ਹਾਜ਼ਰ ਹੋਏ। ਇਸ ਮੌਕੇ ਬੋਲਦਿਆਂ ਹੋਇਆ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਸਭ ਨੂੰ ਜੀ ਆਇਆਂ ਆਖਦੇ ਹੋਏ ਦੱਸਿਆ ਕਿ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਸ੍ਰ. ਧਨਵੰਤ ਸਿੰਘ (ਯਮਨਾਨਗਰ) ਵਾਲਿਆਂ ਨੂੰ ਹਰਿਆਣਾ ਸਟੇਟ ਦਾ ਕਨਵੀਨਰ ਨਿਯੁਕਤ ਕੀਤਾ ਗਿਆ ਹੈ, ਜਿਸ ਕਾਰਨ ਉਹਨਾਂ ਨੂੰ ਅੱਜ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ।

ਇਸ ਮੌਕੇ ਬੋਲਦਿਆਂ ਸ੍ਰ. ਮਨਮੋਹਨ ਸਿੰਘ ਦਾਊਂ ਨੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੀਆਂ ਗਤੀਵਿਧੀਆਂ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਇਹ ਸੰਸਥਾ ਪੁਆਧੀ ਸੱਥ ਨਾਲ ਵੀ ਭਰਪੂਰ ਮਦਦ ਕਰ ਰਹੀ ਹੈ ਅਤੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਸਿਰ ਤੋੜ ਯਤਨ ਕਰ ਰਹੀ ਹੈ। ਸ. ਧਨਵੰਤ ਸਿੰਘ (ਯਮਨਾਨਗਰ) ਵਾਲਿਆਂ ਨੇ ਉਹਨਾਂ ਨੂੰ ਹਰਿਆਣਾ ਸਟੇਟ ਦਾ ਕਨਵੀਨਰ ਬਣਾਉਣ ‘ਤੇ ਖੁਸ਼ੀ ਪ੍ਰਗਟ ਕਰਦਿਆਂ ਹੋਇਆ ਸੰਸਥਾ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਪੂਰੇ ਹਰਿਆਣੇ ਵਿੱਚ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਦਿਲ ਲਗਾ ਕੇ ਕੰਮ ਕਰਨਗੇ। ਸ੍ਰ.ਸੁੱਚਾ ਸਿੰਘ ਐਮ.ਸੀ. ਮੋਹਾਲੀ ਵਾਲਿਆ ਨੇ ਧਨਵੰਤ ਸਿੰਘ ਨੂੰ ਹਰਿਆਣਾ ਸਟੇਟ ਦਾ ਕਨਵੀਨਰ ਬਣਨ ‘ਤੇ ਵਧਾਈ ਦਿੱਤੀ ਅਤੇ ਇਸ ਗੱਲ ‘ਤੇ ਹੋਰ ਵੀ ਖੁਸ਼ੀ ਪ੍ਰਗਟ ਕੀਤੀ ਗਈ ਕਿ ਸ੍ਰ. ਧਨਵੰਤ ਸਿੰਘ ਸਿੱਖ ਜਗਤ ਦੀ ਪ੍ਰਸਿਧ ਹਸਤੀ ਢਾਡੀ ਪ੍ਰੀਤਮ ਸਿੰਘ ਦੇ ਸਪੁੱਤਰ ਹਨ ਜੋ ਪਹਿਲਾਂ ਹੀ ਪੰਜਾਬੀ ਲਈ ਵੱਡੇ ਪੱਧਰ ‘ਤੇ ਕੰਮ ਕਰ ਰਹੇ ਹਨ। ਹੁਣ ਉਹਨਾਂ ਦੀ ਜ਼ਿੰਮੇਵਾਰੀ ਪੂਰੇ ਸਟੇਟ ਦੀ ਬਣ ਗਈ ਹੈ।

ਇਸ ਮੌਕੇ ਬੀਬੀ ਦਲਜੀਤ ਕੌਰ ਦਾਊਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਦੱਸਿਆ ਕਿ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬੜਾ ਕੁਝ ਕਰਨਾ ਬਾਕੀ ਹੈ। ਪੰਜਾਬ ਸਟੇਟ ਦੇ ਕਨਵੀਨਰ ਸ. ਜਸਪਾਲ ਸਿੰਘ ਕੰਵਲ ਨੇ ਕਿਹਾ ਕਿ ਜਿਸ ਤਰ੍ਹਾਂ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਨੇ ਪੂਰੇ ਪੰਜਾਬ ਵਿੱਚ ਗਤੀਵਿਧੀਆਂ ਆਰੰਭੀਆਂ ਹੋਈਆਂ ਹਨ, ਅਜਿਹੀਆਂ ਹੀ ਗਤੀਵਿਧੀਆਂ ਸ੍ਰ. ਧਨਵੰਤ ਸਿੰਘ ਦੀ ਦੇਖ-ਰੇਖ ਵਿੱਚ ਪੂਰੇ ਹਰਿਆਣੇ ਵਿੱਚ ਵੀ ਸ਼ੁਰੂ ਕੀਤੀਆਂ ਜਾਣਗੀਆਂ। ਅੰਤ ਵਿੱਚ ਸ੍ਰ. ਸੁਰਜਨ ਸਿੰਘ ਜੱਸਲ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਅੱਜ ਦੀ ਮੀਟਿੰਗ ਨੂੰ ਬਹੁਤ ਪ੍ਰਭਾਵਸ਼ਾਲੀ ਦੱਸਿਆ|

ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ, ਸ.ਮਨਮੋਹਨ ਸਿੰਘ ਦਾਊਂ ਅਤੇ ਦੂਜੇ ਸਾਹਿਤਕਾਰ ਸ੍ਰ.ਧਨਵੰਤ ਸਿੰਘ (ਯਮਨਾਨਗਰ) ਨੂੰ ਹਰਿਆਣਾ ਸਟੇਟ ਦਾ ਕਨਵੀਨਰ ਬਨਣ ‘ਤੇ ਸਨਮਾਨਿਤ ਕਰਦੇ ਹੋਏ।

Leave a Reply

Your email address will not be published. Required fields are marked *