www.sursaanjh.com > ਅੰਤਰਰਾਸ਼ਟਰੀ > ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਇਲਾਕਾ ਕੌਂਸਲਰ ਸ੍ਰ. ਹਰਦੀਪ ਸਿੰਘ ਬੁਟੇਰਲਾ ਨੂੰ ਮੰਗ ਪੱਤਰ ਦਿੱਤਾ ਗਿਆ

ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਇਲਾਕਾ ਕੌਂਸਲਰ ਸ੍ਰ. ਹਰਦੀਪ ਸਿੰਘ ਬੁਟੇਰਲਾ ਨੂੰ ਮੰਗ ਪੱਤਰ ਦਿੱਤਾ ਗਿਆ

ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 17 ਅਪਰੈਲ:

ਅੱਜ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਇੱਕ ਵਫਦ ਨੇ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਦੀ ਅਗਵਾਈ ਵਿੱਚ ਇਲਾਕਾ ਕੌਂਸਲਰ ਸ੍ਰ. ਹਰਦੀਪ ਸਿੰਘ ਬੁਟੇਰਲਾ ਨਾਲ ਉਹਨਾਂ ਦੇ ਸੈਕਟਰ-41, ਚੰਡੀਗੜ੍ਹ ਸਥਿਤ ਦਫਤਰ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਇੱਕ ਵਿਸ਼ੇਸ਼ ਮੰਗ ਪੱਤਰ ਦਿੱਤਾ ਗਿਆ। ਪ੍ਰਿੰ. ਗੋਸਲ ਦੇ ਨਾਲ ਸੰਸਥਾ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਅਤੇ ਸਲਾਹਕਾਰ ਬਲਵਿੰਦਰ ਸਿੰਘ ਧਾਰੀਵਾਲ ਵੀ ਹਾਜ਼ਰ ਸਨ।

ਪ੍ਰਿੰ. ਬਹਾਦਰ ਸਿੰਘ ਗੋਸਲ ਨੇ ਦੱਸਿਆ ਕਿ ਸ੍ਰ. ਹਰਦੀਪ ਸਿੰਘ ਬੁਟੇਰਲਾ ਨੂੰ ਦਿੱਤੇ ਗਏ ਮੰਗ ਪੱਤਰ ਵਿੱਚ ਇਕੋ ਇਕ ਵਿਸ਼ੇਸ਼ ਮੰਗ, ਪਿੰਡ ਬਡਹੇੜੀ ਦੇ ਸਮਾਰਟ ਹਾਈ ਸਕੂਲ ਵਿੱਚ ਬਹੁਤ ਵੱਡੀ ਗਰਾਊਂਡ ਨੂੰ ਖੇਡ ਸਟੇਡੀਅਮ ਵਿੱਚ ਬਦਲਣ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇੰਨੀ ਵੱਡੀ ਗਰਾਊਂਡ ਹੋਣ ਦੇ ਬਾਵਜੂਦ ਇਲਾਕੇ ਦੇ ਬੱਚੇ ਅਤੇ ਨੌਜਵਾਨ ਖੇਡ ਗਤੀਵਿਧੀਆਂ ਤੋਂ ਵਾਂਝੇ ਹਨ। ਉਹਨਾਂ ਇਹ ਵੀ ਕਿਹਾ ਕਿ ਜਦੋਂ 1975-76 ਵਿੱਚ ਇਹ ਵੱਡੀ ਗਰਾਊਂਡ ਸਕੂਲ ਅਧੀਨ ਦਿੱਤੀ ਗਈ ਸੀ, ਤਾਂ ਉਸ ਦਾ ਮਨੋਰਥ ਇਲਾਕੇ ਲਈ ਇੱਕ ਖੁੱਲਾ ਓਪਨ ਏਅਰ ਖੇਡ ਸਟੇਡੀਅਮ ਬਣਾਉਣਾ ਸੀ ਜੋ ਅੱਜ ਤੱਕ ਅਧੂਰਾ ਪਿਆ ਹੈ।

ਵਫਦ ਨੇ ਮੰਗ ਕੀਤੀ ਕਿ ਇਲਾਕਾ ਕੌਂਸਲਰ ਆਪਣਾ ਰਸੂਖ ਵਰਤ ਕੇ ਚੰਡੀਗੜ੍ਹ ਪ੍ਰਸ਼ਾਸਨ ਤੋਂ ਇਹ ਮੰਗ ਮਨਜ਼ੂਰ ਕਰਵਾਉਣ ਤਾਂ ਕਿ ਇਸਦਾ ਇਲਾਕੇ ਨੂੰ ਅਤੇ ਸਕੂਲ ਦੇ ਬੱਚਿਆਂ ਨੂੰ ਸਾਰਥਕ ਲਾਭ ਹੋ ਸਕੇ। ਸ੍ਰ. ਹਰਦੀਪ ਸਿੰਘ ਬੁਟੇਰਲਾ ਨੇ ਵਫਦ ਨੂੰ ਭਰੋਸਾ ਦਿੱਤਾ ਕਿ ਇਸ ਵੱਡੇ ਕਾਰਜ ਲਈ ਉਹ ਪੁਰਜ਼ੋਰ ਯਤਨ ਕਰਨਗੇ ਅਤੇ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਇਲਾਕਾ ਨਿਵਾਸੀਆਂ ਦੀ ਇਸ ਮੰਗ ਨੂੰ ਅਮਲੀ ਜਾਮਾ ਪਹਿਨਾਉਣਗੇ।

ਇਸ ਮੌਕੇ ਤੇ ਬੋਲਦਿਆਂ ਹੋਇਆਂ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਨੇ ਕਿਹਾ ਕਿ ਇਹ ਬੜੇ ਮਾਣ ਦੀ ਗੱਲ ਹੈ ਕਿ ਇਤਨੀ ਵੱਡੀ ਗਰਾਊਂਡ ਦੇ ਇਰਦ-ਗਿਰਦ ਵੱਡੀ ਚਾਰ ਦੀਵਾਰੀ ਸੰਸਥਾ ਦੇ ਪ੍ਰਧਾਨ ਪ੍ਰਿੰ. ਬਹਾਦਰ ਸਿੰਘ ਗੋਸਲ ਵਲੋਂ ਹੀ ਬਣਵਾਈ ਗਈ ਸੀ ਅਤੇ ਉਹਨਾਂ ਦੇ ਵੱਡੇ ਖੇਡ ਸਟੇਡੀਅਮ ਦੇ ਸੁਪਨੇ ਨੂੰ ਪੂਰਾ ਕਰਨ ਲਈ ਚੰਡੀਗੜ੍ਹ ਸਿੱਖਿਆ ਵਿਭਾਗ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਂਦੀ ਹੈ। ਉਹਨਾਂ ਇਹ ਵੀ ਕਿਹਾ ਕਿ ਓਪਨ ਏਅਰ ਖੇਡ ਸਟੇਡੀਅਮ ਬਣਾਉਣਾ ਚੰਡੀਗੜ੍ਹ ਪ੍ਰਸ਼ਾਸਨ ਦਾ ਨਿਵੇਕਲਾ ਪ੍ਰਾਜੈਕਟ ਹੋਵੇਗਾ। ਉਹਨਾਂ ਨੇ ਸ੍ਰ. ਹਰਦੀਪ ਸਿੰਘ ਨੂੰ ਭਰੋਸਾ ਦਿੱਤਾ ਕਿ ਉਹਨਾਂ ਦੇ ਯਤਨਾਂ ਲਈ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੀ ਪੂਰੀ ਸੰਸਥਾ ਸਹਿਯਗ ਦੇਵੇਗੀ।

ਫੋਟੋ ਕੈਪਸ਼ਨ – ਪ੍ਰਿੰ. ਬਹਾਦਰ ਸਿੰਘ ਗੋਸਲ ਅਤੇ ਸੰਸਥਾ ਦੇ ਦੂਜੇ ਅਹੁਦੇਦਾਰ ਸ੍ਰ. ਹਰਦੀਪ ਸਿੰਘ ਬੁਟਰੇਲਾ ਨੂੰ ਮੰਗ ਪੱਤਰ ਸੌਂਪਦੇ ਹੋਏ।

One thought on “ਵਿਸ਼ਵ ਪੰਜਾਬੀ ਪ੍ਰਚਾਰ ਸਭਾ ਵਲੋਂ ਇਲਾਕਾ ਕੌਂਸਲਰ ਸ੍ਰ. ਹਰਦੀਪ ਸਿੰਘ ਬੁਟੇਰਲਾ ਨੂੰ ਮੰਗ ਪੱਤਰ ਦਿੱਤਾ ਗਿਆ

  1. Разыскиваете проверенную помощь в наведении порядка вашей в Санкт-Петербурге? Наша группа специалистов гарантирует чистоту и и порядок в вашем доме! Мы применяем только безопасные для здоровья и эффективные средства, чтобы вы могли наслаждаться свежестью без хлопот. Двигайтесь к Уборка после ремонта санкт петербург Не упустите уникальную возможность сделать свою жизнь легче и удобнее.

Leave a Reply

Your email address will not be published. Required fields are marked *