ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.), ਮੋਹਾਲ਼ੀ ਵੱਲੋਂ ਸਾਹਿਤਕ ਸਮਾਗਮ ਅਤੇ ਸਨਮਾਨ ਸਮਾਰੋਹ ਦਾ ਆਯੋਜਨ, 8 ਜੂਨ 2024 ਨੂੰ – ਜਸਪਾਲ ਸਿੰਘ ਦੇਸੂਵੀ
ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਸਵੇਰੇ 10.00 ਵਜੇ ਹੋਵੇਗਾ ਇਹ ਸਾਹਿਤਕ ਸਮਾਗਮ ਤੇ ਸਨਮਾਨ ਸਮਾਰੋਹ
ਇੰਜੀ: ਜਸਪਾਲ ਸਿੰਘ ਦੇਸੂਵੀ, ਡਾ. ਦੀਪਕ ਮਨਮੋਹਨ ਸਿੰਘ, ਡਾ. ਸ਼ਿੰਦਰਪਾਲ ਸਿੰਘ, ਡਾ. ਦਵਿੰਦਰ ਬੋਹਾ ਅਤੇ ਗੁਰਦਰਸ਼ਨ ਸਿੰਘ ਮਾਵੀ ਹੋਣਗੇ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ – ਭਗਤ ਰਾਮ ਰੰਗਾੜਾ


ਉੱਘੇ ਗਜ਼ਲਗੋ ਗਿਆਨ ਸਿੰਘ ਦਰਦੀ ਦਾ ਗ਼ਜ਼ਲ ਸੰਗ੍ਰਹਿ ”ਸੰਵੇਦਨਾ” ਹੋਵੇਗਾ ਲੋਕ ਅਰਪਣ ਅਤੇ ਪਰਚਾ ਪੜ੍ਹਨਗੇ ਰਾਜ ਕੁਮਾਰ ਸਾਹੋਵਾਲ਼ੀਆ, ਸਾਬਕਾ ਉਪ ਸਕੱਤਰ ਪੰਜਾਬ ਸਰਕਾਰ – ਡਾ. ਸ਼ਿੰਦਰਪਾਲ ਸਿੰਘ
ਬੁਲਾਰਿਆਂ ਵਿੱਚ ਸ਼ਾਮਿਲ ਹੋ ਰਹੇ ਹਨ ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼, ਅਸ਼ੋਕ ਨਾਦਿਰ ਅਤੇ ਇੰਜੀ: ਜਸਪਾਲ ਦੇਸੂਵੀ
ਐਸ.ਏ.ਐਸ. ਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 6 ਜਨ:
ਵਿਸ਼ਵ ਪੰਜਾਬੀ ਸਾਹਿਤਕ ਵਿਚਾਰ ਮੰਚ (ਰਜਿ.), ਮੋਹਾਲ਼ੀ ਵੱਲੋਂ ਪੰਜਾਬ ਕਲਾ ਭਵਨ, ਚੰਡੀਗੜ੍ਹ ਵਿਖੇ ਮਿਤੀ 8 ਜੂਨ 2024 ਨੂੰ ਸਵੇਰੇ 10.00 ਵਜੇ ਇੱਕ ਸਾਹਿਤਕ ਸਮਾਗਮ ਰਚਾਇਆ ਜਾ ਰਿਹਾ ਹੈ।
ਪ੍ਰਧਾਨਗੀ ਮੰਡਲ ਵਿੱਚ ਇੰਜੀ: ਜਸਪਾਲ ਸਿੰਘ ਦੇਸੂਵੀ, ਡਾ. ਦੀਪਕ ਮਨਮੋਹਨ ਸਿੰਘ, ਡਾ. ਸ਼ਿੰਦਰਪਾਲ ਸਿੰਘ, ਡਾ. ਦਵਿੰਦਰ ਬੋਹਾ ਅਤੇ ਗੁਰਦਰਸ਼ਨ ਸਿੰਘ ਮਾਵੀ ਸ਼ਾਮਿਲ ਹੋਣਗੇ
ਇਸ ਮੌਕੇ ਉੱਘੇ ਗਜ਼ਲਗੋ ਗਿਆਨ ਸਿੰਘ ਦਰਦੀ ਦਾ ਗ਼ਜ਼ਲ ਸੰਗ੍ਰਹਿ ”ਸੰਵੇਦਨਾ” ਲੋਕ ਅਰਪਣ ਕੀਤਾ ਜਾਵੇਗਾ। ਇਸ ਗ਼ਜ਼ਲ ਸੰਗ੍ਰਹਿ ਬਾਰੇ ਚਰਚਿਤ ਸ਼ਾਇਰ ਰਾਜ ਕੁਮਾਰ ਸਾਹੋਵਾਲ਼ੀਆ ਪਰਚਾ ਪੜ੍ਹਨਗੇ। ਉਸਤਾਦ ਗ਼ਜ਼ਲਗੋ ਸਿਰੀ ਰਾਮ ਅਰਸ਼, ਅਸ਼ੋਕ ਨਾਦਿਰ ਅਤੇ ਇੰਜੀ: ਜਸਪਾਲ ਦੇਸੂਵੀ ਵੱਲੋਂ ਸੰਵਾਦ ਰਚਾਇਆ ਜਾਵੇਗਾ।
ਮੰਚ ਦੇ ਚੇਅਰਮੈਨ ਇੰਜੀ: ਜਸਪਾਲ ਸਿੰਘ ਦੇਸੂਵੀ ਨੇ ਸੁਰ ਸਾਂਝ ਡਾਟ ਕਾਮ ਨਾਲ਼ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਸਰਵਸ੍ਰੀ ਬਾਬੂ ਰਾਮ ਦੀਵਾਨਾ, ਬਲਕਾਰ ਸਿੱਧੂ, ਪਰਮਿੰਦਰ ਸਿੰਘ ਗਿੱਲ, ਦਵਿੰਦਰ ਕੌਰ ਢਿੱਲੋਂ, ਰਣਜੋਧ ਸਿੰਘ ਰਾਣਾ, ਜਸਵਿੰਦਰ ਸਿੰਘ ਕਾਈਨੌਰ, ਪ੍ਰਿੰ. ਬਹਾਦਰ ਸਿੰਘ ਗੋਸਲ਼, ਸੁਰਜੀਤ ਸੁਮਨ, ਅਸ਼ੋਕ ਨਾਦਿਰ, ਮਲਕੀਤ ਸਿੰਘ ਔਜਲਾ, ਮਨਮੋਹਨ ਸਿੰਘ ਦਾਊਂ, ਪਰਸਰਾਮ ਸਿੰਘ ਬੱਧਣ, ਗੁਰਵਿੰਦਰ ਸਿੰਘ ਅਮਨ, ਸੁਰਜੀਤ ਸਿੰਘ ਜੀਤ ਅਤੇ ਹਰਵਿੰਦਰ ਸਿੰਘ ਬਾਹਰਾ ਨੂੰ ਵੱਖ ਵੱਖ ਸਾਹਿਤਕ ਤੇ ਸਭਿਆਚਾਰਕ ਸਭਾਵਾਂ ਦੇ ਨੁਮਾਇੰਦਿਆਂ ਵਜੋਂ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਇਸ ਮੌਕੇ ਕਵੀ ਦਰਬਾਰ ਵੀ ਕਰਵਾਇਆ ਜਾਵੇਗਾ, ਜਿਸ ਵਿੱਚ ਚਰਚਿਤ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ। ਸਮੁੱਚੇ ਸਮਾਗਮ ਦਾ ਸੰਚਾਲਨ ਉੱਘੇ ਸ਼ਾਇਰ ਭਗਤ ਰਾਮ ਰੰਗਾੜਾ ਕਰਨਗੇ।

