ਚੰਡੀਗੜ੍ਹ 5 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਵਿਸ਼ਵ ਮਾਨਵ ਰੂਹਾਨੀ ਕੇਂਦਰ ਪ੍ਰਯਾਗਰਾਜ ਮਹਾਕੁੰਭ ਦੇ ਪਵਿੱਤਰ ਤਰਵੇਣੀ ਸੰਗਮ ਖੇਤਰ ਵਿੱਚ ਸ਼ਰਧਾਲੂਆਂ ਦੀ ਸੇਵਾ ਲਈ ਸਮਰਪਿਤ ਹੈ। ਇਸ ਕੇਂਦਰ ਵੱਲੋਂ ਮੁਫਤ ਭੋਜਨ ਮੈਡੀਕਲ ਅਤੇ ਐਂਬੂਲੈਂਸ ਸੇਵਾਵਾ ਨਿਰਵਿਘਨ ਜਾਰੀ ਹਨ। ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਇਥੇ ਮੁਫਤ ਭੋਜਨ ਪ੍ਰਾਪਤ ਕਰ ਰਹੇ ਹਨ ਅਤੇ ਪੇਸ਼ੇਵਰ ਡਾਕਟਰਾਂ ਤੋਂ ਡਾਕਟਰੀ ਸਹੂਲਤਾਂ ਦਾ ਲਾਭ ਵੀ ਲੈ ਰਹੇ ਹਨ। ਇਹ ਕੈਂਪ ਮਹਾਕੁੰਭ ਨਗਰ ਚ ਲੋਕਾਂ ਦੀ ਆਸਥਾ ਦਾ ਇੱਕ ਵਿਲੱਖਣ ਸੰਗਮ ਬਣਿਆ ਹੋਇਆ ਹੈ।
ਇਸ ਸਬੰਧੀ ਸਮਾਜ ਸੇਵੀ ਅਮਰਜੀਤ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਮਾਨਵ ਰੂਹਾਨੀ ਕੇਂਦਰ ਆਪਣੇ ਅਧਿਆਤਮਕ ਮੁਖੀ ਸੰਤ ਬਲਜੀਤ ਸਿੰਘ ਜੀ ਦੀ ਪ੍ਰੇਰਨਾ ਸਦਕਾ ਇਥੇ ਡਟਿਆ ਹੋਇਆ ਹੈ। ਸ੍ਰੀ ਸ਼ਰਮਾ ਨੇ ਦੱਸਿਆ ਕਿ ਬੇਸ਼ੱਕ ਕੁੰਭ ਦਾ ਮੌਕਾ ਬਾਰਾਂ ਸਾਲ ਬਾਅਦ ਮਿਲਦਾ ਹੈ, ਪਰ ਸਾਡੇ ਦਿਲਾਂ ‘ਚ ਹਮੇਸ਼ਾ ਸਰਧਾ ਤੇ ਆਸਥਾ ਦੀ ਜੋਤੀ ਜਗਾਈ ਰੱਖਦਾ ਹੈ। ਅਮਰਜੀਤ ਸ਼ਰਮਾ ਨੇ ਦੇਸ਼ ਵਾਸੀਆ ਨੂੰ ਅਪੀਲ ਕਰਦਿਆ ਕਿਹਾ ਕਿ ਜਿੱਥੇ ਸਾਨੂੰ ਕੁੰਭ ‘ਤੇ ਜਾਣਾ ਚਾਹੀਦਾ, ਉੱਥੇ ਹੀ ਰੂਹਾਨੀ ਕੇਂਦਰ ‘ਚ ਵੀ ਜ਼ਰੂਰ ਪਹੁੰਚ ਕਰਨੀ ਚਾਹੀਦੀ ਹੈ। ਇਸ ਮੌਕੇ ਗੁਰਜਿੰਦਰ ਸਿੰਘ ਗਿੱਲ, ਤਰਸੇਮ ਲਾਲ ਕਜਹੇੜੀ, ਜਤਿੰਦਰ ਗੌੜ, ਸ਼ਿਵ ਕੁਮਾਰ, ਪੰਜੇਟਾ, ਗੋਪਾ ਤੱਖਰਾਂ ਹਾਜ਼ਰ ਸਨ।

