www.sursaanjh.com > ਚੰਡੀਗੜ੍ਹ/ਹਰਿਆਣਾ > ਸਕੱਤਰੇਤ ਦੇ ਨਿੱਜੀ ਅਮਲੇ ਵਿੱਚ ਹੋਈਆਂ ਤਰੱਕੀਆਂ, ਮੁਲਾਜ਼ਮਾਂ ਨੇ ਦਿੱਤੀ ਵਧਾਈ

ਸਕੱਤਰੇਤ ਦੇ ਨਿੱਜੀ ਅਮਲੇ ਵਿੱਚ ਹੋਈਆਂ ਤਰੱਕੀਆਂ, ਮੁਲਾਜ਼ਮਾਂ ਨੇ ਦਿੱਤੀ ਵਧਾਈ

ਸਕੱਤਰੇਤ ਦੇ ਨਿੱਜੀ ਅਮਲੇ ਵਿੱਚ ਹੋਈਆਂ ਤਰੱਕੀਆਂ, ਮੁਲਾਜ਼ਮਾਂ ਨੇ ਦਿੱਤੀ ਵਧਾਈ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 7 ਫਰਵਰੀ:
ਪੰਜਾਬ ਸਿਵਲ ਸਕੱਤਰੇਤ ਵਿੱਚ ਨਿੱਜੀ ਅਮਲਾ ਕਾਡਰ ਦੇ ਅਧਿਕਾਰੀਆਂ ਦੀਆਂ ਪਦ-ਉਨਤੀਆਂ ਦੇ ਹੁਕਮ ਜਾਰੀ ਹੋਏ। ਸਕੱਤਰੇਤ ਅਮਲਾ-2 ਸ਼ਾਖਾ ਵੱਲੋਂ ਜਾਰੀ ਕੀਤੇ ਇਹਨਾਂ ਹੁਕਮਾਂ ਮੁਤਾਬਿਕ ਸ੍ਰ. ਗੁਰਬਖਸ਼ ਸਿੰਘ ਪੁੱਤਰ ਸ੍ਰੀ ਦਵਾਰਕਾ ਦਾਸ, ਸਕੱਤਰ/ਮੰਤਰੀ ਨੂੰ, ‘ਦੀ ਪੰਜਾਬ ਸਿਵਲ ਸਰਵਿਸ (ਰਿਵਾਈਜ਼ਡ ਪੇਅ) ਰੂਲਜ਼, 2021’ ਵਿੱਚ ਦਰਸਾਏ ਸ਼ਡਿਊਲ ਦੇ ਲੈਵਲ 23 ਵਿੱਚ ਬਤੌਰ ਵਿਸ਼ੇਸ਼ ਸਕੱਤਰ/ ਮੰਤਰੀ ਵਜੋਂ ਪਦ-ਉਨਤ ਕੀਤਾ ਗਿਆ।  ਉਨਾਂ ਵੱਲੋਂ ਖਾਲੀ ਕੀਤੀ ਥਾਂ ‘ਤੇ ਸ੍ਰ. ਗੁਰਦੀਪ ਸਿੰਘ ਪੁੱਤਰ ਸ੍ਰੀ ਗੁਰਦਿਆਲ ਸਿੰਘ, ਨਿੱਜੀ ਸਕੱਤਰ ਨੂੰ ਲੈਵਲ-21 ਵਿੱਚ ਪਦ-ਉਨਤ ਕਰਦੇ ਹੋਏ ਸਕੱਤਰ/ ਮੰਤਰੀ ਬਣਾਇਆ ਗਿਆ।
ਇਸੇ ਤਰਾਂ ਉਨਾਂ ਦੀ ਥਾਂ ਤੇ ਹੇਠਲੇ ਕਾਡਰ ਵਿੱਚੋਂ ਸ੍ਰ. ਜਸਪਾਲ ਸਿੰਘ, ਨਿੱਜੀ ਸਹਾਇਕ ਨੂੰ ਲੈੱਵਲ-16 ਵਿੱਚ ਨਿੱਜੀ ਸਕੱਤਰ ਵਜੋਂ ਪਦ-ਉਨਤ ਕੀਤਾ ਗਿਆ ਅਤੇ ਜਨਵਰੀ ਮਹੀਨੇ ਰਿਟਾਇਰਮੈਂਟ ਕਾਰਨ ਖਾਲੀ ਹੋਈ ਰਾਖਵੇਂ ਵਰਗ ਦੀ ਅਸਾਮੀ ਵਿਰੁੱਧ ਸ੍ਰ. ਲਖਵੀਰ ਸਿੰਘ, ਨਿੱਜੀ ਸਹਾਇਕ ਨੂੰ ਵੀ ਲੈੱਵਲ-16 ਵਿੱਚ ਨਿੱਜੀ ਸਕੱਤਰ ਵਜੋਂ ਪਦ-ਉਨਤ ਕੀਤਾ ਗਿਆ ਹੈ।
ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ ਨੇ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਵੱਲੋਂ ਪਦ-ਉਨਤ ਹੋਣ ਵਾਲੇ  ਇਨ੍ਹਾਂ ਅਧਿਕਾਰੀਆਂ ਨੂੰ ਵਧਾਈ ਦਿੱਤੀ ਅਤੇ ਸਕੱਤਰੇਤ ਪ੍ਰਸ਼ਾਸ਼ਨ ਦਾ ਧੰਨਵਾਦ ਵੀ ਕੀਤਾ।  ਉਨਾਂ ਦੱਸਿਆ ਕਿ ਸਕੱਤਰੇਤ ਮੰਚ ਵਿੱਚ ਅੱਜ ਖੁਸ਼ੀ ਦਾ ਮਹੌਲ ਪਾਇਆ ਗਿਆ।
ਪਦ-ਉਨਤ ਹੋਣ ਵਾਲੇ ਅਧਿਕਾਰੀਆਂ ਨੂੰ ਬਹੁਤ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਵਧਾਈ ਦਿੱਤੀ, ਜਿਨਾਂ ਵਿੱਚ ਸ਼ੁਦੇਸ਼ ਕੁਮਾਰੀ, ਗੁਰਚਰਨ ਸਿੰਘ, ਜਸਬੀਰ ਕੌਰ, ਹਰਮਿੰਦਰ ਸਿੰਘ ਖੁਰਮੀ, ਰਣਜੀਤ ਸਿੰਘ, ਜਸਪਾਲ ਸਿੰਘ, ਕਰਤਾਰ ਸਿੰਘ ਛੀਨਾ, ਬਲਕਾਰ ਸਿੰਘ ਚਾਹਲ, ਜਸਪਾਲ ਸਿੰਘ ਬੇਗੜਾ, ਪੂਨਮ ਸ਼ਰਮਾਂ, ਰੰਜਨ ਬਾਲਾ, ਰਣਜੀਤ ਸਿੰਘ-2, ਜਸਵਿੰਦਰ ਕੌਰ-1,  ਦੀਨਾ ਨਾਥ, ਮਹਿੰਦਰ ਪਾਲ, ਕੌਤਕ ਹਰੀ, ਮਨਪ੍ਰੀਤ ਕੈਂਥ, ਜਰਨੈਲ ਸਿੰਘ, ਸੁਖਦੇਵ ਸਿੰਘ, ਰਵਜੀਤ ਕੌਰ, ਜਸਵਿੰਦਰ ਕੌਰ-2, ਸੁਮਨ ਮਰਵਾਹਾ, ਕੁਲਦੀਪ ਸਿੰਘ, ਬਲਜਿੰਦਰ ਸਿੰਘ,  ਭੁਪਿੰਦਰ ਸਿੰਘ ਸੰਧੂ,  ਮੀਨਾ ਰਾਣੀ,  ਅਰਵਿੰਦ ਭਾਟੀਆ, ਨੀਲਮ ਰਾਣੀ ਸਰਪਾਲ, ਰਜਿੰਦਰ ਸਿੰਘ, ਸੁਖਵਿੰਦਰ ਕੌਰ, ਬਲਵੀਰ ਸਿੰਘ, ਪ੍ਰਤੀਕਸ਼ਾ ਰਾਣੀ, ਮੀਨਾਕਸ਼ੀ ਕੌਸ਼ਲ, ਪਰਮਜੀਤ ਸਿੰਘ-1, ਵੀਨਾ ਰਾਣੀ, ਪੂਨਮ ਬਾਲਾ, ਬਲਜੀਤ ਸਿੰਘ, ਪਰਮਜੀਤ ਸਿੰਘ-2, ਮਮਤਾ ਰਾਣੀ, ਬਚਿੱਤਰ ਸਿੰਘ, ਬਲਵਿੰਦਰ ਸਿੰਘ, ਹਰਵਿੰਦਰ ਸਿੰਘ, ਰਵੀ ਚੌਹਾਨ, ਭੁਪਿੰਦਰ ਸਿੰਘ, ਸੁਖਬੀਰ ਸਿੰਘ, ਸਤਬੀਰ ਕੌਰ, ਤੇਜਿੰਦਰ ਕੌਰ, ਮਨਜੀਤ ਸਿੰਘ, ਜਸਮਿੰਦਰ ਸਿੰਘ, ਕੀਮਤੀ ਲਾਲ, ਮਨਜੀਤ ਕੌਰ, ਮਨਵੀਨ ਕੌਰ, ਦਵਿੰਦਰ ਸਿੰਘ, ਹਰਦੇਵ ਸਿੰਘ ਸੈਣੀ, ਰਵਿੰਦਰ ਕੁਮਾਰ, ਹਰਜੀਤ ਕੌਰ, ਜਸਵੀਰ ਸਿੰਘ, ਨਰਿੰਦਰ ਕੁਮਾਰ, ਪਰਵਿੰਦਰ ਕੌਰ, ਕੁਲਦੀਪ ਚੰਦ, ਤਰਸੇਮ ਸਿੰਘ, ਮਨਪ੍ਰੀਤ ਕੈਂਥ, ਅਵਤਾਰ ਸਿੰਘ ਸੈਣੀ,  ਵਿਜੇ ਲਕਸ਼ਮੀ, ਤੇਜਿੰਦਰ ਕੌਰ ਸੋਢੀ, ਰਮਨ ਸ਼ਰਮਾਂ, ਸੇਵਕ ਸਿੰਘ, ਗੁਰਮੀਤ ਕੌਰ, ਤਰਸੇਮ ਕੌਰ, ਗੁਰਵਿੰਦਰ ਕੌਰ, ਨਿਰਮਲਾ, ਸ਼ੁਦੇਸ਼ ਕੁਮਾਰੀ,  ਸਰੋਜ ਕੁਮਾਰੀ, ਸੁਨੀਤਾ ਰਾਣੀ, ਪਰਵੀਨ ਕੁਮਾਰੀ ਗਰਗ, ਬਲਜਿੰਦਰ ਕੌਰ, ਸ਼ਾਮ ਲਾਲ ਅਤੇ ਹੋਰ ਬਹੁਤ ਸਾਰੇ ਮੈਂਬਰਾਂ ਨੇ ਵਧਾਈ ਭੇਜ ਕੇ ਖੁਸ਼ੀ ਦਾ ਇਜ਼ਹਾਰ ਕੀਤਾ।  ਪਦ-ਉਨਤ ਹੋਏ ਇਹਨਾਂ ਅਧਿਕਾਰੀਆਂ ਦੀ ਨਿਯੁਕਤੀ ਦੇ ਹੁਕਮ ਸਕੱਤਰੇਤ ਪ੍ਰਸ਼ਾਸ਼ਨ ਵੱਲੋਂ ਬਾਅਦ ਵਿੱਚ ਜਾਰੀ ਕੀਤੇ ਜਾਣਗੇ।

Leave a Reply

Your email address will not be published. Required fields are marked *