www.sursaanjh.com > ਅੰਤਰਰਾਸ਼ਟਰੀ > ਸਕੱਤਰੇਤ ਦੇ ਸਾਬਕਾ ਅਧਿਕਾਰੀ ਹੀਰਾ ਲਾਲ ਸ਼ਰਮਾਂ ਦਾ ਦੇਹਾਂਤ

ਸਕੱਤਰੇਤ ਦੇ ਸਾਬਕਾ ਅਧਿਕਾਰੀ ਹੀਰਾ ਲਾਲ ਸ਼ਰਮਾਂ ਦਾ ਦੇਹਾਂਤ

ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ),  7 ਨਵੰਬਰ:
ਪੰਜਾਬ ਸਿਵਲ ਸਕੱਤਰੇਤ ਦੇ ਸੇਵਾ ਮੁਕਤ ਨਿੱਜੀ ਸਕੱਤਰ ਸ੍ਰੀ ਹੀਰਾ ਲਾਲ ਸ਼ਰਮਾਂ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਅਵਸਥਾ ਵਿੱਚ ਚੱਲ ਰਹੇ ਸਨ। ਸ੍ਰੀ ਸ਼ਰਮਾਂ ਦੀ ਸਪੁੱਤਰੀ ਪੂਨਮ ਸ਼ਰਮਾਂ ਇਸ ਵੇਲੇ ਸਕੱਤਰੇਤ ਵਿੱਚ ਬਤੌਰ ਨਿੱਜੀ ਸਹਾਇਕ ਕੰਮ ਕਰ ਰਹੇ ਹਨ, ਜਿਨ੍ਹਾਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਦੇ ਪੇਸ-ਮੇਕਰ ਲੱਗਾ ਹੋਇਆ ਸੀ ਅਤੇ ਆਖਰੀ ਸਮੇਂ ਉਨ੍ਹਾਂ ਨੂੰ ਬਰੇਨ ਹੈਮਰੇਜ ਅਤੇ ਪੈਰਾਲਾਈਟਕ ਸਟੌਕਸ ਦੇ ਅਟੈਕ ਆਏ, ਜਿਸ ਕਰਕੇ ਹਾਰਟ ਫੇਲ੍ਹ ਹੋ ਗਿਆ।
ਜ਼ਿਕਰਯੋਗ ਹੈ ਕਿ ਸ੍ਰੀ ਹੀਰਾ ਲਾਲ ਸ਼ਰਮਾਂ ਨੇ ਸਕੱਤਰੇਤ ਵਿੱਚ ਬਹੁਤ ਸਾਰੇ ਉੱਚ-ਅਧਿਕਾਰੀਆਂ ਅਤੇ ਮੰਤਰੀਆਂ ਨਾਲ ਕੰਮ ਕੀਤਾ। ਉਹ ਗਵਰਨਰ ਹਾਊਸ ਵਿੱਚ ਵੀ ਤੈਨਾਤ ਰਹੇ ਅਤੇ ਉਨ੍ਹਾਂ ਚੰਗੀਆਂ ਪੈੜਾਂ ਪਾਈਆਂ। ਉਨਾਂ ਕੋਲ ਕੰਮ ਦਾ ਬਹੁਤ ਤਜਰਬਾ ਸੀ। ਉਹ ਪਰਸਨਲ ਸਟਾਫ ਐਸੋਸੀਏਸ਼ਨ ਦੇ ਪੁਨਰਗਠਨ ਵੇਲੇ ਜਨਰਲ ਸਕੱਤਰ ਰਹੇ ਅਤੇ ਸਕੱਤਰੇਤ ਸਟੈਨੋਗ੍ਰਾਫਰ ਸਭਿਆਚਾਰਕ ਮੰਚ ਵਿੱਚ ਰਹਿ ਕੇ ਮਾਂ ਬੋਲੀ ਪੰਜਾਬੀ ਦੀ ਸੇਵਾ ਵੀ ਕਰਦੇ ਰਹੇ। ਉਨਾਂ ਦੇ ਸਾਥੀ ਸ੍ਰੀ ਵੀ.ਪੀ.ਆਨੰਦ ਨੇ ਦੱਸਿਆ ਕਿ ਸ੍ਰੀ ਹੀਰਾ ਲਾਲ ਸ਼ਰਮਾਂ ਬਹੁਤ ਵਧੀਆ ਇਨਸਾਨ ਸਨ ਅਤੇ ਉਹਨਾਂ ਦਾ ਸਾਥ ਦਿੰਦੇ ਸਨ। ਉਹਨਾਂ ਬੀਤੇ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਏ ਦੱਸਿਆ ਕਿ ਉਹਨਾਂ ਨੇ ਹੀਰਾ ਲਾਲ ਸ਼ਰਮਾਂ ਨਾਲ ਮਿਲ ਕੇ ਸਭਿਆਚਾਰਕ ਮੰਚ ਜ਼ਰੀਏ ਬਹੁਤ ਸਾਰੇ ਨਾਟਕ ਖੇਡੇ ਅਤੇ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਏ।
ਸ਼੍ਰੀ ਹੀਰਾ ਲਾਲ ਸ਼ਰਮਾਂ ਦਾ ਅੰਤਿਮ ਸੰਸਕਾਰ ਅੱਜ ਮੋਹਾਲੀ ਵਿਖੇ ਕੀਤਾ ਗਿਆ।  ਉਹਨਾਂ ਦੀ ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਨੇ ਵਿਖਾਈ। ਇਸ ਮੌਕੇ ਸਕੱਤਰੇਤ ਦੇ ਬਹੁਤ ਸਾਰੇ ਸਾਬਕਾ ਅਤੇ ਮੌਜੂਦਾ ਅਧਿਕਾਰੀ, ਕਰਚਮਾਰੀ ਸ਼ਾਮਿਲ ਹੋਏ, ਜਿਨ੍ਹਾਂ ਵਿੱਚ ਸ੍ਰੀ ਵੀਪੀ ਆਨੰਦ, ਲਖਮੀ ਰਾਮ, ਵਿਨੋਦ ਭੱਲਾ, ਰਾਜ ਕੁਮਾਰੀ ਕਾਲੀਆ, ਮਹਿੰਦਰਪਾਲ ਤਰੇਹਨ, ਅਜੀਤ ਸਿੰਘ ਕੰਬੋਜ, ਹਰਮੇਲ ਸਿੰਘ, ਹਰਦੀਪ ਸਿੰਘ, ਸੁਰੇਸ਼ ਕੁਮਾਰ ਵਰਮਾਂ, ਸੁਖਚੈਨ ਸਿੰਘ ਖਹਿਰਾ, ਮਲਕੀਅਤ ਸਿੰਘ ਔਜਲਾ, ਬਲਜਿੰਦਰ ਸਿੰਘ, ਰੇਵਾ ਰਾਣੀ ਆਦਿ ਸ਼ਾਮਿਲ ਸਨ।
ਸੁਰ ਸਾਂਝ ਡਾਟ ਕਾਮ ਨਾਲ਼ ਵਿਸ਼ੇਸ਼ ਤੌਰ ਤੇ ਗੱਲਬਾਤ ਕਰਦਿਆਂ ਪੰਜਾਬ ਸਕੱਤਰੇਤ ਪਰਸਨਲ ਸਟਾਫ ਐਸੋਸੀਏਸ਼ਨ ਅਤੇ ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਮੌਜੂਦਾ ਪ੍ਰਧਾਨ ਮਲਕੀਅਤ ਸਿੰਘ ਔਜਲਾ ਨੇ ਕਿਹਾ ਕਿ ਸ੍ਰੀ ਹੀਰਾ ਲਾਲ ਸ਼ਰਮਾਂ ਦੀ ਮੌਤ ਨਾਲ ਪਰਿਵਾਰ, ਸਮਾਜ ਅਤੇ ਸਕੱਤਰੇਤ ਨੂੰ ਬਹੁਤ ਵੱਡਾ ਘਾਟਾ ਪਿਆ। ਉਹ ਕੋਲ ਸਕੱਤਰੇਤ ਦੀ ਬਹੁਤ ਵੱਡੀ ਵਿਰਾਸਤ ਸਾਂਝੀ ਪਈ ਸੀ, ਜਿਸ ਨੂੰ ਅੱਗੇ ਲੈ ਕੇ ਜਾਣ ਲਈ ਸਾਨੂੰ ਹੰਭਾਲਾ ਮਾਰਨਾ ਪਵੇਗਾ। ਸਕੱਤਰੇਤ ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਸ੍ਰੀ ਹੀਰਾ ਲਾਲ ਸ਼ਰਮਾਂ ਦੀ ਮੌਤ ਨੁੰ ਮੰਦਭਾਗਾ ਦੱਸਿਆ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਸਕੱਤਰੇਤ ਵਿੱਚ ਉਹਨਾਂ ਦੀ ਸਪੁੱਤਰੀ ਪੂਨਮ ਸ਼ਰਮਾਂ ਨਾਲ ਦੁੱਖ ਪ੍ਰਗਟ ਕਰਨ ਵਾਲਿਆਂ ਵਿੱਚ ਪਰਸਨਲ ਸਟਾਫ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਾਜੇਸ਼ ਰਾਣੀ, ਮਹਿੰਦਰ ਕੌਰ, ਹਰਮਿੰਦਰ ਖੁਰਮੀ, ਨਰਿੰਦਰ ਕੁਮਾਰ, ਤਰਸੇਮ ਕੌਰ, ਨੀਲਮ ਰਾਣੀ, ਗੁਰਮੀਤ ਸਿੰਘ, ਮਹਿੰਦਰਪਾਲ, ਜਰਨੈਲ ਸਿੰਘ, ਜਸਵਿੰਦਰ ਕੌਰ, ਤਰਸੇਮ ਸਿੰਘ, ਮਨਪ੍ਰੀਤ ਕੈਂਥ, ਪੰਕਜ ਬਾਲਾ, ਸਰੋਜ ਕੁਮਾਰੀ, ਹਰਦੇਵ ਸਿੰਘ ਸੈਣੀ, ਪਰਵੀਨ ਲਤਾ ਅਰੋੜਾ, ਕੁਲਦੀਪ ਚੰਦ, ਰਵਿੰਦਰ ਕੁਮਾਰ, ਰਣਜੀਤ ਸਿੰਘ, ਰੰਜਨ ਬਾਲਾ ਅਰੋੜਾ, ਪਰਵੀਨ ਗਰਗ, ਰਜਿੰਦਰ ਸਿੰਘ, ਪ੍ਰਭਦੀਪ ਕੌਰ, ਹਰਦੀਪ ਸਿੰਘ, ਮਨਮੋਹਨ ਕੌਰ, ਜਸਵੀਰ ਸਿੰਘ, ਮਨਜੀਤ ਸਿੰਘ, ਸੁਖਵਿੰਦਰ ਕੌਰ, ਕੌਤਕ ਹਰੀ, ਅਵਤਾਰ ਸਿੰਘ ਸੈਣੀ, ਜਸਬੀਰ ਕੌਰ, ਸ਼ਿਵਦੇਵ ਸਿੰਘ, ਪਰਮਜੀਤ ਸਿੰਘ, ਹਰਜੀਤ ਕੌਰ, ਕੀਮਤੀ ਲਾਲ, ਜਸਮਿੰਦਰ ਸਿੰਘ, ਸੁਖਵਿੰਦਰ ਕੌਰ, ਤਰਲੋਚਨ ਕੌਰ, ਰਮਨ ਰਾਣੀ, ਬਲਵੀਰ ਸਿੰਘ, ਮਮਤਾ ਰਾਣੀ, ਮਨਜੀਤ ਕੌਰ, ਸੁਮਨ ਮਰਵਾਹਾ, ਦੀਨਾ ਨਾਥ, ਪਰਮਜੀਤ ਸਿੰਘ, ਸੁਦੇਸ਼ ਕੁਮਾਰੀ, ਰਜਿੰਦਰ ਸਿੰਘ, ਸੁਨੀਤਾ ਰਾਣੀ, ਮੀਨਾ ਰਾਣੀ, ਕੁਲਵਿੰਦਰ ਸਿੰਘ, ਗੁਰਮੀਤ ਸਿੰਘ, ਵੀਨਾ ਰਾਣੀ, ਰਵਜੀਤ ਕੌਰ, ਮੀਨਾਕਸ਼ੀ ਕੌਸ਼ਲ, ਕਮਲੇਸ਼ ਜੋਸ਼ੀ, ਰਵੀ ਚੌਹਾਨ, ਦਵਿੰਦਰ ਸਿੰਘ, ਜਸਵਿੰਦਰ ਕੌਰ ਧੁੱਗਾ, ਸ਼ਾਮ ਲਾਲ, ਸੰਤੋਸ਼ ਕੁਮਾਰੀ, ਭੁਪਿੰਦਰ ਸਿੰਘ ਸੰਧੂ, ਰਕੇਸ਼ ਛਤਵਾਲ, ਮਲਕੀਤ ਸਿੰਘ, ਪਰਵਿੰਦਰ ਕੌਰ, ਸਤਬੀਰ ਕੌਰ, ਜਸਵਿੰਦਰ ਕੌਰ ਬੱਤਰਾ, ਰਜਿੰਦਰ ਕੌਰ, ਮਿਥੁਨ ਚਾਵਲਾ, ਅਲਕਾ ਚੋਪੜਾ, ਕੁਲਵੰਤ ਸਿੰਘ, ਜਰਨੈਲ ਹੁਸ਼ਿਆਰਪੁਰੀ, ਲਾਲ ਸਿੰਘ, ਬਲਜਿੰਦਰ ਸਿੰਘ, ਸੁਖਵਿੰਦਰ ਕੌਰ, ਗੁਰਜੀਤ ਸਿੰਘ ਭੋਲਾ, ਜਸਪ੍ਰੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਝੱਜ, ਕੁਲਵੰਤ ਸਿੰਘ, ਸੁਰਜੀਤ ਸੁਮਨ ਅਤੇ ਹੋਰ ਬਹੁਤ ਸ਼ਖਸੀਅਤਾਂ ਸ਼ਾਮਿਲ ਹਨ।

Leave a Reply

Your email address will not be published. Required fields are marked *