www.sursaanjh.com > ਅੰਤਰਰਾਸ਼ਟਰੀ > ਸਕੱਤਰੇਤ ਮੁਲਾਜ਼ਮਾਂ ਵਲੋਂ ਭੁਪਿੰਦਰ ਸਿੰਘ ਝੱਜ ਸਨਮਾਨਿਤ

ਸਕੱਤਰੇਤ ਮੁਲਾਜ਼ਮਾਂ ਵਲੋਂ ਭੁਪਿੰਦਰ ਸਿੰਘ ਝੱਜ ਸਨਮਾਨਿਤ

ਚੰਡੀਗੜ੍ਹ : 27 ਅਗਸਤ (ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਸਿਵਲ ਸਕੱਤਰੇਤ ਦੇ ਵੱਖ ਵੱਖ ਮੁਲਾਜ਼ਮ ਆਗੂਆਂ ਵਲੋਂ ਉੱਘੇ ਖੂਨਦਾਨੀ ਅਤੇ ਭੰਗੜਾ ਕਲਾਕਾਰ ਭੁਪਿੰਦਰ ਝੱਜ ਨੂੰ ਸਨਮਾਨਿਤ ਕੀਤਾ ਗਿਆ ਹੈ। ਸ੍ਰੀ ਭੁਪਿੰਦਰ ਸਿੰਘ ਝੱਜ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਿਵਲ ਸਕੱਤਰੇਤ ਕਲਚਰਲ ਸੁਸਾਇਟੀ, ਮਾਲਵਾ ਆਰਟ ਅਤੇ ਵੈਲਫੇਅਰ ਕਲਚਰਲ ਸੁਸਾਇਟੀ ਅਤੇ ਹੋਰ ਵੱਖ ਵੱਖ ਸਮਾਜਿਕ ਤੇ ਸਭਿਆਚਾਰਕ ਸੰਸਥਾਵਾਂ ਨਾਲ ਜੁੜੇ ਹੋਏ ਹਨ, ਜੋ ਹੁਣ ਤੱਕ ਤਕਰੀਬਨ 21 ਵਾਰ ਖੂਨਦਾਨ ਕਰ ਚੁੱਕੇ ਹਨ। ਉਹ ਹਮੇਸ਼ਾ ਲੋੜਵੰਦਾਂ ਦੀ ਸਹਾਇਤਾ ਲਈ ਤੱਤਪਰ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ 15 ਅਗਸਤ ਨੂੰ ਆਜ਼ਾਦੀ ਦਿਵਸ ਮੌਕੇ ਉਹਨਾਂ ਵਲੋਂ ਕੀਤੇ ਪ੍ਰਮੁੱਖ ਕਾਰਜਾਂ ਨੂੰ ਦੇਖਦੇ ਹੋਏ ਐਸ.ਏ.ਐਸ ਨਗਰ ਮੁਹਾਲੀ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸ੍ਰੀ ਗੁਰਮੀਤ ਸਿੰਘ ਖੁੱਡੀਆ, ਕਿਸਾਨ ਭਲਾਈ ਅਤੇ ਪਸ਼ੂ ਪਾਲਣ ਮੰਤਰੀ, ਪੰਜਾਬ ਵਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ, ਜੋ ਕਿ ਸਕੱਤਰੇਤ ਦੇ ਮੁਲਾਜ਼ਮਾਂ ਲਈ ਮਾਣ ਵਾਲੀ ਗੱਲ ਹੈ। ਇਸ ਦੌਰਾਨ ਹਾਜ਼ਰ ਸਕੱਤਰੇਤ ਪੀ.ਐਸ.ਐਸ ਕਾਡਰ ਦੇ ਸਰਪ੍ਰਸਤ ਪਰਮਦੀਪ ਸਿੰਘ ਭਬਾਤ (ਤਿੰਨ ਸਟੇਟ ਅਵਾਰਡੀ) ਗੁਰਜੀਤ ਸਿੰਘ, ਪਰਮਜੀਤ ਸਿੰਘ ਮੁੱਧੋਂ ਦੋਵੇ ਅਧੀਨ ਸਕੱਤਰ, ਸਕੱਤਰੇਤ ਸਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਜਸਪ੍ਰੀਤ ਸਿੰਘ ਰੰਧਾਵਾ, ਕੁਲਵਿੰਦਰ ਸਿੰਘ ਸੰਘਾਲਾ, ਸੁਖਦੇਵ ਸਿੰਘ ਨਵਾਂਗਰਾਓ, ਰਵੀ ਕਟੋਚ, ਸਿਮਰਨਦੀਪ ਸਿੰਘ, ਜਗਦੀਸ਼ ਕੋਹਲੀ, ਪਵਨ ਕੁਮਾਰ, ਜਗਦੀਪ ਸਿੰਘ ਕੁੰਬੜਾ, ਗੁਰਿੰਦਰ ਬੈਦਵਾਨ ਵਲੋਂ ਸ੍ਰੀ ਝੱਜ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਹੈ।
ਫੋਟੋ ਕੈਪਸ਼ਨ: ਪੰਜਾਬ ਸਕੱਤਰੇਤ ਦੇ ਅਧਿਕਾਰੀ/ ਕਰਮਚਾਰੀ ਸ੍ਰੀ ਭੁਪਿੰਦਰ ਸਿੰਘ ਝੱਜ ਨੂੰ ਸਨਮਾਨਿਤ ਕਰਦੇ ਹੋਏ।

Leave a Reply

Your email address will not be published. Required fields are marked *