www.sursaanjh.com > ਸਿੱਖਿਆ > “ਸਟੱਡੀ ਟੂਰ ਆਫ ਪੰਜਾਬ” ਈਕੋ ਕੱਲਬ ਇੰਚਾਰਜ ਵਲੋਂ ਲਗਵਾਏ ਗਏ ਬੂਟੇ

“ਸਟੱਡੀ ਟੂਰ ਆਫ ਪੰਜਾਬ” ਈਕੋ ਕੱਲਬ ਇੰਚਾਰਜ ਵਲੋਂ ਲਗਵਾਏ ਗਏ ਬੂਟੇ

ਚੰਡੀਗੜ੍ਹ 5 ਫ਼ਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਮੰਤਰਾਲਾ ਭਾਰਤ ਸਰਕਾਰ ਵਲੋਂ ਕਰਵਾਏ ਜਾ ਰਹੇ “ਸੋਸ਼ਲ -ਪੋਲੀਟਿਕਲ ਸਟੱਡੀ ਟੂਰ ਆਫ਼ ਪੰਜਾਬ” ਵਿਜਟਰ ਡੈਲੀਗੇਟਸ ਦੇ ਸਿੰਘਪੁਰਾ ਪ੍ਰੋਗਰਾਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰੋਜੈਕਟਰ ਰਾਹੀਂ ਸਰਕਾਰ ਵੱਲੋਂ ਚਲਾਏ ਜਾ ਰਹੇ ਪ੍ਰੋਜੈਕਟਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਸਿੰਘਪੁਰਾ ਦੇ ਈਕੋ ਕਲੱਬ ਇੰਚਾਰਜ ਰਾਜਨ ਸ਼ਰਮਾ ਵੱਲੋਂ ਵਾਤਾਵਰਣ ਸੁਰੱਖਿਆ ਸਬੰਧੀ  ਜਾਗਰੂਕਤਾ ਪੈਦਾ ਕਰਨ ਲਈ ਰੁੱਖ ਲਗਾਉਣ ਦਾ ਪ੍ਰੋਗਰਾਮ ਕੀਤਾ ਗਿਆ।
ਰਾਜਨ ਸ਼ਰਮਾ ਲੈਕਚਰਾਰ ਨੇ ਇਸ ਸਬੰਧੀ ਦੱਸਿਆ ਕਿ ਇਸ ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਸ਼੍ਰੀ ਲੰਕਾ ਏਅਰਫੋਰਸ ਦੇ ਏਅਰ ਕਮਾਂਡਰ ਕੇ.ਏ.ਪੀ.ਐਸ. ਕੁਰੂਵੀਟਾ, ਓਮਾਨ ਆਰਮੀ ਦੇ ਕਰਨਲ ਕੇ.ਐਚ.ਹਮੂਦ ਅਲੀ ਬੁਸਾਂਗੀ, ਕੋਰੀਅਨ ਗਣਤੰਤਰ ਆਰਮੀ ਦੇ ਕਰਨਲ ਸੀ ਵੀਕ, ਮੰਗੋਲੀਆ ਆਰਮੀ ਦੇ ਕਰਨਲ ਟੀ ਡਸਡੋਨਡਵੋ, ਮਿਸਰ ਆਰਮੀ ਦੇ ਬਿਰਗੇਡੀਅਰ ਜਨਰਲ ਏ.ਐਮ.ਏ.ਅਲੀ.ਇਲੈਗਰ, ਭਰਤੀ ਏਅਰ ਫੋਰਸ ਦੇ ਏਅਰ ਕਮਾਂਡਰ ਡੀ.ਐਸ.ਹਾਂਡਾ,ਬ੍ਰਿਗੇਡੀਅਰ ਅਮਨ ਆਨੰਦ, ਇੰਡੀਅਨ ਆਰਮੀ ਦੇ ਬ੍ਰਿਗੇਡੀਅਰ ਸੁਦੀਪ ਦਾਸ ਗੁਪਤਾ, ਇੰਡੀਅਨ ਨੇਵੀ ਦੇ ਕਮਾਂਡਰ ਮਨੀਸ਼ ਦੇਸ਼ ਪਾਂਡੇ, ਮੈਡਮ ਸੋਨਮ ਚੌਧਰੀ ਏਡੀਸੀ (ਪੇਂਡੂ ਵਿਕਾਸ), ਬਲਜਿੰਦਰ ਸਿੰਘ ਗਰੇਵਾਲ ਡੀਡੀਪੀਓ,  ਮਹਿਕਮੀਤ ਸਿੰਘ ਬੀਡੀਪੀਓ, ਸਰਪੰਚ ਕੁਲਦੀਪ ਸਿੰਘ ਤੇ ਐਸਐਮਸੀ ਚੇਅਰਮੈਨ ਕੁਲਵਿੰਦਰ ਸਿੰਘ ਜ਼ੈਲਦਾਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *