ਸਤਿਕਾਰ ਰੰਗ ਮੰਚ ਅਤੇ ਪੰਜਾਬ ਲੋਕ ਰੰਗ (ਯੂਐੱਸਏ) ਦੇ ਸਹਿਯੋਗ ਨਾਲ ਸਵ. ਮਾਤਾ ਗੁਰਤੇਜ ਕੌਰ ਖਰੌੜ ਦੀ ਯਾਦ ਨੂੰ ਸਮਰਪਿਤ ‘ਮੋਹ ਦੀਆਂ ਤੰਦਾਂ’ ਪ੍ਰੋਗਰਾਮ ਕਰਵਾਇਆ ਗਿਆ
ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 10 ਅਪਰੈਲ:


ਸਤਿਕਾਰ ਰੰਗ ਮੰਚ ਅਤੇ ਪੰਜਾਬ ਲੋਕ ਰੰਗ (ਯੂਐੱਸਏ) ਦੇ ਸਹਿਯੋਗ ਨਾਲ ਸਵ. ਮਾਤਾ ਗੁਰਤੇਜ ਕੌਰ ਖਰੌੜ ਦੀ ਯਾਦ ਨੂੰ ਸਮਰਪਿਤ ‘ਮੋਹ ਦੀਆਂ ਤੰਦਾਂ’ ਪ੍ਰੋਗਰਾਮ ਪੰਜਾਬ ਕਲਾ ਭਵਨ, ਸੈਕਟਰ 16, ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਮੈਡਮ ਡਿੰਪਲ ਖਰੌੜ (ਖਰੌੜ ਫਿਲਮਜ਼) ਹੋਰਾਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸ਼ਮਾਂ ਰੌਸ਼ਨ ਕਰਕੇ ਪ੍ਰੋਗਰਾਮ ਨੂੰ ਅੱਗੇ ਤੋਰਿਆ ਅਤੇ ਕਿਹਾ ਕਿ ਅੱਜ ਰੰਗ ਮੰਚ ਨਾਲ ਜੁੜਨਾ ਸਮੇਂ ਦੀ ਮੁੱਖ ਲੋੜ ਹੈ।
ਇਸ ਮੌਕੇ ਨਿਰਦੇਸ਼ਕ ਜਸਬੀਰ ਗਿੱਲ, ਮੈਡਮ ਬਲਜਿੰਦਰ ਜਟਾਣਾ, ਅਭੀ ਮਨੀ ਨੇ ਦੱਸਿਆ ਕਿ ਸਰਦਾਰ ਸੁਰਿੰਦਰ ਸਿੰਘ ਧਨੋਆ ਅਤੇ ਜਸਵਿੰਦਰ ਕੌਰ ਧਨੋਆ (ਪੰਜਾਬ ਲੋਕ ਰੰਗ (ਯੂਐੱਸਏ) ਦੇ ਸਹਿਯੋਗ ਨਾਲ ਲੇਖਕ ਦੇਵਿੰਦਰ ਦਮਨ ਅਤੇ ਅਜਮੇਰ ਔਲਖ ਦੇ ਲਿਖੇ ਦੋ ਨਾਟਕਾਂ ‘ਛਿੱਪਣ ਤੋਂ ਪਹਿਲ’ ਅਤੇ ‘ਪੱਪੂ ਦੀ ਪੈਂਟ’ ਦਾ ਮੰਚਨ ਜਸਬੀਰ ਗਿੱਲ, ਮੈਡਮ ਬਲਜਿੰਦਰ ਕੌਰ ਜਟਾਣਾ, ਚਿਰਾਗ ਗਿੱਲ, ਸਿਰਜਣਾ, ਅਭੀ ਮਨੀ, ਨਿਖਿਲ ਅਰੌੜਾ, ਗੁਰਦੇਵ ਸਿੰਘ, ਲਖਵਿੰਦਰ ਲੱਖੀ ਨੇ ਆਪਣੀ ਵਿਲੱਖਣ ਅਦਾਕਾਰੀ ਨਾਲ ਰੰਗ ਭਰਿਆ।
ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਬਲਕਾਰ ਸਿੱਧੂ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਨਾਟਕਕਾਰ ਦਵਿੰਦਰ ਦਮਨ, ਰਮੇਸ਼ ਭਾਰਦਵਾਜ, ਕੇ.ਐਨ.ਸੇਖੋ, ਗਾਇਕ ਅਮਨ ਧਾਲੀਵਾਲ, ਗਾਇਕ ਮੀਤ ਨਿਮਾਨ, ਤਰਲੋਚਨ ਸਿੰਘ, ਤੇਜਿੰਦਰ ਸਿੰਘ ਰਾਜਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਦਰਸ਼ਕ ਹਾਜ਼ਰ ਸਨ।

