www.sursaanjh.com > Uncategorized > ਸਬ ਡਿਵੀਜ਼ਨ ਪੱਧਰੀ ਮੁਕਾਬਲੇ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਕੀਤੀ ਸ਼ਮੂਲੀਅਤ

ਸਬ ਡਿਵੀਜ਼ਨ ਪੱਧਰੀ ਮੁਕਾਬਲੇ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਬੱਚਿਆਂ ਨੇ ਉਤਸ਼ਾਹ ਨਾਲ ਕੀਤੀ ਸ਼ਮੂਲੀਅਤ

ਰੂਪਨਗਰ (ਸੁਰ ਸਾਂਝ ਡਾਟ ਕਾਮ ਬਿਊਰੋ), 25 ਜੁਲਾਈ:
ਪੰਜਾਬ ਸਰਕਾਰ ਅਤੇ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵੀਰਜੀਤ ਵਾਲ਼ੀਆ ਦੇ ਨਿਰਦੇਸ਼ਾਂ ਅਨੁਸਾਰ ਅੱਜ ਡੀ.ਏ.ਵੀ. ਸੀ. ਸੈ ਸਕੂਲ ਰੂਪਨਗਰ ਦੇ ਵਿਹੜੇ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਸੁਚੇਤ ਕਰਨ ਲਈ ਅਤੇ ਇੱਕ ਨਰੋਏ ਸਮਾਜ ਦੀ ਸਿਰਜਣਾ ਲਈ ਉਪ ਮੰਡਲ ਮੈਜਿਸਟਰੇਟ ਰੂਪਨਗਰ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ‘ਯੁੱਧ ਨਸ਼ਿਆਂ ਵਿਰੁੱਧ’ ਨਾਟਕ ਮੁਕਾਬਲੇ ਮੁਕਾਬਲੇ ਕਰਵਾਏ ਗਏ। ਜ਼ੋਨ ਪੱਧਰੀ ਨਾਟਕ ਮੁਕਾਬਲਿਆਂ ‘ਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀਆਂ ਟੀਮਾਂ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ। ਇਸ ਤਰ੍ਹਾਂ ਜ਼ੋਨ ਰੂਪਨਗਰ, ਸਲੌਰਾ ਅਤੇ ਮੀਆਂਪੁਰ ਦੇ ਕੁੱਲ ਨੌ ਸਕੂਲਾਂ ਨੇ ਨਾਟਕ ਖੇਡੇ, ਜਿਨ੍ਹਾਂ ਵਿੱਚੋਂ ਪੰਜ ਵਧੀਆ ਪੇਸ਼ਕਾਰੀ ਵਾਲੇ ਨਾਟਕਾਂ ਦੀ ਚੋਣ ਕੀਤੀ ਗਈ। ਇਹਨਾਂ ਮੁਕਾਬਲਿਆਂ ਵਿੱਚ 120 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਅਤੇ 300 ਦੇ ਕਰੀਬ ਬੱਚਿਆਂ ਨੇ ਮੁਕਾਬਲਿਆਂ ਦਾ ਆਨੰਦ ਮਾਣਿਆ। ਇਸ ਮੁਕਾਬਲੇ ਵਿੱਚ ‘ਜੀਨੀਅਸ ਇੰਟਰਨੈਸ਼ਨਲ ਪਬਲਿਕ ਸਕੂਲ’ ਨੇ ਪਹਿਲਾ ਸਥਾਨ, ਸੀ. ਸੈ. ਸ. ਸ ਘਨੌਲੀ ਨੇ ਦੂਜਾ, ਸ. ਸੈ.ਸ. ਸ  ਲੋਧੀ ਮਾਜਰਾ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਸੀ. ਸੈ. ਸ.ਸ ਫੂਲਪੁਰ ਗਰੇਵਾਲ ਅਤੇ ਸੀ. ਸੈ. ਸ. ਸ ਪੁਰਖਾਲੀ, ਕਰਮਵਾਰ ਚੌਥੇ ਅਤੇ ਪੰਜਵੇਂ ਸਥਾਨ ‘ਤੇ ਰਹੇ। ਦੱਸਿਆ ਜਾਂਦਾ ਹੈ ਕਿ ਚੁਣੇ ਗਏ ਇਹ ਪੰਜ ਸਕੂਲ ਅੱਗੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ‘ਚ ਭਾਗ ਲੈਣਗੇ। ਮੁਕਾਬਲੇ ‘ਚ ਭਾਗ ਲੈਣ ਵਾਲੀ ਹਰੇਕ ਟੀਮ ਵਿੱਚੋਂ ਵਧੀਆ ਐਕਟਰ ਦੀ ਚੋਣ ਵੀ ਕੀਤੀ ਗਈ। ਇਸ ਤਰ੍ਹਾਂ ਚੁਣੇ ਗਏ ਵਧੀਆ ਐਕਟਰ ਕਮਲਨੂਰ ਕੌਰ, ਮੋਹੀਨੀ, ਸੁਖਮਨਜੋਤ ਸਿੰਘ, ਜਸਨੂਰ ਕੌਰ, ਗੁਰਵੀਰ ਕੌਰ, ਗੁਰਮੇਹਰ ਕੌਰ, ਨਵਦੀਪ ਕੌਰ, ਰਿਹਾਨ ਭੱਟੀ, ਜਸਪ੍ਰੀਤ ਸਿੰਘ, ਜਸਮੀਤ ਕੌਰ, ਜਸਮੀਰਾ, ਮੰਨਤਪ੍ਰੀਤ ਕੌਰ ਨੂੰ ਵੀ ਮੈਡਲਾਂ ਨਾਲ਼ ਸਨਮਾਨਿਤ ਕੀਤਾ ਗਿਆ। ਇਹਨਾਂ ਮੁਕਾਬਲਿਆਂ ਦੀ ਸ਼ੁਰੂਆਤ ਵਿੱਚ ਉਪ ਮੰਡਲ ਮੈਜਿਸਟਰੇਟ ਸ਼੍ਰੀ ਸੰਜੀਵ ਕੁਮਾਰ ਸ਼ਰਮਾ ਨੇ ਬੱਚਿਆਂ ਨੂੰ ਨਸ਼ਿਆਂ ਵਿਰੁੱਧ ਆਵਾਜ਼ ਚੁੱਕਣ ਲਈ ਪ੍ਰੇਰਿਤ ਕਰਦਿਆਂ ਕਿਹਾ,  ‘ਨਸ਼ਾ’ ਸ਼ਬਦ ਹੀ ‘ਨ’ ਅਤੇ ‘ਸ਼ਾ’ ਤੋਂ ਬਣਿਆ ਤੇ ‘ਨ’ ਨਾਂਹ, ਨਕਰਾਤਮਿਕਤਾ ਦਾ ਸੂਚਕ ਹੈ ਤੇ ‘ਸ਼ਾ’ ਹਨੇਰੇ ਨੂੰ ਦਰਸਾਉਂਦਾ ਹੈ। ਨਸ਼ੇ ਦਾ ਅਰਥ ਹੀ ਹਨੇਰਾ ਤੇ ਬਰਬਾਦੀ ਹੈ। ਇਸ ਲਈ ਨਸ਼ੇ ਦੇ ‘ਸ਼ਾ’ ਤੋਂ  ਆਪਣੇ ਮਾਪਿਆਂ ਤੇ ਦੇਸ਼ ਦੀ ਸ਼ਾਨ ਬਣੋ।’ 
ਇਹਨਾਂ ਮੁਕਾਬਲਿਆਂ ‘ਚ ਬੱਚਿਆਂ ਨੂੰ ਆਸ਼ੀਰਵਾਦ ਦੇਣ ਲਈ ਮੈਡਮ ਅਮਨਦੀਪ ਕੌਰ ਔਲਖ਼, ਮਾਣਯੋਗ ਚੀਫ ਜ਼ੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਰਟੀ ਅਤੇ ਸ੍ਰੀ ਰਾਜਵੀਰ ਸਿੰਘ ਰਾਏ, ਚੀਫ਼ ਐਲ.ਏ.ਡੀ.ਸੀ ਰੂਪਨਗਰ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਪੂਰੇ ਪ੍ਰੋਗਰਾਮ ਦਾ ਆਨੰਦ ਮਾਣਿਆ। ਇਹਨਾਂ ਮੁਕਾਬਲਿਆਂ ਦੇ ਪ੍ਰਬੰਧ ਦੀ ਸਮੁੱਚੀ ਦੇਖ-ਰੇਖ ਡੀ. ਏ.ਵੀ. ਸਕੂਲ ਅਧਿਆਪਕ ਸ੍ਰੀ ਇਕਬਾਲ ਸਿੰਘ ਦੁਆਰਾ ਕੀਤੀ ਗਈ। ਇਹਨਾਂ ਮੁਕਾਲਿਆਂ ‘ਚ ਜੱਜਮੈਂਟ ਦੀ ਜ਼ਿੰਮੇਵਾਰੀ ਪ੍ਰੋ.ਜਤਿੰਦਰ ਕੁਮਾਰ, ਸ੍ਰੀ ਰਮਨ ਮਿੱਤਲ, ਸ੍ਰੀ ਗੁਰਚਰਨ ਸਿੰਘ, ਮਨਦੀਪ ਕੌਰ ਰਿੰਪੀ ਨੇ ਨਿਭਾਈ। ਸਟੇਜ ਸੰਚਾਲਕ ਦੀ ਭੂਮਿਕਾ ਸੁਨੀਲ ਕੁਮਾਰ ਨੇ ਬਹੁਤ ਵਧੀਆ ਢੰਗ ਨਾਲ਼ ਸੰਭਾਲੀ। ਏਕਮਪ੍ਰੀਤ ਸਿੰਘ, ਕਰਨਦੀਪ ਸਿੰਘ ਅਤੇ ਅਭਿਨਵ ਅਤੇ ਸ. ਭੁਪਿੰਦਰ ਸਿੰਘ ਭਾਗੋ ਮਾਜਰਾ (ਸ਼ਿਵਾਲਿਕ ਚੈੱਨਲ) ਦੁਬਾਰਾ ਸਾਰੇ ਪ੍ਰੋਗਰਾਮ ਦੀ ਵੀਡੀਓ ਰਿਕਾਰਡਿੰਗ ਕੀਤੀ ਗਈ। ਡੀ.ਏ.ਵੀ ਸਕੂਲ ਪ੍ਰਬੰਧਕ ਸ੍ਰੀ ਅਸ਼ਵਨੀ ਕੁਮਾਰ ਸ਼ਰਮਾ, ਸ੍ਰੀ ਯੋਗੇਸ਼ ਮੋਹਨ ਪੰਕਜ, ਸ੍ਰੀ ਰਵੀਇੰਦਰ ਸਿੰਘ ਵੱਲੋਂ ਇਸ ਪ੍ਰੋਗਰਾਮ ਨੂੰ ਪ੍ਰਭਾਵਸ਼ਾਲੀ ਬਣਾਉਣ ‘ਚ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸ੍ਰੀ ਹਰਿ ਓਮ, ਮੈਡਮ ਅਮਨਦੀਪ ਕੌਰ, ਵਿਸ਼ਾਲ ਕੁਮਾਰ, ਨੀਰਜ ਕੁਮਾਰ, ਮੈਡਮ ਹਰਪ੍ਰੀਤ ਕੌਰ, ਸ੍ਰੀ ਕਾਂਤ, ਨਿਰਮਲ ਸਿੰਘ, ਹਰਜਿੰਦਰ ਸਿੰਘ ਨੇ ਆਪਣੀ ਡਿਊਟੀ ਬੜੀ ਤਨਦੇਹੀ ਨਾਲ਼ ਨਿਭਾਈ।

Leave a Reply

Your email address will not be published. Required fields are marked *