www.sursaanjh.com > ਸਿੱਖਿਆ > ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਪੱਤਰਕਾਰੀ ਸ਼ਕਤੀਸ਼ਾਲੀ ਸਾਧਨ

ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਪੱਤਰਕਾਰੀ ਸ਼ਕਤੀਸ਼ਾਲੀ ਸਾਧਨ

ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ ਵਿਗਿਆਨਕ ਪੱਤਰਕਾਰੀ ਸ਼ਕਤੀਸ਼ਾਲੀ ਸਾਧਨ

ਸਾਇੰਸ ਸਿਟੀ ਵਿਖੇ ਵਿਗਿਅਨਕ ਪੱਤਰਕਾਰੀ ਤੇ ਵਰਕਸ਼ਾ

ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 24 ਅਗਸਤ:

ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਵਲੋਂ  ਪੱਤਰਕਾਰੀ ਦੇ ਪੇਸ਼ੇ ਨਾਲ ਜੁੜੇ ਵਿਦਿਆਰਥੀਆਂ ਦੀ  ਵਿਗਿਆਨਕ ਪੱਤਰਕਾਰੀ ਦੀ ਮੁਹਾਰਤ ਨੂੰ  ਨਿਖਾਰਣ ਲਈ  ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਵਿਸ਼ੇ ‘ਤੇ ਇਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਪੰਜਾਬ ਭਰ ਦੇ ਪੱਤਰਕਾਰੀ ਕਾਲਜਾਂ ਦੇ 100 ਤੋਂ ਵੱਧ  ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਹਿੱਸਾ ਲਿਆ।  ਇਸ ਵਰਕਸ਼ਾਪ ਦੇ ਰਾਹੀਂ ਸਾਇੰਸ ਸਿਟੀ ਵਲੋਂ ਵਿਦਿਆਰਥੀਆਂ ਨੂੰ ਵਿਗਿਆਨਕ ਪੱਤਰਕਾਰੀ ਪ੍ਰਤੀ ਸਮਝ ਨੂੰ ਵਧਾਉਣ ਅਤੇ ਮੁਹਾਰਤ ਬਣਾਉਣ ਲਈ ਇਕ ਪਲੇਟਫ਼ਾਰਮ ਮੁਹੱਈਆ ਕਰਵਾਇਆ ਗਿਆ।

ਵਰਕਸ਼ਾਪ ਦੀ ਸ਼ੁਰੂਆਤ ਦੇ ਮੌਕੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦੇ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ  ਹਾਜ਼ਾਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁੰਝਲਦਾਰ  ਵਿਗਿਆਨਕ ਖੋਜਾਂ ਨੂੰ ਸਮਝਣਯੋਗ ਬਣਾਉਣ ਵਿਚ ਹੁਨਰਮੰਦ ਪੱਤਰਕਾਰਾਂ ਦੀ ਬਹੁਤ ਅਹਿਮ ਭੂਮਿਕਾ ਹੈ, ਇਸ ਨਾਲ ਹੀ  ਗਿਆਨਵਾਨ ਤੇ ਸੂਝਵਾਨ ਸਮਾਜ ਦੀ ਸਿਰਜਣਾ ਹੁੰਦੀ ਹੈ।ਆਪਣੇ ਸੰਬੋਧਨ ਦੇ ਦੌਰਾਨ ਡਾ. ਗਰੋਵਰ ਨੇ ਵਿਗਿਆਨਕ ਸਾਖਰਤਾ ਦੀ ਲੋੜ ‘ਤੇ ਜ਼ੋਰ ਦਿੰਦਿਆ ਵਿਗਿਆਨਕ ਡੈਟਾ,ਮੁਹਾਰਤ ਅਤੇ ਵਿਗਿਆਨਕ ਵਿਸ਼ਿਆਂ ਦੀ ਮੀਡੀਆਂ  ਕਵਰੇਜ ਆਦਿ ਵਰਗੀਆਂ  ਵਿਗਿਆਨਕ ਪੱਤਰਕਾਰੀ ਨੂੰ ਦਰਪੇਸ਼ ਚੁਣੌਤੀਆਂ ਨੂੰ ਉਜਾਗਰ ਕੀਤਾ।ਇਸ ਮੌਕੇ  ਉਨ੍ਹਾਂ ਨੇ ਪੱਤਰਕਾਰੀ ਦੇ ਪੇਸ਼ੇ ਵਿਚ ਭਰੋਸੇਯੋਗਤਾ ਨੂੰ ਵਧਾਉਣ ਲਈ ਤੱਥਾਂ ਦੀ ਜਾਂਚ ਦੀ ਮਹੱਹਤਾ ਦੇ ਨਾਲ -ਨਾਲ ਵਿਗਿਆਨਕ ਜਾਣਕਾਰੀਆਂ ਨੂੰ ਦਿਲਚਸਪ ਅਤੇ ਪੁਹੰਚਯੋਗ ਬਣਾਉਣ ਦੀ ਰਣਨੀਤੀ ‘ਤੇ ਚਰਚਾ ਕੀਤੀ  ਅਤੇ  ਕਿਹਾ ਕਿ ਅਜਿਹੀਆਂ ਜਾਣਕਾਰੀਆਂ ਤੱਥ ਆਧਾਰਤ ਹੋਣੀਆਂ ਚਾਹੀਦੀਆਂ ਹਨ ਨਾ ਕਿ ਸਨਸਨੀਖੇਜ । ਇਸ ਤੋਂ ਇਲਾਵਾ  ਡਾ. ਗਰੋਵਰ ਨੇ ਕਿਹਾ ਕਿ  ਵਿਗਿਆਨੀਆ ਅਤੇ ਆਮ ਜਨਤਾ ਵਿਚਲੇ ਪਾੜ੍ਹੇ ਨੂੰ ਪੂਰਾ ਕਰਨ ਲਈ ਪੇਸ਼ੇਵਾਰ ਸਿਖਲਾਈ ਦੀ ਅਜੇ ਬਹੁਤ ਲੋੜ।

ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੌਜੀ ਵਿਭਾਗ ਦੀ ਨੈਸ਼ਨਲ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੌਜੀ ਕਮਿਊਨੀਕੇਸ਼ਨ ਦੇ ਸਾਬਕਾ ਮੁੱਖੀ ਡਾ. ਮਨੋਜ਼ ਪਟੇਰੀਆ ਇਸ ਮੌਕੇ ਮੁਖ ਬੁਲਾਰੇ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਵਿਗਿਆਨਕ ਪੱਤਰਕਾਰੀ ਲਈ ਮੀਡੀਆ ਦੀ ਪ੍ਰਭਾਵਸ਼ਾਲੀ  ਵਰਤੋਂ ਦੇ ਵਿਸ਼ੇ ‘ਤੇ ਵਿਦਿਆਰਥੀਆਂ ਨਾਲ ਆਪਣੇ ਤਜਰਬੇ ਸਾਂਝੇ ਕੀਤੇਸ ਇਸ ਮੌਕੇ  ਡਾ. ਪਟੇਰੀਆ ਨੇ   ਵਿਗਿਆਨ ਦਾ ਗਿਆਨ ਆਮ ਲੋਕਾਂ ਦੀ ਪਹੁੰਚਯੋਗ  ਬਣਾਉਣ, ਸਮਾਜਕ ਬੁਰਾਈਆਂ ਜਿਵੇਂ ਕਿ ਭੁੱਖਮਰੀ, ਵਹਿਮ-ਭਰਮ, ਜਾਦੂ- ਟੂਣੇ ਅਤੇ ਬਿਮਾਰੀਆਂ ਆਦਿ ਵਗਰੀਆਂ ਚੁਣੌਤੀਆਂ ਦੇ ਹੱਲ  ਲਈ  ਵਿਗਿਆਨਕ ਪੱਤਰਕਾਰੀ ਦੀ ਭੂਮਿਕਾ ‘ਤੇ ਜ਼ੋਰ ਦਿੱਤਾ।  ਉਨ੍ਹਾਂ ਕਿਹਾ ਕਿ ਦੇਸ਼ ਵਿਚ  ਵਿਗਿਆਨਕ ਪੱਤਰਕਾਰੀ ਦੇ ਖੇਤਰ ਵਿਚ ਭਾਵੇਂ  ਮਹੱਤਵਪੂਰਨ ਵਿਕਾਸ ਹੋਇਆ ਪਰ  ਅਜੇ ਵੀ ਬਹੁਤ ਕੁਝ ਹੋਣਾ ਬਾਕੀ ਹੈ।

ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਨ-ਸੰਚਾਰ ਤੇ ਪੱਤਰਕਾਰੀ ਵਿਭਾਗ ਦੀ ਮੁੱਖੀ ਡਾ.ਨੈਨਸੀ ਵਾਲੀਆਂ ਨੇ  “ਅੱਜ ਦੇ ਕੰਪਿਊਂਟਰ ਦੇ ਯੂੱਗ ਵਿਚ ਵਿਗਿਆਨਕ ਪੱਤਰਕਾਰੀ ਦੀ ਪਹੁੰਚ“ ਦੇ ਵਿਸ਼ੇ ‘ਤੇ  ਆਪਣੇ ਵਿਚਾਰ ਰੱਖਦਿਆਂ ਦੱਸਿਆ ਕਿ  ਡਿਜ਼ੀਟਲ ਮੀਡੀਆ ਨੇ ਸਾਰੀਆਂ ਰੁਕਾਵਟਾਂ ਨੂੰ ਤੋੜਦਿਆਂ ਆਮ ਲੋਕਾਂ ਨਾਲ ਜਾਣਕਾਰੀਆਂ ਸਾਂਝੀਆਂ ਕਰਨ ਅਤੇ ਗਿਆਨ ਤੱਕ ਬਰਾਬਰ ਪਹੁੰਚ ਪ੍ਰਦਾਨ ਕਰਨ ਵਿਚ ਇਕ ਕ੍ਰਾਂਤੀ ਲੈ ਆਂਦੀ  ਹੈ। ਉਨ੍ਹਾਂ ਕਿਹਾ ਕਿ ਡਿਜ਼ੀਟਲ ਮੀਡਆ ਪਲੇਟਫ਼ਾਰਮਾਂ ਨਾਲ ਵਿਗਿਆਨ ਦੀਆਂ ਧਾਰਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਦੀਆਂ ਚੁਣੌਤੀਆਂ ਨੂੰ ਘਟਾਇਆ ਗਿਆ ਹੈ ਅਤੇ ਹੁਣ ਸਟੀਕ ਅਤੇ ਦਿਲਚਸਪ ਜਾਣਕਾਰੀਆਂ ਸਿੱਧੇ ਰੂਪ ਵਿਚ ਮਿੰਟੋ-ਮਿੰਟੀ ਲੋਕਾਂ ਤੱਕ ਪਹੁੰਚ ਜਾਂਦੀਆਂ ਹਨ। ਇਸ ਮੌਕੇ ਭਾਰਤ ਦੀਆਂ ਪੁਲਾੜ ਪ੍ਰਾਪਤੀਆਂ *ਤੇ ਕਰਵਾਏ ਰੇਡੀਓ ਫ਼ੀਚਰ ਮੁਕਾਬਲੇ ਵਿਚ ਐਚ.ਐਮ.ਵੀ ਕਾਲਜ ਜਲੰਧਰ ਦੀ ਸਾਖਸ਼ੀ ਨੇ ਪਹਿਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਤਨੀਸ਼ਾ ਨੇ ਦੂਜਾ ਅਤੇ ਦੁਆਬਾ ਕਾਲਜ ਜਲੰਧਰ ਦੀ ਸਿਮਰਨ ਨੇ ਤੀਜਾ ਇਨਾਮ ਜਿੱਤਿਆ।

Leave a Reply

Your email address will not be published. Required fields are marked *