Breaking
www.sursaanjh.com > ਸਿੱਖਿਆ > ਸਮਾਜ ਸੇਵੀ ਬਲਜਿੰਦਰ ਪੁਰੀ ਨੂੰ ਸਦਮਾ, ਤਾਏ ਦਾ ਦੇਹਾਂਤ

ਸਮਾਜ ਸੇਵੀ ਬਲਜਿੰਦਰ ਪੁਰੀ ਨੂੰ ਸਦਮਾ, ਤਾਏ ਦਾ ਦੇਹਾਂਤ

ਚੰਡੀਗੜ੍ਹ 9 ਨਵੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬੀਤੇ ਦਿਨੀਂ ਸਮਾਜ ਸੇਵੀ ਤੇ ਪ੍ਰਾਪਰਟੀ ਸਲਾਹਾਕਾਰ ਬਲਜਿੰਦਰ ਪੁਰੀ ਦੇ ਪਰਿਵਾਰ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ, ਜਦੋਂ ਉਨ੍ਹਾਂ ਦੇ ਤਾਇਆ ਜੀ ਸ੍ਰੀ ਬੰਤ ਸਿੰਘ ਪੁਰੀ (80) ਦਾ ਅਚਨਚੇਤ ਦਿਹਾਂਤ ਹੋ ਗਿਆ। ਉਨ੍ਹਾਂ ਦੇ ਜੱਦੀ ਪਿੰਡ ਭੜੌਜੀਆਂ ਨਿਊ ਚੰਡੀਗੜ੍ਹ ਵਿਖੇ ਉਨ੍ਹਾਂ ਦੀ ਪੰਜ ਭੂਤਕ ਦੇਹ ਦਾ ਸਸਕਾਰ ਕੀਤਾ ਗਿਆ। ਇਸ ਮੌਕੇ ਇਲਾਕੇ ਦੀਆਂ ਨਾਮਵਰ ਸ਼ਖ਼ਸੀਅਤਾਂ ਵੱਲੋਂ ਪੁਰੀ ਪਰਿਵਾਰ ਨਾਲ਼ ਦੁੱਖ ਸਾਂਝਾ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਨ੍ਹਾਂ ਦਾ ਪਰਿਵਾਰ ਇਲਾਕੇ ਵਿੱਚ  ਪਰਿਵਾਰ ਸਮਾਜ ਸੇਵਾ ਕਰਕੇ ਜਾਣਿਆ ਜਾਂਦਾ ਹੈ। ਸਵ. ਬੰਤ ਸਿੰਘ ਵੀ ਸੰਤ ਬਿਰਤੀ ਦੇ ਮਾਲਕ ਸਨ। ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਵੀ ਵਧੀਆ ਸਿਖਿਆ ਦਿੱਤੀ ਹੈ, ਜਿਸ ਦੀ ਬਦੌਲਤ ਅੱਜ ਉਨ੍ਹਾਂ ਦਾ ਪਰਿਵਾਰ ਇਲਾਕੇ ਵਿੱਚ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ। ਪਰਿਵਾਰਕ ਨਰਿੰਦਰ ਪੁਰੀ ਬੇਟਾ, ਸੁਪਿੰਦਰ ਪੁਰੀ ਬੇਟਾ,
ਹਰਿੰਦਰ ਪੁਰੀ, ਬਲਜਿੰਦਰ ਪੁਰੀ ਮੈਂਬਰਾਂ ਨੇ ਦੱਸਿਆ ਕਿ ਇਲਾਕੇ ਵਿੱਚ ਹੋਣ ਵਾਲੇ ਹਰ ਧਰਮ ਦੇ ਸਮਾਗਮ ਵਿੱਚ ਉਹ ਸ਼ਿਰਕਤ ਕਰਦੇ ਸਨ ਤੇ ਹਮੇਸ਼ਾ ਗੁਰੂਆਂ ਦੇ ਦਰਸਾਏ ਮਾਰਗ ਤੇ ਚੱਲ ਕੇ ਸਮਾਜ ਵਿਚ ਵਿਚਰਦੇ ਸਨ।
ਇਸ ਮੌਕੇ ਦਾਸ ਐਸੋਸੀਏਟ ਦੇ ਮੁੱਖ ਪ੍ਰਬੰਧਕ ਰਵੀ ਸ਼ਰਮਾ ਮੁੱਲਾਂਪੁਰ ਗਰੀਬਦਾਸ, ਰਾਣਾ ਰਣਜੀਤ ਸਿੰਘ ਗਿੱਲ, ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ, ਸਾਬਕਾ ਵਿਧਾਇਕ ਜਥੇਦਾਰ ਉਜਾਗਰ ਸਿੰਘ ਵਡਾਲੀ, ਹਲਕਾ ਇੰਚਾਰਜ ਵਿਜੇ ਸ਼ਰਮਾ ਟਿੰਕੂ,  ਅਕਾਲੀ ਆਗੂ ਚੌਧਰੀ ਸ਼ਾਮ ਲਾਲ ਮਾਜਰੀਆ, ਯੂਥ ਅਕਾਲੀ ਆਗੂ ਰਵਿੰਦਰ ਸਿੰਘ ਖੇੜਾ, ਪੁਰੀ ਟਰੱਸਟ ਦੇ ਚੇਅਰਮੈਨ ਅਰਵਿੰਦ ਪੁਰੀ ਮੁੱਲਾਪੁਰ, ਮਾਸਟਰ ਅਜੇ ਕੁਮਾਰ, ਨੰਬਰਦਾਰ ਰਾਜਕੁਮਾਰ ਸਿਆਲਬਾ, ਸਰਪੰਚ ਤਜਿੰਦਰ ਸਿੰਘ ਭੜੌਜੀਆਂ, ਸਾਬਕਾ ਮਦਨ ਸਿੰਘ ਮਾਣਕਪੁਰ ਸ਼ਰੀਫ, ਸਾਬਕਾ ਸਰਪੰਚ ਗੁਰਿੰਦਰ ਸਿੰਘ ਖਿਜ਼ਰਾਬਾਦ, ਸਮਾਜ ਸੇਵੀ ਕਪਿਲ ਦੇਵ ਸ਼ਰਮਾ, ਸਾਬਕਾ ਸਰਪੰਚ ਗੁਰਚਰਨ ਸਿੰਘ ਮਿਰਜਾਪੁਰ, ਕਾਂਗਰਸੀ ਆਗੂ ਰਣਜੀਤ ਸਿੰਘ ਖਦਰੀ, ਆਪ ਆਗੂ ਜੱਗੀ ਕਾਦੀ ਮਾਜਰਾ, ਹੰਸਰਾਜ ਸਿੰਘ ਬੂਥਗੜ੍ਹ, ਨਵੀਨ ਬਾਂਸਲ ਖਿਜਰਾਬਾਦ, ਚੌਧਰੀ ਜੈਮਲ ਸਿੰਘ ਮਾਜਰੀ, ਯੂਥ ਆਗੂ ਟੀਟੂ ਰਾਣਾ ਫਤਿਹਪੁਰ, ਮਾਸਟਰ ਰਣਧੀਰ ਸਿੰਘ ਢਕੋਰਾ, ਰਾਣਾ ਕੁਸ਼ਲਪਾਲ ਖਿਜਰਾਬਾਦ, ਸਾਬਕਾ ਸਰਪੰਚ ਮੀਹਾ ਸਿੰਘ ਚੰਦਪੁਰ, ਅਕਬਰ ਖਾਨ ਸਿਸਵਾਂ, ਸਰਪੰਚ ਸੰਜੀਵ ਕੁਮਾਰ ਵਿੱਕੀ, ਪ੍ਰਿੰਸੀਪਲ ਸਤਨਾਮ ਸਿੰਘ ਹੁਸ਼ਿਆਰਪੁਰ, ਸਾਗਰ ਸਿੰਘ ਪੜੌਲ, ਬਿੱਟੂ ਬਾਜਵਾ ਪੜੌਲ, ਹਰਨੇਕ ਸਿੰਘ ਤਕੀਪੁਰ ਸਮੇਤ ਹੋਰ ਆਗੂਆ ਨੇ ਵੀ ਪਰਿਵਾਰ ਨਾਲ ਦੁੱਖ ਵੰਡਾਇਆ।

Leave a Reply

Your email address will not be published. Required fields are marked *