www.sursaanjh.com > ਅੰਤਰਰਾਸ਼ਟਰੀ > ਸਰਕਾਰੀ ਦਫ਼ਤਰ ਅਤੇ ਪ੍ਰਾਈਵੇਟ ਦਫਤਰਾਂ  ਵਿੱਚ ਕੀਤੀ ਡੈਂਗੂ ਦੇ ਲਾਰਵੇ ਦੀ ਜਾਂਚ

ਸਰਕਾਰੀ ਦਫ਼ਤਰ ਅਤੇ ਪ੍ਰਾਈਵੇਟ ਦਫਤਰਾਂ  ਵਿੱਚ ਕੀਤੀ ਡੈਂਗੂ ਦੇ ਲਾਰਵੇ ਦੀ ਜਾਂਚ

ਚੰਡੀਗੜ੍ਹ 22 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਸਿਹਤ ਮੰਤਰੀ ਡਾ ਬਲਵੀਰ ਸਿੰਘ, ਸਿਵਲ ਸਰਜਨ ਐਸ.ਏ ਐਸ ਨਗਰ ਡਾ. ਸੰਗੀਤਾ ਜੈਨ ਅਤੇ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਅਰੁਣ ਬਾਂਸਲ ਨੋਡਲ ਅਫ਼ਸਰ , ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਤੇ ਸ੍ਰੀ ਸਵਰਨ ਸਿੰਘ, ਮ ਪ ਹ ਸੁ ਮੇਲ ਦੀ ਅਗਵਾਈ ਵਿੱਚ ਹਰ ਸ਼ੁਕਰਵਾਰ ਡੈਂਗੂ ਤੇ ਵਾਰ ਦੇ ਸਬੰਧ ਵਿੱਚ ਮਲੇਰੀਆ ਅਤੇ ਡੇੈਂਗੂ ਦੇ ਸਬੰਧ ਵਿੱਚ ਇਟਰਨੈਸ਼ਨਲ ਡਿਵਾਈਨ ਸਕੂਲ ਆਫ ਨਰਸਿੰਗ ਕਾਲਜ ਦੇ ਸਟੂਡੈਂਟਸ ਅਤੇ ਹੈਲਥ ਸਟਾਫ ਮੈਬਰਾਂ, ਆਸ਼ਾ ਵਰਕਰਾਂ ਅਤੇ ਅਤੇ ਗ੍ਰਾਮ ਪੰਚਾਇਤ ਮੈਂਬਰਾਂ ਦੇ ਸਹਿਯੋਗ ਨਾਲ ਪਿੰਡ ਜੁਝਾਰ ਨਗਰ ਵਿਖੇ ਰੈਲੀ ਕੱਢੀ ਗਈ ਅਤੇ ਡਾ. ਅਰੁਣ ਬਾਂਸਲ, ਨੋਡਲ ਅਫਸਰ ਨੇ ਲੋਕਾਂ ਨੂੰ ਦੱਸਿਆ ਕਿ ਡੈਂਗੂ ਗੰਭੀਰ ਕਿਸਮ ਦਾ ਬੁਖਾਰ ਹੈ ਜੋ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਡੈਂਗੂ ਅਤੇ ਮਲੇਰੀਆ ਦੇ ਸਾਰੇ ਟੈੱਸਟ ਅਤੇ ਦਵਾਈਆਂ ਸਰਕਾਰੀ ਹਸਪਤਾਲ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਫਰੀਅ ਉਪਲਬਧ ਹਨ।
ਡਾ. ਜਿਯੋਤੀ ਸੀ ਐਚ ਓ,ਸ੍ਰੀ ਸਵਰਨ ਸਿੰਘ, ਭੁਪਿੰਦਰ ਸਿੰਘ ਅਤੇ ਗੁਰਜੀਤ ਮ ਪ ਹ ਸੁ ਮੇਲ ਨੇ ਦੱਸਿਆ ਕਿ ਅੱਜ ਪੂਰੇ ਬੂਥਗੜ੍ਹ ਬਲਾਕ ਵਿਖੇ ਟੀਮਾਂ ਸਰਕਾਰੀ ਦਫ਼ਤਰ ਅਤੇ ਪ੍ਰਾਈਵੇਟ ਦਫਤਰਾਂ ਅਤੇ ਘਰ-ਘਰ ਵਿੱਚ ਜਾ ਕੇ ਕੰਨਟੇਨਰ ਸਰਵੇ ਕਰ ਰਹੀਆਂ ਹਨ, ਜਿਹਨਾਂ ਘਰਾਂ ਦੇ ਵਿੱਚ ਲਾਰਵਾ ਮਿਲਦਾ ਹੈ, ਉਸ ਦੇ ਵਿੱਚ ਲਾਰਵੀ ਸਾਈਡ ਪਾ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਔਕੇ ਤੇ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ ਅਤੇ ਦੱਸਿਆ ਗਿਆ ਕਿ ਪਾਣੀ ਕਿਸੇ ਵੀ ਥਾਂ  ਇੱਕਠਾ ਨਾ ਹੋਣ ਦਿੱਤਾ ਜਾਵੇ। ਇਕੱਠੇ ਹੋਏ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਅਤੇ ਛੱਤਾਂ  ’ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ। ਅਜਿਹੇ ਕੱਪੜੇ ਪਾਓ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਮੱਛਰ ਨਾ ਕੱਟੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ, ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ ਇਸ ਮੌਕੇ ਸ੍ਰੀ ਰਘੁਵੀਰ ਸਿੰਘ, ਰਾਜਿੰਦਰ ਸਿੰਘ ਮ ਪ ਹ ਵ ਮੇਲ ਅਤੇ ਬਲਜੀਤ ਕੌਰ ਅਤੇ ਬਲਵੀਰ ਕੌਰ ਮ ਪ ਹ ਵ  ਫੀ ਮੇਲ, ਸਬਤਾਰ ਕੋਰ, ਜਸਵੀਰ ਕੌਰ, ਗੁਰਪ੍ਰੀਤ ਕੌਰ ਆਸਾਂ ਵਰਕਰ ਪਿੰਡ ਦੇ ਪੰਚ ਅਤੇ ਸਰਪੰਚ ਅਤੇ ਬਰੀਡਿਗ ਚੈਕਰ ਆਦਿ ਮੌਜੂਦ ਸਨ।

Leave a Reply

Your email address will not be published. Required fields are marked *