ਸਰਕਾਰੀ ਪ੍ਰਾਇਮਰੀ ਸਕੂਲ ਸਿਆਲਬਾ ਚ ਸਮਰ ਕੈਂਪ ਦਾ ਆਯੋਜਨ
ਚੰਡੀਗੜ੍ਹ 24 ਜੁਲਾਈ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):


ਸਰਕਾਰੀ ਪ੍ਰਾਇਮਰੀ ਸਕੂਲ ਸਿਆਲਬਾ ਵਿਖੇ ਐਸ ਐਮ ਸੀ ਕਮੇਟੀ ਸ ਪ੍ਰ ਸ ਸਿਆਲਬਾ ਦੇ ਸਹਿਯੋਗ ਨਾਲ ਸਮਰ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਸਮਰ ਕੈਂਪ ਦੌਰਾਨ ਬੀਪੀਈਓਸ ਨੀਨਾ ਰਾਣੀ ਦੀ ਅਗਵਾਈ ਵਿੱਚ ਬੱਚਿਆਂ ਦੁਆਰਾ ਤਿਆਰ ਮਾਡਲਾਂ ਦੀ ਪ੍ਰਦਰਸ਼ਨੀ ਲਗਵਾਈ ਗਈ, ਜਿਸ ਵਿੱਚ ਬੀਪੀਈਓ ਨੀਨਾ ਰਾਣੀ ਨਾਲ ਅਧਿਆਪਕਾ ਅਨੀਤਾ, ਸਰਪੰਚ ਕੁਲਦੀਪ ਸਿੰਘ ਸਿਆਲਬਾ, ਸਮਾਜ ਸੇਵੀ ਨੰਬਰਦਾਰ ਰਾਜ ਕੁਮਾਰ ਸਿਆਲਬਾ, ਸਰਪੰਚ ਡਿੰਪਲ ਰਾਠੌਰ ਫਤਿਹ ਪੁਰ, ਐੱਸਐਮਸੀ ਚੇਅਰਮੈਨ ਮੋਨਿਕਾ, ਸੈਂਟਰ ਹੈਡ ਅਧਿਆਪਕ ਬਲਜੀਤ ਸਿੰਘ, ਸਕੂਲ ਮੁਖੀ ਰਵੀ ਕੁਮਾਰ, ਸਕੂਲ ਦੇ ਅਧਿਆਪਕ ਸਾਹਿਬਾਨ ਮੈਡਮ ਸੁਨੀਤਾ ਰਾਣੀ, ਬਲਜੀਤ ਕੌਰ, ਜਤਿੰਦਰ ਕੌਰ,ਸੁਲਤਾਨਾ ਬੇਗਮ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਹਾਜ਼ਰੀ ਲਗਵਾਈ ਗਈ।
ਬੀਪੀਈਓ ਮਾਜਰੀ ਵੱਲੋਂ ਬੱਚਿਆਂ ਵੱਲੋਂ ਤਿਆਰ ਕੀਤੇ ਸਮਾਨ ਦੀ ਪ੍ਰਸੰਸਾ ਕੀਤੀ ਗਈ ਅਤੇ ਅਧਿਆਪਕਾਂ ਦੀ ਵੀ ਹੌਂਸਲਾ ਅਫਜ਼ਾਈ ਕੀਤੀ ਗਈ। ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ। ਬੱਚਿਆਂ ਨੂੰ ਅਗਾਂਹ ਤੋਂ ਹੋਰ ਵਧੀਆ ਕਾਰਗੁਜ਼ਾਰੀ ਕਰਨ ਦਾ ਸੁਨੇਹਾ ਦਿੱਤਾ। ਇਸ ਮੌਕੇ ਸਕੂਲ ਮੁਖੀ ਵੱਲੋਂ ਪਹੁੰਚੇ ਹੋਏ ਸਾਰੇ ਹੀ ਪਤਵੰਤਿਆਂ ਦਾ ਧੰਨਵਾਦ ਵੀ ਕੀਤਾ ਗਿਆ।

