ਚੰਡੀਗੜ੍ਹ 1 ਅਗਸਤ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਸਿਹਤ ਮੰਤਰੀ ਡਾ. ਬਲਵੀਰ ਸਿੰਘ, ਸਿਵਲ ਸਰਜਨ ਐਸ.ਏ ਐਸ ਨਗਰ ਡਾ. ਸੰਗੀਤਾ ਜੈਨ ਅਤੇ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਡਾ. ਅਰੁਣ ਬਾਂਸਲ ਨੋਡਲ ਅਫ਼ਸਰ, ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਅਤੇ ਸਵਰਨ ਸਿੰਘ, ਮ ਪ ਹ ਸੁ ਮੇਲ ਜਸਵੀਰ ਸਿੰਘ ਸਿੰਘ ਮ ਪ ਹ ਵ ਮੇਲ ਅਮਨਦੀਪ ਕੌਰ ਕੌਰ ਸੀ ਐਚ ਓ ਮਮਤਾ ਸ਼ਰਮਾ ਮ ਪ ਹ ਵ ਫੀਮੇਲ ਦੀ ਅਗਵਾਈ ਵਿੱਚ ਸ਼ੁਕਰਵਾਰ ਡੈਗੂ ਤੇ ਵਾਰ ਦੇ ਸਬੰਧ ਵਿੱਚ ਮਲੇਰੀਆ ਅਤੇ ਡੈਗੂ ਬੁਖਾਰ ਦੇ ਸਬੰਧ ਵਿੱਚ ਪਿੰਡ ਮਾਜਰਾ ਦੇ ਸਰਕਾਰੀ ਮਿਡਲ ਸਕੂਲ ਦੇ ਵਿੱਚ ਡਾ. ਅਰੁਣ ਬਾਂਸਲ ਨੇ ਸਕੂਲ ਦੇ ਬੱਚਿਆਂ ਅਤੇ ਲੋਕਾਂ ਨੂੰ ਦੱਸਿਆ ਕਿ ਡੈਗੂ ਗੰਭੀਰ ਕਿਸਮ ਦਾ ਬੁਖਾਰ ਹੈ ਜੋ ਏਡੀਜ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਡੈਗੂ ਅਤੇ ਮਲੇਰੀਆ ਦੇ ਸਾਰੇ ਟੈਸਟ ਅਤੇ ਦਵਾਈਆਂ ਸਰਕਾਰੀ ਹਸਪਤਾਲ ਅਤੇ ਆਮ ਆਦਮੀ ਕਲੀਨਿਕਾਂ ਵਿੱਚ ਫਰੀ ਉਪਲਬਧ ਹਨ।
ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਅਲਕਜੋਤ ਕੌਰ ਨੇ ਵੀ ਡੈਗੂ ਬੁਖਾਰ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮਾਜਰਾ ਸਕੂਲ ਦੀ ਤਰ੍ਹਾਂ ਅੱਜ ਪੂਰੇ ਬੂਥਗੜ੍ਹ ਬਲਾਕ ਵਿਖੇ ਟੀਮਾਂ ਘਰ-ਘਰ ਜਾ ਕੇ ਕੰਨਟੇਨਰ ਸਰਵੇ ਕਰ ਰਹੀਆਂ ਹਨ, ਜਿਹਨਾਂ ਘਰਾਂ ਦੇ ਵਿੱਚ ਲਾਰਵਾ ਮਿਲਦਾ ਹੈ, ਉਸ ਦੇ ਵਿੱਚ ਲਾਰਵੀ ਸਾਈਡ ਪਾ ਦਿੱਤੀ ਜਾਂਦੀ ਹੈ ਅਤੇ ਉਸ ਨੂੰ ਮੌਕੇ ਤੇ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ। ਸਵਰਨ ਸਿੰਘ, ਗੁਰਜੀਤ ਸਿੰਘ ਮ ਪ ਹ ਸੁ ਮੇਲ ਨੇ ਦੱਸਿਆ ਕਿ ਪਾਣੀ ਕਿਸੇ ਵੀ ਥਾਂ ਇੱਕਠਾ ਨਾ ਹੋਣ ਦਿੱਤਾ ਜਾਵੇ। ਇਕੱਠੇ ਹੋਏ ਪਾਣੀ ਵਿੱਚ ਕਾਲਾ ਤੇਲ ਪਾਇਆ ਜਾਵੇ ਅਤੇ ਛੱਤ ’ਤੇ ਲੱਗੀਆਂ ਪਾਣੀ ਦੀਆਂ ਟੈਂਕੀਆਂ ਨੂੰ ਢੱਕ ਕੇ ਰੱਖਿਆ ਜਾਵੇ। ਅਜਿਹੇ ਕਪੜੇ ਪਾਓ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ ਤਾਂ ਕਿ ਮੱਛਰ ਨਾ ਕੱਟੇ। ਰਾਤ ਨੂੰ ਸੌਣ ਸਮੇਂ ਮੱਛਰਦਾਨੀ ਅਤੇ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕੀਤਾ ਜਾਵੇ। ਇਸ ਮੌਕੇ ਕੋਮਲਪ੍ਰੀਤ ਕੌਰ, ਬਲਵਿੰਦਰ ਕੌਰ, ਮੈਡਮ ਜੋਤੀ, ਸਤਨਾਮ ਸਿੰਘ ਸਰਪੰਚ, ਅਜਾਇਬ ਸਿੰਘ ਅਤੇ ਹਰਮਨ ਸਿੰਘ ਬਰੀਡਿਗ ਚੈਕਰ ਆਦਿ ਮੌਜੂਦ ਸਨ।

