www.sursaanjh.com > ਚੰਡੀਗੜ੍ਹ/ਹਰਿਆਣਾ > ਸਰਕਾਰੀ ਸਕੂਲਾਂ ਵੱਲ ਲੋਕਾਂ ਦਾ ਝੁਕਾਅ: ਰਾਜਨ ਸ਼ਰਮਾ 

ਸਰਕਾਰੀ ਸਕੂਲਾਂ ਵੱਲ ਲੋਕਾਂ ਦਾ ਝੁਕਾਅ: ਰਾਜਨ ਸ਼ਰਮਾ 

ਚੰਡੀਗੜ੍ਹ 12 ਮਾਰਚ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਪੰਜਾਬ ਦੇ ਸਰਕਾਰੀ ਸਕੂਲਾਂ ਦੇ ਸਟਾਫ਼ ਵੱਲੋਂ ਅਪਣੇ ਸਕੂਲਾਂ ਪ੍ਰਤੀ ਸੁਹਿਰਦਤਾ ਅਤੇ ਲਗਨ ਦਿਖਾਉਂਦੇ ਹੋਏ ਵਿਦਿਅਕ ਵਰ੍ਹੇ 2025-26 ਲਈ ਸਕੂਲਾਂ ਵਿੱਚ ਦਾਖ਼ਲਾ ਵਧਾਉਣ ਲਈ “ਦਾਖ਼ਲਾ ਮੁਹਿੰਮ“ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਪੰਜਾਬ ਸਕੂਲ ਸਿੱਖਿਆ ਵਿਭਾਗ ਵਿੱਚ ਸੇਵਾ ਨਿਭਾਅ ਰਹੇ ਲੈਕਚਰਾਰ ਰਾਜਨ ਸ਼ਰਮਾ, ਸਟੇਟ ਅਵਾਰਡੀ ਨੇ ਦੱਸਿਆ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਵੱਲੋਂ ਸਟਾਫ਼ ਦੀਆਂ ਟੀਮਾਂ ਬਣਾ ਕੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਲੈਕਚਰਾਰ ਰਾਜਨ ਸ਼ਰਮਾ ਨੇ ਦੱਸਿਆ ਕਿ ਸਟਾਫ ਵੱਲੋਂ ਦਾਖਲੇ ਲਈ ਪੋਸਟਰ, ਫਲੈਕਸ, ਸਲੋਗਨ ਆਦਿ ਤੋਂ ਇਲਾਵਾ ਸੋਸ਼ਲ ਮੀਡੀਆ ਆਦਿ ਰਾਹੀਂ ਵੀ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਸ਼ਰਮਾ ਨੇ ਕਿਹਾ ਕਿ ਸਰਕਾਰੀ ਸਕੂਲਾਂ ਪ੍ਰਤੀ ਸਰਕਾਰ ਵੀ ਵੱਡੇ ਉਪਰਾਲੇ ਕਰ ਰਹੀ ਹੈ, ਤਾਂ ਜੋ ਪਹਿਲਾਂ ਨਾਲੋਂ ਦਾਖਲਿਆਂ ਵਿਚ ਸੁਧਾਰ ਲਿਆ ਕੇ ਬੱਚਿਆ ਦੀ ਗਿਣਤੀ ਵਧਾਈ ਜਾਵੇ।

Leave a Reply

Your email address will not be published. Required fields are marked *