www.sursaanjh.com > ਚੰਡੀਗੜ੍ਹ/ਹਰਿਆਣਾ > ਸਰਕਾਰੀ ਸਕੂਲ ਫਾਟਵਾਂ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ

ਸਰਕਾਰੀ ਸਕੂਲ ਫਾਟਵਾਂ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ

ਸਰਕਾਰੀ ਸਕੂਲ ਫਾਟਵਾਂ ਦੀਆਂ ਲੜਕੀਆਂ ਨੇ ਮਾਰੀ ਬਾਜ਼ੀ
ਚੰਡੀਗੜ੍ਹ 20 ਅਪ੍ਰੈਲ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):
ਬਲਾਕ ਮਾਜਰੀ ਦੇ ਪਿੰਡ ਫਾਟਵਾਂ ਦੇ ਸਰਕਾਰੀ ਹਾਈ ਦੇ ਸਕੂਲ ਦੇ ਆਏ ਦਸਵੀਂ ਦੇ ਨਤੀਜਿਆ ਚ ਲੜਕੀਆਂ ਨੇ ਬਾਜ਼ੀ ਮਾਰੀ ਹੈ। ਮੁੱਖ  ਅਧਿਆਪਕਾ ਆਂਚਲ ਜਿੰਦਲ ਨੇ ਖੁਸ਼ੀ ਸਾਂਝੀ ਕਰਦਿਆ ਕਿਹਾ ਹੈ ਕਿ ਜਿਥੇ ਸਾਡੇ ਸਕੂਲ ਦੇ ਸਾਰੇ ਬੱਚੇ ਚੰਗੇ ਨੰਬਰਾਂ ਨਾਲ ਪਾਸ ਹੋਏ ਹਨ, ਉਥੇ ਦਸਵੀਂ ਦੀਆਂ ਲੜਕੀਆਂ ਨੇ ਸਾਡਾ ਮਾਣ ਵਧਾਇਆ ਹੈ।
ਪਹਿਲਾ ਸਥਾਨ ਪ੍ਰਾਪਤ ਕਰਨ ਵਾਲਿਾਂ ਵਿਚ ਹਰਸਿਮਰਨਜੀਤ ਕੌਰ ਪੁੱਤਰੀ ਰਣਧੀਰ ਸਿੰਘ – ਪਿੰਡ ਫਾਟਵਾਂ – 88%, ਦੂਸਰਾ ਸਥਾਨ ਪ੍ਰਾਪਤ ਕੀਤਾ ਸਹਿਜਪ੍ਰੀਤ ਕੌਰ ਪੁੱਤਰੀ ਹਰਦੀਪ ਸਿੰਘ – ਪਿੰਡ  ਨਗਲੀਆਂ 83%, ਤੀਸਰਾ ਸਥਾਨ ਪ੍ਰਾਪਤ ਕੀਤਾ ਬਵਨਦੀਪ ਕੌਰ ਪੁੱਤਰੀ ਜਸਵੰਤ ਸਿੰਘ, ਪਿੰਡ ਢਕੌਰਾ ਕਲਾਂ 80% ਨੰਬਰਾਂ ਨਾਲ਼ ਪਾਸ ਹੋਈਆਂ ਹਨ। ਇਸ ਮੌਕੇ ਕਲਾਸ ਇੰਚਾਰਜ ਮੁਨੀਤ ਕੁਮਾਰ ਸਮੇਤ ਹੋਰ ਸਕੂਲ ਸਟਾਫ਼ ਨੇ ਲੜਕੀਆਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਵਧਾਈ ਦਿੱਤੀ ਹੈ।

Leave a Reply

Your email address will not be published. Required fields are marked *