ਚੰਡੀਗੜ੍ਹ 3 ਅਕਤੂਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਜਿਲਾ ਸਿੱਖਿਆ ਅਫਸਰ ਸ੍ਰੀਮਤੀ ਗਿੰਨੀ ਦੁੱਗਲ ਦੀ ਯੋਗ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਸਰਦਾਰ ਅੰਗਰੇਜ ਸਿੰਘ ਦੀ ਰਹਿਨੁਮਾਈ ਹੇਠ ਸਰਕਾਰੀ ਹਾਈ ਸਕੂਲ ਬੂਥਗੜ੍ਹ ਦੇ ਵਿਦਿਆਰਥੀਆਂ ਨੇ ਜੋਨ ਪੱਧਰੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਮੁਖੀ ਰਵਿੰਦਰ ਕੌਰ ਨੇ ਦੱਸਿਆ ਕਿ ਜ਼ੋਨ ਪੱਧਰੀ ਖੇਡਾਂ ਵਿੱਚ ਮਾਨ ਸਿੰਘ ਜਮਾਤ ਨੌਵੀਂ ਅੰਡਰ 14 ਸ਼ਾਰਟਪੁੱਟ ਖੇਡ ਵਿੱਚ ਪਹਿਲਾ ਸਥਾਨ, 100 ਮੀਟਰ ਰੇਸ ਵਿੱਚ ਤੀਜਾ ਸਥਾਨ, ਹਰਜੋਤ ਸਿੰਘ ਜਮਾਤ ਨੌਵੀਂ ਅੰਡਰ 17 ਜੈਵਲੀਨ ਥਰੋ ਖੇਡ ਵਿੱਚ ਪਹਿਲਾ ਸਥਾਨ, ਡਿਸਕਸ ਥਰੋਅ ਖੇਡ ਵਿੱਚ ਤੀਜਾ ਸਥਾਨ, ਗਗਨਦੀਪ ਕੌਰ ਅੰਡਰ 17 ਸ਼ਾਰਟ ਪੁਟ ਖੇਡ ਵਿੱਚ ਪਹਿਲਾ ਸਥਾਨ, ਅਮਨਦੀਪ ਸਿੰਘ ਜਮਾਤ ਦਸਵੀਂ ਅੰਡਰ 17 ਜੈਵਲਿਨ ਥਰੋ ਖੇਡ ਵਿੱਚ ਤੀਜਾ ਸਥਾਨ, ਗੁਰਸਿਮਰਨ ਕੌਰ ਜਮਾਤ ਦਸਵੀਂ ਅੰਡਰ 17 ਡਿਸਕਸ ਥਰੋ ਖੇਡ ਵਿੱਚ ਤੀਜਾ ਸਥਾਨ, ਅਮਨਜੋਤ ਕੌਰ ਜਮਾਤ ਸੱਤਵੀਂ ਅੰਡਰ 14 ਦੌੜਾਂ ਵਿੱਚ ਤੀਜਾ ਸਥਾਨ, ਸੁਖਪ੍ਰੀਤ ਕੌਰ ਜਮਾਤ ਸੱਤਵੀਂ 400 ਮੀਟਰ ਰੇਸ ਵਿੱਚ ਤੀਜਾ ਸਥਾਨ, ਹਰਸਿਮਰਨ ਕੌਰ ਜਮਾਤ ਦਸਵੀਂ 800 ਮੀਟਰ ਰੇਸ ਵਿੱਚ ਦੂਜਾ ਸਥਾਨ, ਗੁਰਸਿਮਰਨ ਕੌਰ ਜਮਾਤ ਦਸਵੀਂ 800 ਮੀਟਰ ਰੇਸ ਵਿੱਚ ਦੂਜਾ ਸਥਾਨ, ਗਗਨਦੀਪ ਕੌਰ ਜਮਾਤ ਦਸਵੀਂ 800 ਮੀਟਰ ਰੇਸ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਹੈੱਡ ਅਧਿਆਪਕਾ ਰਵਿੰਦਰ ਕੌਰ ਨੇ ਇਸ ਜਿੱਤ ਦਾ ਸਿਹਰਾ ਸੰਜੀਲਾ ਅਗਰਵਾਲ, ਜੋਤੀ ਰਾਣੀ,ਤੇਜਿੰਦਰ ਕੌਰ, ਸੋਨੀਆ, ਰਕੇਸ਼ ਬਾਲਾ, ਮਨਪ੍ਰੀਤ ਕੌਰ, ਸਤਿੰਦਰ ਕੌਰ, ਕੁਲਵੰਤ ਸਿੰਘ, ਹਰਵਿੰਦਰ ਕੌਰ, ਦੇਵ ਕੌਰ ਤੇ ਸੋਹਨ ਸਿੰਘ ਨੂੰ ਦਿੱਤਾ। ਬੀਐਨਓ ਸ਼੍ਰੀਮਤੀ ਸੁਹਿੰਦਰ ਕੌਰ ਵੱਲੋਂ ਸਕੂਲ ਮੁਖੀ ਰਵਿੰਦਰ ਕੌਰ ਨੂੰ ਵਿਸ਼ੇਸ਼ ਤੌਰ ਤੇ ਵਧਾਈ ਦਿੱਤੀ ਗਈ।

