Breaking
www.sursaanjh.com > ਚੰਡੀਗੜ੍ਹ/ਹਰਿਆਣਾ > ਸਰਬਜੀਤ ਸਿੰਘ ਸਮਾਣਾ ਨੇ ਫੇਜ -5 ‘ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਸਰਬਜੀਤ ਸਿੰਘ ਸਮਾਣਾ ਨੇ ਫੇਜ -5 ‘ਚ ਸੁਣੀਆਂ ਲੋਕਾਂ ਦੀਆਂ ਸਮੱਸਿਆਵਾਂ

ਜੈਂਟਸ ਟੋਇਲਟ ਤੇ ਲੇਡੀ ਸਟਾਫ ਦੀ ਡਿਊਟੀ ਲਗਾਉਣ ਵਾਲੇ ਠੇਕੇਦਾਰ ਨੂੰ ਤੁਰੰਤ ਕੀਤਾ ਜਾਣਾ ਚਾਹੀਦਾ ਹੈ ਬਲੈਕ ਲਿਸਟ : ਸਰਬਜੀਤ ਸਿੰਘ ਸਮਾਣਾ   
ਮੋਹਾਲੀ (ਸੁਰ ਸਾਂਝ ਡਾਟ ਕਾਮ ਬਿਊਰੋ), 14 ਮਾਰਚ:
ਆਮ ਆਦਮੀ ਪਾਰਟੀ ਨੇਤਾ ਅਤੇ ਕੌਂਸਲਰ-ਸਰਬਜੀਤ ਸਿੰਘ ਸਮਾਣਾ ਨੇ ਫੇਸ-5 ਵਿਖੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇਸ ਮੌਕੇ ਮਾਰਕੀਟ ਐਸੋਸੀਏਸ਼ਨ ਫੇਜ-5 ਦੇ ਪ੍ਰਧਾਨ-ਅਮਰਜੀਤ ਸਿੰਘ ਦੀ ਅਗਵਾਈ ਹੇਠ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੂੰ ਮੰਗ ਪੱਤਰ ਸੌਂਪਿਆ, ਜਿਸ ਵਿੱਚ ਉਹਨਾਂ ਦੱਸਿਆ ਕਿ ਮਾਰਕੀਟ ਵਿੱਚ ਲੇਡੀਜ਼-ਜੈਂਟਸ ਟੋਇਲਟ ਤੇ ਲੇਡੀਜ਼ ਸਟਾਫ ਨੂੰ ਲਗਾ ਰੱਖਿਆ ਹੈ। ਇਸ ਤੋਂ ਇਲਾਵਾ ਰੇਹੜੀ-ਫੜੀ ਵੱਡੀ ਗਿਣਤੀ ਵਿੱਚ ਇਧਰ-ਉਧਰ ਲੱਗੀਆਂ ਹੋਈਆਂ ਹਨ, ਜਿਸ ਕਰਕੇ ਦੁਕਾਨਦਾਰਾਂ ਨੂੰ ਆਪਣੇ ਕੰਮ ਵਿੱਚ  ਦਿੱਕਤ ਆ ਰਹੀ ਹੈ। ਮਾਰਕੀਟ ਪਾਰਕਿੰਗਾਂ ਦੀ ਲਾਈਨਸ ਨਹੀਂ ਲੱਗੀਆਂ ਹੋਈਆਂ ਅਤੇ ਗੱਡੀਆਂ ਸੁਚਾਰੂ ਢੰਗ ਨਾਲ ਪਾਰਕ ਨਹੀਂ ਹੁੰਦੀਆਂ, ਪੀ.ਸੀ.ਆਰ. ਪੈਟਰੋਲਿੰਗ ਨਹੀਂ ਹੁੰਦੀ ਅਤੇ ਮਾਰਕੀਟ ਵਿੱਚ ਅਵਾਰਾ ਕੁੱਤੇ ਰਾਹਗੀਰਾਂ ਨੂੰ ਤੰਗ ਪਰੇਸ਼ਾਨ ਕਰੀ ਰੱਖਦੇ ਹਨ।
ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਵਿੱਚ ਸੱਤਾ ਸੰਭਾਲੀ ਬੈਠੇ ਨੇਤਾਵਾਂ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ,  ਨਾ ਹੀ ਉਹ ਫੀਲਡ ਦੇ ਵਿੱਚ ਵਿਚਰਦੇ ਹਨ। ਉਹਨਾਂ ਕਿਹਾ ਕਿ ਜੈਂਟਸ ਟਾਇਲਟ ਤੇ ਲੇਡੀ ਸਟਾਫ ਦੀ ਡਿਊਟੀ ਲਗਾਉਣਾ ਬਿਲਕੁਲ ਗਲਤ ਗੱਲ ਹੈ।  ਇਸ ਲਈ ਸੰਬੰਧਿਤ ਠੇਕੇਦਾਰ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ। ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਬਿਨਾਂ ਦੇਰੀ ਕੀਤੀਆਂ ਇਸ ਨਾਲ ਸੰਬੰਧਿਤ ਠੇਕੇਦਾਰ ਨੂੰ ਬਲੈਕ ਲਿਸਟ ਕੀਤਾ ਜਾਣਾ  ਚਾਹੀਦਾ ਹੈ। ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਫੇਜ-5 ਦੀਆਂ ਦੋਨਾਂ ਮਾਰਕੀਟਾਂ ਦੇ ਦਾਖਲੇ ਵਾਲੀ ਸੜਕ ਟੁੱਟੀ ਹੋਈ ਹੈ। ਇਸ ਮਾਰਕੀਟ ਵਿੱਚ ਅੱਧੀ ਸੜਕ ਟੁੱਟੀ ਹੋਈ ਹੈ ਅਤੇ ਅੱਧੀ ਨੂੰ ਬਣਾਇਆ ਹੀ ਨਹੀਂ ਗਿਆ। ਇਸ ਸੰਵੇਦਨਸ਼ੀਲ ਮਾਮਲੇ ਨੂੰ ਹੱਲ ਕਰਵਾਉਣਗੇ ਅਤੇ ਇਸ ਸਬੰਧੀ ਵਿਜਲੈਂਸ ਜਾਂਚ ਦੀ ਮੰਗ ਕੀਤੀ  ਜਾਵੇਗੀ। ਇਸ ਮੌਕੇ ਆਰ.ਪੀ.ਸ਼ਰਮਾ-ਬਲਾਕ ਪ੍ਰਧਾਨ, ਗੁਰਮੁੱਖ ਸਿੰਘ ਸੋਹਲ, ਹਰਪਾਲ ਸਿੰਘ ਬਰਾੜ, ਅਨੂੰ ਬੱਬਰ-ਜ਼ਿਲਾ ਕੋਆਰਡੀਨੇਟਰ, ਇਕਬਾਲ ਸਿੰਘ ਸਰਪੰਚ, ਜਗਦੇਵ ਸ਼ਰਮਾ, ਸੁਖਵਿੰਦਰ ਸਿੰਘ ਸੁੱਖਾ, ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਫੇਜ-5 ਵਿਖੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ  ਸੁਣਣ ਦੌਰਾਨ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਅਤੇ ਕੌਂਸਲਰ ਸਰਬਜੀਤ ਸਿੰਘ ਸਮਾਣਾ।

Leave a Reply

Your email address will not be published. Required fields are marked *