ਵਿਚਾਰ ਚਰਚਾ-ਸਰਬਾਂਗੀ ਲੇਖਕ ਰਾਬਿੰਦਰ ਸਿੰਘ ਰੱਬੀ ਦਾ ਰਚਨਾ ਸੰਸਾਰ
ਸਾਹਿਤ ਸਭਾ ਬਹਿਰਾਮਪੁਰ ਬੇਟ (ਰੋਪੜ) ਵੱਲੋਂ ਕਰਵਾਇਆ ਜਾ ਰਿਹਾ ਹੈ ਇਹ ਸਮਾਗਮ
ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਕਹਾਣੀਕਾਰ ਸੁਖਜੀਤ ਕਰਨਗੇ, ਇਸ ਸਮਾਗਮ ਦੀ ਪ੍ਰਧਾਨਗੀ ਅਤੇ ਉਨ੍ਹਾਂ ਨਾਲ਼ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ ਸਾਹਿਤਕਾਰ ਹਰਬੰਸ ਸਿੰਘ ਮਾਲਵਾ, ਡਾ. ਹਰਕੀਰਤ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਰੋਪੜ


ਡਾ. ਕੁਲਦੀਪ ਸਿੰਘ ਦੀਪ, ਪਰਚਾ ਪੜ੍ਹਨਗੇ ਜਦਕਿ ਸੰਤਵੀਰ, ਧਰਮਿੰਦਰ ਭੰਗੂ, ਰੱਬੀ ਦੇ ਰਚਨਾ ਸੰਸਾਰ ਬਾਰੇ ਕਰਨਗੇ ਗੱਲਬਾਤ
ਸਭਾ ਦੇ ਦਫਤਰ ਵਿਖੇ ਮਿਤੀ 26 ਨਵੰਬਰ 2023, ਦਿਨ ਐਤਵਾਰ, ਸਵੇੇਰੇ 10.00 ਵਜੇ ਹੋਵੇਗਾ ਇਹ ਸਮਾਗਮ
ਬਹਿਰਾਮਪੁਰ ਬੇਟ (ਰੋਪੜ) (ਸੁਰ ਸਾਂਝ ਡਾਟ ਕਾਮ ਬਿਊਰੋ), 25 ਨਵੰਬਰ:
ਸਾਹਿਤ ਸਭਾ ਬਹਿਰਾਮਪੁਰ ਬੇਟ (ਰੋਪੜ) ਵੱਲੋਂ ਸਰਬਾਂਗੀ ਲੇਖਕ ਰਾਬਿੰਦਰ ਸਿੰਘ ਰੱਬੀ ਦੇ ਰਚਨਾ ਸੰਸਾਰ ਬਾਰੇ ਵਿਚਾਰ ਚਰਚਾ ਸਮਾਗਮ, ਸਭਾ ਦੇ ਦਫਤਰ ਵਿਖੇ ਮਿਤੀ 26 ਨਵੰਬਰ 2023, ਦਿਨ ਐਤਵਾਰ, ਸਵੇੇਰੇ 10.00 ਵਜੇ ਕਰਵਾਇਆ ਜਾ ਰਿਹਾ ਹੈ।
ਭਾਰਤੀ ਸਾਹਿਤ ਅਕਾਦਮੀ ਇਨਾਮ ਜੇਤੂ ਕਹਾਣੀਕਾਰ ਸੁਖਜੀਤ ਇਸ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ਼ ਸਾਹਿਤਕਾਰ ਹਰਬੰਸ ਸਿੰਘ ਮਾਲਵਾ, ਡਾ. ਹਰਕੀਰਤ ਸਿੰਘ, ਜ਼ਿਲ੍ਹਾ ਭਾਸ਼ਾ ਅਫ਼ਸਰ, ਰੋਪੜ ਵੀ ਸ਼ਾਮਿਲ ਹੋਣਗੇ।
ਸਭਾ ਦੇ ਪ੍ਰਧਾਨ ਹਰਨਾਮ ਸਿੰਘ ਡੱਲਾ ਨੇ ਦੱਸਿਆ ਕਿ ਰਾਬਿੰਦਰ ਸਿੰਘ ਰੱਬੀ ਦੇ ਰਚਨਾ ਸੰਸਾਰ ਬਾਰੇ ਡ. ਕੁਲਦੀਪ ਸਿੰਘ ਦੀਪ, ਪਰਚਾ ਪੜ੍ਹਨਗੇ ਜਦਕਿ ਸੰਤਵੀਰ, ਧਰਮਿੰਦਰ ਭੰਗੂ, ਰੱਬੀ ਦੇ ਰਚਨਾ ਸੰਸਾਰ ਬਾਰੇ ਵਿਸਥਾਰ ਵਿੱਚ ਗੱਲਬਾਤ ਕਰਨਗੇ। ਸਭਾ ਦੇ ਜਨਰਲ ਸਕੱਤਰ ਅਜਮੇਰ ਪਰੋਜਪੁਰੀ ਨੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੁੰ ਇਸ ਸਮਾਗਮ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਹੈ।

