www.sursaanjh.com > ਅੰਤਰਰਾਸ਼ਟਰੀ > ਸਲਾਹਪੁਰ ਵਿੱਚ ਨਸ਼ਿਆ ਵਿਰੁੱਧ ਕਮੇਟੀ ਦਾ ਗਠਨ ਕੀਤਾ 

ਸਲਾਹਪੁਰ ਵਿੱਚ ਨਸ਼ਿਆ ਵਿਰੁੱਧ ਕਮੇਟੀ ਦਾ ਗਠਨ ਕੀਤਾ 

ਬੇਲਾ-ਬਹਿਰਾਮਪੁਰ ਬੇਟ (ਗੁਰਮੁੱਖ ਸਿੰਘ ਸਲਾਹਪੁਰੀ), 23 ਅਗਸਤ:
ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਲਾਮਬੰਦ ਕਰਕੇ ਪਿੰਡਾਂ ਵਿੱਚ ਨਸ਼ੇ ਨੂੰ ਰੋਕਣ ਲਈ ਪਿੰਡਾਂ ਵਿੱਚ ਕਮੇਟੀਆ ਬਣਾਈਆ ਜਾ ਰਹੀਆ ਹਨ। ਉਸੇ ਲੜੀ ਤਹਿਤ ਪਿੰਡ ਸਲਾਹਪੁਰ ਵਿਖੇ ਬੀਡੀਪੀਓ ਅਜੈਬ ਸਿੰਘ ਸ੍ਰੀ ਚਮਕੌਰ ਸਾਹਿਬ ਦੀ ਦੇਖ-ਰੇਖ ਅਤੇ ਸਰਪੰਚ ਭੁਪਿੰਦਰ ਕੌਰ ਦੀ ਅਗਵਾਈ ਵਿੱਚ ਕਮੇਟੀ ਮੈਂਬਰ ਸਰਵ-ਸੰਮਤੀ ਨਾਲ ਗਠਨ ਕੀਤੀ ਗਈ, ਜਿਸ ਵਿੱਚ ਸਰਪੰਚ ਭੁਪਿੰਦਰ ਕੌਰ ਨੂੰ ਕਨਵੀਨਰ ਚੁਣਿਆ ਤੇ ਜਸਵਿੰਦਰ ਸਿੰਘ ਐਕਟਿੰਗ ਪ੍ਰੈਜੀਡੈਂਟ ਤੇ ਹੋਰ ਮੈਂਬਰ ਅਕਾਸ਼ਦੀਪ ਸਿੰਘ, ਦਲਵੀਰ ਸਿੰਘ, ਗਗਨਦੀਪ ਸਿੰਘ, ਗੁਰਪਾਲ ਸਿੰਘ, ਕੁਲਵਿੰਦਰ ਸਿੰਘ, ਸੁਨੀਤਾ ਦੇਵੀ, ਭੁਪਿੰਦਰ ਸਿੰਘ, ਰਵਿੰਦਰ ਸਿੰਘ, ਜਸਵਿੰਦਰ ਸਿੰਘ ਤੇ ਤੇਜਿੰਦਰ ਸਿੰਘ ਆਦਿ ਮੈਂਬਰ ਚੁਣੇ ਗਏ।
ਇਸ ਮੌਕੇ ਸਰਪੰਚ ਸੱਜਣ ਸਿੰਘ ਟੱਪਰੀਆ ਅਮਰ ਸਿੰਘ, ਅਜਮੇਰ ਸਿੰਘ, ਮਲਕੀਤ ਸਿੰਘ ਫੌਜੀ, ਅਜੈਬ ਸਿੰਘ, ਧਰਮਪਾਲ ਸਿੰਘ, ਨੇਮੀ ਚੰਦ, ਬਲਜੀਤ ਸਿੰਘ ਅਤੇ ਡੱਲਾ ਪੁਲਿਸ ਚੌਕੀ ਇੰਚਾਰਜ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ:  ਬੀਡੀਪੀਓ ਅਜੈਬ ਸਿੰਘ, ਨਸ਼ਿਆ ਵਿਰੁੱਧ ਕਮੇਟੀ ਦਾ ਗਠਨ ਕਰਦੇ ਹੋਏ, ਨਾਲ ਸਰਪੰਚ ਭੁਪਿੰਦਰ ਕੌਰ ਤੇ ਹੋਰ।

Leave a Reply

Your email address will not be published. Required fields are marked *