ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵੱਲੋਂ ਆਪਣਾ ਸਲਾਨਾ ਐਵਾਰਡ ਸਨਮਾਨ ਸਮਾਗਮ ਕਰਵਾਇਆ ਗਿਆ
ਮੋਰਿੰਡਾ 14 ਅਪ੍ਰੈਲ (ਸੁਖਵਿੰਦਰ ਸਿੰਘ ਹੈਪੀ-ਸੁਰ ਸਾਂਝ ਡਾਟ ਕਾਮ ਬਿਊਰੋ):
ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵੱਲੋਂ ਆਪਣਾ ਸਲਾਨਾ ਐਵਾਰਡ ਸਨਮਾਨ ਸਮਾਗਮ ਮੜੌਲੀ ਕਲਾਂ ਵਿਖੇ ਕੀਤਾ ਗਿਆ। ਪ੍ਰਧਾਨਗੀ ਮੰਡਲ ਵਿੱਚ ਐਡਵੋਕੇਟ ਸੁਰੇਸ਼ ਭਿਓਰਾ, ਗੁਰਦਰਸ਼ਨ ਸਿੰਘ ਮਾਵੀ, ਸੁਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਬਿਜਲੀ ਤੇ ਮਨਦੀਪ ਰਿੰਪੀ ਸ਼ਾਮਿਲ ਹੋਏ। ਇਹ ਪ੍ਰੋਗਰਾਮ ਕਵੀ ਲਾਲ ਸਿੰਘ ਦਿਲ ਨੂੰ ਸਮਰਪਿਤ ਸੀ। ਸੁਰਜੀਤ ਸਿੰਘ ਜੀਤ ਵੱਲੋਂ ਸਾਰਿਆਂ ਨੂੰ ਜੀ ਆਇਆ ਕਿਹਾ ਗਿਆ ਅਤੇ ਸਤਵਿੰਦਰ ਸਿੰਘ ਮੜੌਲਵੀ ਨੇ ਸੁਸਾਇਟੀ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ।
ਇਸ ਸਮਾਗਮ ਵਿੱਚ ਗੁਰਨਾਮ ਸਿੰਘ ਬਿਜਲੀ ਦੇ ਧਰਮਪਤਨੀ ਦੀ ਯਾਦ ਵਿੱਚ ਦਿੱਤਾ ਜਾਂਦਾ ਸਲਾਨਾ “ਬੀਬੀ ਸਵਰਨਜੀਤ ਕੌਰ ਯਾਦਗਾਰੀ ਐਵਾਰਡ” ਇਸ ਵਾਰ ਲੇਖਕਾ ਮਨਦੀਪ ਰਿੰਪੀ ਨੂੰ ਦਿੱਤਾ ਗਿਆ। ਮਨਦੀਪ ਰਿੰਪੀ ਬਾਰੇ ਸੁਰਜੀਤ ਸੁਮਨ ਅਤੇ ਯਤਿੰਦਰ ਮਾਹਲ ਨੇ ਜਾਣਕਾਰੀ ਸਾਂਝੀ ਕਰਦਿਆਂ ਮਨਦੀਪ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ।
ਉਪਰੰਤ ਗੁਰਨਾਮ ਸਿੰਘ ਬਿਜਲੀ ਦੀ ਨਵ ਪ੍ਰਕਾਸ਼ਿਤ ਕਾਵਿ ਪੁਸਤਕ “ਸੰਗ ਤਰਾਸ਼” ਲੋਕ ਅਰਪਣ ਕੀਤੀ ਗਈ। ਪੁਸਤਕ ਉੱਤੇ ਪਰਚਾ ਡਾ.ਜਲੌਰ ਸਿੰਘ ਖੀਵਾ ਦੁਆਰਾ ਪੜ੍ਹਿਆ ਗਿਆ, ਜਿਸ ਵਿੱਚ ਉਹਨਾਂ ਨੇ ਖ਼ੂਬਸੂਰਤ ਢੰਗ ਨਾਲ ਗੁਰਨਾਮ ਸਿੰਘ ਬਿਜਲੀ ਦੀ ਕਿਤਾਬ ਬਾਰੇ ਵਿਚਾਰ ਚਰਚਾ ਕੀਤੀ। ਪ੍ਰੋਗਰਾਮ ਦੌਰਾਨ ਹੋਏ ਕਵੀ ਦਰਬਾਰ ਵਿੱਚ ਦਵਿੰਦਰ ਕੌਰ ਢਿੱਲੋਂ, ਮਾਨ ਸਿੰਘ ਮਾਨ, ਸਿਮਰਜੀਤ ਕੌਰ ਗਰੇਵਾਲ, ਪਿਆਰਾ ਸਿੰਘ ਰਾਹੀ, ਐਡਵੋਕੇਟ ਨੀਲਮ ਨਾਰੰਗ, ਛਿੱਬਰ ਸਹੇੜੀ, ਤਰਸੇਮ ਸਿੰਘ ਕਾਲੇਵਾਲ, ਕੁਲਵਿੰਦਰ ਸਿੰਘ ਖੈਰਾਬਾਦ, ਸੁਰਜਨ ਸਿੰਘ ਰੋਪੜ, ਹਰਦੀਪ ਸਿੰਘ ਗਿੱਲ, ਮੰਦਰ ਗਿੱਲ ਸਾਹਿਬਚੰਦੀਆ, ਨਿਰਮਲ ਸਿੰਘ ਅੰਧਰੇੜਾ, ਸੁਰਜੀਤ ਜੀਤ, ਕੁਲਦੀਪ ਸਿੰਘ ਜੋਧਪੁਰੀ, ਸੁਰਜੀਤ ਸੁਮਨ, ਲਾਲ ਮਿਸਤਰੀ, ਦਰਸ਼ਨ ਤਿਉਣਾ, ਸੁਰਿੰਦਰ ਰਸੂਲਪੁਰੀ, ਅਮਰਬੀਰ ਸਿੰਘ ਚੀਮਾ, ਹਰਜਿੰਦਰ ਸਿੰਘ ਗਪਾਲੋਂ, ਪਰਮ ਸਿਆਣ, ਪਰਮਿੰਦਰ ਪ੍ਰੇਮ, ਬਲਤੇਜ ਸਿੰਘ ਬਠਿੰਡਾ, ਸੰਤ ਸਿੰਘ ਸੋਹਲ, ਕਰਮਜੀਤ ਸਕਰੁੱਲਾਂਪੁਰੀ ਅਤੇ ਸੰਤੋਖ ਸਿੰਘ ਕੰਧੋਲਾ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ।
ਸੁਸਾਇਟੀ ਵੱਲੋਂ ਪ੍ਰਧਾਨਗੀ ਮੰਡਲ ਵਿੱਚ ਹਾਜ਼ਰ ਸ਼ਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਸੁਸਾਇਟੀ ਦੇ ਮੈਂਬਰਾਂ ਵੱਲੋਂ ਗੁਰਨਾਮ ਸਿੰਘ ਬਿਜਲੀ ਦੇ ਜਨਮ ਦਿਨ ਉੱਤੇ ਉਹਨਾਂ ਦਾ ਵੀ ਸਨਮਾਨ ਕੀਤਾ। ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਗੁਰਜੀਤ ਕੌਰ ਖੀਵਾ, ਕੇਸਰ ਸਿੰਘ ਕੰਗ, ਸਿਆਮ ਸਿੰਘ, ਪੱਤਰਕਾਰ ਸੁਖਵਿੰਦਰ ਸਿੰਘ ਹੈਪੀ, ਸੁਸ਼ੀਲ ਕੁਮਾਰ ਕਾਈਨੌਰ, ਰਮਨਦੀਪ ਕੌਰ, ਕੁਲਵੰਤ ਕੌਰ ਤੇ ਲਖਮਿੰਦਰ ਸਿੰਘ ਆਦਿ ਹਾਜ਼ਰ ਸਨ। ਮੰਚ ਸੰਚਾਲਨ ਸਤਵਿੰਦਰ ਸਿੰਘ ਮੜੌਲਵੀ ਵੱਲੋਂ ਕੀਤਾ ਗਿਆ।