www.sursaanjh.com > ਅੰਤਰਰਾਸ਼ਟਰੀ > ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵੱਲੋਂ ਗ਼ਜ਼ਲਗੋ ਸੁਰਜੀਤ ਜੀਤ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ ਵੱਲੋਂ ਗ਼ਜ਼ਲਗੋ ਸੁਰਜੀਤ ਜੀਤ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਕਰਵਾਇਆ

ਮੋਰਿੰਡਾ (ਸੁਰ ਸਾਂਝ ਡਾਟ ਕਾਮ ਬਿਊਰੋ), 13 ਨਵੰਬਰ:
ਸ਼ਬਦ ਸੰਚਾਰ ਸਾਹਿਤਕ ਸੁਸਾਇਟੀ ਮੋਰਿੰਡਾ/ਪੰਜਾਬ ਵੱਲੋਂ ਬੀਬੀ ਕਿਰਪਾਲ ਕੌਰ ਯਾਦਗਾਰੀ ਸਾਹਿਤਕ ਟਰੱਸਟ ਰੂਪਨਗਰ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਕਵੀ ਦਰਬਾਰ ਮੋਰਿੰਡਾ ਦੇ ਖ਼ਾਲਸਾ ਹਾਈ ਸਕੂਲ ਵਿਖੇ ਕਰਵਾਇਆ ਗਿਆ। ਇਹ ਪ੍ਰੋਗਰਾਮ ਸ਼ਬਦ ਸੰਚਾਰ ਸਹਿਤਕ ਸੁਸਾਇਟੀ ਦੇ ਖ਼ਜ਼ਾਨਚੀ ਸਵਰਗੀ ਗਜ਼ਲਗੋ ਸੁਰਜੀਤ ਜੀਤ ਦੀ ਯਾਦ ਨੂੰ ਸਮਰਪਿਤ ਸੀ। ਇਸ ਸਮਾਗਮ ਵਿੱਚ ਦੇਰ ਪਹਿਲਾਂ ਵਿਛੜੇ ਸਾਹਿਤਕਾਰ ਅਜੀਤ ਸਿੰਘ ਢੰਗਰਾਲੀ ਅਤੇ ਕੈਪਟਨ ਰਵਿੰਦਰ ਸੂਦ ਜਨੂ ਨੂੰ ਵੀ ਸ਼ਰਧਾਂਜਲੀ ਵੀ ਭੇਟ ਕੀਤੀ ਗਈ।
ਇਸ ਪ੍ਰੋਗਰਾਮ ਵਿੱਚ ਉੱਘੇ ਗ਼ਜ਼ਲਗੋ ਗੁਰਦਿਆਲ ਰੋਸ਼ਨ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੁਸਾਇਟੀ ਦੇ ਪ੍ਰਧਾਨ ਗੁਰਨਾਮ ਸਿੰਘ ਬਿਜਲੀ ਨੇ ਸਵਾਗਤੀ ਸ਼ਬਦਾਂ ਨਾਲ ਕੀਤੀ। ਸਾਹਿਤਕਾਰ ਸਤਵਿੰਦਰ ਸਿੰਘ ਮੜੌਲਵੀ, ਗੁਰਿੰਦਰ ਸਿੰਘ ਕਲਸੀ, ਲਾਲ ਮਿਸਤਰੀ ਤੇ ਹਰਨੇਕ ਸਿੰਘ ਕਲੇਰ ਨੇ ਸੁਰਜੀਤ ਜੀਤ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਉਪਰੰਤ ਕਵੀ ਦਰਬਾਰ ਕਰਵਾਇਆ ਗਿਆ।
ਕਵੀ ਦਰਬਾਰ ਵਿੱਚ ਕੁਲਵਿੰਦਰ ਖੈਰਾਬਾਦ, ਹਰਜਿੰਦਰ ਸਿੰਘ ਗੋਪਾਲੋਂ, ਸੁੱਚਾ ਸਿੰਘ ਅਧਰੇੜਾ, ਪੱਤਰਕਾਰ ਨਿਰਮਲ ਸਿੰਘ ਅਧਰੇੜਾ, ਡਾਕਟਰ ਰਪਿੰਦਰ ਕੌਰ ਖਰੜ, ਡਾਕਟਰ ਜਤਿੰਦਰ ਅਰੋੜਾ, ਲਾਲ ਮਿਸਤਰੀ, ਮਨਦੀਪ ਰਿੰਪੀ, ਜਸਵੰਤ ਸਿੰਘ ਸੈਣੀ, ਡਾਕਟਰ ਹਰਨੇਕ ਸਿੰਘ ਕਲੇਰ, ਹਰਦੀਪ ਗਿੱਲ, ਮੋਹਣ ਸਿੰਘ ਪਪਰਾਲਾ, ਡਾਕਟਰ ਮੀਨੂ ਸੁਖਮਨ, ਅਜਮੇਰ ਸਿੰਘ ਮਾਨ, ਬਲਵੰਤ ਮਾਂਗਟ, ਅਮਨ ਸਮਰਾਲਾ, ਪੱਤਰਕਾਰ ਸੁਖਵਿੰਦਰ ਹੈਪੀ ਆਦਿ ਸਹਿਤਕਾਰਾਂ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕੀਤੀਆਂ।
ਸਭਾ ਵੱਲੋਂ ਆਏ ਹੋਏ ਕਵੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।  ਗੁਰਦਿਆਲ ਰੋਸ਼ਨ ਨੇ ਆਪਣੀਆਂ  ਖ਼ੂਬਸੂਰਤ ਗ਼ਜ਼ਲਾਂ ਸੁਣਾ ਕੇ ਸਰੋਤਿਆਂ ਨੂੰ ਪ੍ਰਭਾਵਿਤ ਕੀਤਾ। ਸੁਰਿੰਦਰ ਰਾਮਪੁਰੀ ਵੱਲੋਂ ਸਮਾਗਮ ਬਾਰੇ ਆਪਣੇ ਮੁੱਲਵਾਨ ਵਿਚਾਰ ਪੇਸ਼ ਕੀਤੇ ਗਏ। ਪ੍ਰੋਗਰਾਮ ਦਾ ਮੰਚ ਸੰਚਾਲਨ ਸਤਵਿੰਦਰ ਸਿੰਘ ਮੜੌਲਵੀ ਵੱਲੋਂ ਕੀਤਾ ਗਿਆ। ਸਾਹਿਤਕਾਰ  ਡਾਕਟਰ ਜਲੌਰ ਸਿੰਘ ਖੀਵਾ ਨੇ ਵਿਦੇਸ਼ ਤੋਂ ਸੰਦੇਸ਼ ਭੇਜ ਕੇ ਇਸ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਸੁਸਾਇਟੀ ਵੱਲੋਂ ਸਰਬ-ਸੰਮਤੀ ਨਾਲ ਹਰਜਿੰਦਰ ਸਿੰਘ ਗੋਪਾਲੋਂ ਨੂੰ ਸੁਸਾਇਟੀ ਦੇ ਖ਼ਜ਼ਾਨਚੀ ਦੀ ਜ਼ਿੰਮੇਵਾਰੀ ਸੰਭਾਲ਼ੀ ਗਈ।ਇਸ ਪ੍ਰੋਗਰਾਮ ਵਿੱਚ ਸੁਰਜੀਤ ਜੀਤ ਦੇ ਸਪੁੱਤਰ  ਸੁਰਿੰਦਰ ਸਿੰਘ ਤੋਂ ਇਲਾਵਾ ਬਿਕਰਮਜੀਤ ਸਿੰਘ,  ਜੀਤ ਸਿੰਘ ਤੇ ਮਾਸਟਰ ਹਾਕਮ ਸਿੰਘ ਕਾਂਝਲਾ ਨੇ ਵੀ ਸ਼ਿਰਕਤ ਕੀਤੀ।

Leave a Reply

Your email address will not be published. Required fields are marked *