www.sursaanjh.com > ਅੰਤਰਰਾਸ਼ਟਰੀ > ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਮਿਲ਼ੀ/ ਬਲਜਿੰਦਰ ਕੌਰ ਸ਼ੇਰਗਿੱਲ

ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਮਿਲ਼ੀ/ ਬਲਜਿੰਦਰ ਕੌਰ ਸ਼ੇਰਗਿੱਲ

ਮੋਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 14 ਅਗਸਤ:
ਸੁਤੰਤਰਤਾ ਦਿਵਸ ’ਤੇ ਵਿਸ਼ੇਸ਼
ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਸਾਨੂੰ ਆਜ਼ਾਦੀ ਮਿਲ਼ੀ/ ਬਲਜਿੰਦਰ ਕੌਰ ਸ਼ੇਰਗਿੱਲ
ਸਾਨੂੰ ਇਹ ਆਜ਼ਾਦੀ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲੀ। ਆਜ਼ਾਦੀ ਦਾ ਮਤਲਬ ਜ਼ਿੰਮੇਵਾਰੀਆਂ ਅਤੇ ਮਰਿਆਦਾ ਤੋਂ ਹੈ। ਅਸੀਂ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਨਿਭਾਉਣ ਅਤੇ ਆਪਣੀ ਮਰਿਆਦਾ ਅੰਦਰ ਰਹਿ ਕੇ ਦੇਸ਼ ਦੇ ਉੱਜਲ ਭਵਿੱਖ ਬਾਰੇ ਸੋਚਣ ਦਾ ਯਤਨ ਕਰੀਏ, ਪ੍ਰੰਤੂ ਆਏ ਦਿਨ ਬੱਚੀਆਂ ਨਾਲ ਹੋ ਰਹੇ ਕੁਕਰਮ ਨੇ ਦੇਸ਼ ਦਾ ਬੇੜਾ ਗਰਕ ਕਰ ਰੱਖਿਆ ਹੈ।
ਨਸ਼ਿਆ ਕਾਰਣ ਕਿੰਨੇ ਘਰਾਂ ਵਿੱਚ ਪਿੱਟ-ਸਿਆਪਾ ਪਿਆ? ਇੰਝ ਲੱਗਾ ਜਿਵੇਂ ਪੰਜਾਬ ਵਿੱਚ ਨਸ਼ਿਆ ਦਾ ਹੜ੍ਹ ਹੀ ਆ ਗਿਆ ਹੋਵੇ। ਸਾਨੂੰ ਪਾਣੀ ਦੀ ਹੋ ਰਹੀ ਦੁਰਵਰਤੋਂ ਨੂੰ ਕਾਬੂ ਕਰਨ ਵਿੱਚ ਚੌਕਸ ਹੋਣ ਦੀ ਲੋੜ ਹੈ। ਪਾਣੀ ਹੀ ਸਾਡਾ ਜੀਵਨ ਹੈ। ਸਾਡੀਆਂ ਸਹੂਲਤਾਂ ਦੇ ਲਈ ਚੌੜੇ ਰੋਡ ਬਣਾਉਣ ਅਤੇ ਉਪਜਾਊ ਜ਼ਮੀਨਾਂ ਉੱਤੇ ਬਿਲਡਿੰਗਾਂ ਖੜੀਆਂ ਹੋਣ ਕਾਰਨ, ਇਹਨਾਂ ਦਰੱਖ਼ਤਾਂ ਦੀ ਅੰਨੇਵਾਹ ਹੋਈ ਕਟਾਈ ਨੇ ਸਾਡੇ ਵਾਤਾਵਰਣ ਨੂੰ ਦੂਸ਼ਿਤ ਕਰ ਦਿੱਤਾ ਹੈ।
ਦਰਖਤਾਂ ਉੱਤੇ ਬੈਠੇ ਜਨੌਰਾਂ ਵਿਚਾਰਿਆਂ ਦਾ ਰੈਣ ਬਸੇਰਾ ਹੀ ਉਜੜ ਚੁੱਕਿਆ ਹੈ। ਇਹਨਾਂ ਦੀ ਪੂਰਤੀ ਭਾਵੇਂ ਅੱਜ ਆਮ ਤੇ ਖਾਸ ਇਨਸਾਨ ਰੁੱਖ ਲਾ ਕੇ ਵਾਤਾਵਰਣ ਦੀ ਸ਼ੁੱਧਤਾ ’ਚ ਯੋਗਦਾਨ ਪਾ ਰਿਹਾ ਹੈ। ਪ੍ਰੰਤੂ ਇਸ ਘਾਟੇ ਦੀ ਪੂਰਤੀ ਸਾਲਾਂ ਬਾਅਦ ਹੋਣੀ ਹੈ। ਅੱਜ ਹਰ ਇਨਸਾਨ ਨੂੰ ਇਸ ਬਰਬਾਦੀ ਦੇ ਹੋਣ ਦਾ ਦੁੱਖ ਭਾਵੇਂ ਜ਼ਰੂਰ ਹੋਇਆ ਹੋਵੇਗਾ, ਪਰ ਕਹਿੰਦੇ ਹਨ ਕਿ ਡੁੱਲ੍ਹੇ ਬੇਰਾਂ ਦਾ ਅਜੇ ਕੁਝ ਨਹੀਂ ਵਿਗੜਿਆ। ਆਉ ਆਪਣੇ ਦੇਸ਼ ਭਗਤਾਂ ਦੀ ਕੁਰਬਾਨੀ ਨੂੰ ਯਾਦ ਕਰੀਏ ਅਤੇ ਆਪਣੇ ਦੇਸ਼ ਦੀ ਹਰ ਬੁਰਾਈ ਨੂੰ ਜੜ੍ਹੋਂ ਖ਼ਤਮ ਕਰ, ਇਸ ਨੂੰ ਹੋਰ ਬੁਲੰਦੀਆਂ ਤੱਕ ਲਿਜਾਣ ਦਾ ਯਤਨ ਕਰੀਏ।
15 ਅਗਸਤ ਦੀ ਇਸ 75ਵੀਂ ਵਰ੍ਹੇਗੰਢ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਢੇਰ ਸਾਰੀਆਂ ਮੁਬਾਰਕਾਂ।    
ਬਲਜਿੰਦਰ ਕੌਰ ਸ਼ੇਰਗਿੱਲ

Leave a Reply

Your email address will not be published. Required fields are marked *