ਚੰਡੀਗੜ੍ਹ 11 ਸਤੰਬਰ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


13 ਸਤੰਬਰ ਸੰਨ 2023 ਨੂੰ ਅਨੰਤਨਾਗ ਜੰਮੂ ਕਸ਼ਮੀਰ ਵਿਚ ਦੁਸ਼ਮਣਾਂ ਨਾਲ ਲੋਹਾ ਲੈਂਦੇ ਸਮੇਂ ਮੋਹਾਲੀ ਜ਼ਿਲੇ ਦੇ ਪਿੰਡ ਭੜੌਜੀਆਂ, ਨਿਊ ਚੰਡੀਗੜ੍ਹ ਦੇ ਨੌਜਵਾਨ ਸ਼ਹੀਦ ਕਰਨਲ ਮਨਪ੍ਰੀਤ ਸਿੰਘ (ਕੀਰਤੀ ਚੱਕਰ-ਸੈਨਾ ਮੈਡਲ) ਸ਼ਹੀਦੀ ਪ੍ਰਾਪਤ ਕਰ ਸਨ। ਪਰਿਵਾਰ ਵੱਲੋਂ ਆਪਣੇ ਉਸ ਸਪੂਤ ਨੂੰ ਯਾਦ ਕਰਦਿਆਂ ਦੂਜੀ ਬਰਸੀ 13 ਸਤੰਬਰ ਨੂੰ ਮਨਾਈ ਜਾ ਰਹੀ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਅੱਜ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੇ ਬਰਸੀ ਸਮਾਗਮ ਪਾਰਕ ਈਕੋ ਸਿਟੀ ਵਨ (ਵੱਡੇ ਚੌਂਕ ਦੇ ਨਾਲ) ਪਿੰਡ ਭੜੌਜੀਆਂ, ਨਿਊ ਚੰਡੀਗੜ੍ਹ ਵਿਖੇ ਮਨਾਈ ਜਾਵੇਗੀ, ਜਿਸ ਵਿੱਚ ਸ਼ਹੀਦ ਨਮਿਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਸਵੇਰੇ 10 ਵਜੇ ਪਾਏ ਜਾਣਗੇ। ਉਪਰੰਤ ਸਿੱਖ ਕੌਮ ਦੇ ਮਹਾਨ ਕੀਰਤਨੀਏ ਸ਼ਬਦ ਗਾਇਨ ਕਰਨਗੇ। ਇਸ ਮੌਕੇ ਸ਼ਹੀਦ ਦੇ ਧਰਮਪਤਨੀ ਸ਼੍ਰੀਮਤੀ ਜਗਮੀਤ ਕੌਰ, ਪੁੱਤਰ ਕਬੀਰ, ਪੁਤਰੀ ਬਾਣੀ ਅਤੇ ਮਾਤਾ ਮਨਜੀਤ ਕੌਰ ਜੀ ਵੱਲੋਂ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਅਪੀਲ ਕੀਤੀ ਗਈ ਹੈ।

