www.sursaanjh.com > ਚੰਡੀਗੜ੍ਹ/ਹਰਿਆਣਾ > ਸ਼ਹੀਦ ਕਰਨਲ ਮਨਪ੍ਰੀਤ ਸਿੰਘ ਭੜੌਜੀਆਂ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸਰਧਾਂਜਲੀ  

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਭੜੌਜੀਆਂ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸਰਧਾਂਜਲੀ  

ਸ਼ਹੀਦ ਕਰਨਲ ਮਨਪ੍ਰੀਤ ਸਿੰਘ ਭੜੌਜੀਆਂ ਨੂੰ ਅੰਤਿਮ ਅਰਦਾਸ ਮੌਕੇ ਦਿੱਤੀ ਸਰਧਾਂਜਲੀ  
ਚੰਡੀਗੜ੍ਹ 24 ਸਤੰਬਰ (ਸੁਰ ਸਾਂਝ ਡਾਟ ਕਾਮ ਬਿਊਰੋ-ਅਵਤਾਰ ਨਗਲੀਆਂ):
ਜੰਮੂ ਕਸ਼ਮੀਰ ਦੇ ਆਨੰਤਨਾਗ ‘ਚ ਅਤਵਾਦੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਕਰਨਲ ਮਨਪ੍ਰੀਤ ਸਿੰਘ ਨਮਿਤ ਰਖਵਾਏ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮੌਕੇ ਦੂਰੋਂ ਨੇੜਿਓਂ ਵੱਡੀ ਗਿਣਤੀ ਲੋਕਾਂ ਨੇ ਹਾਜ਼ਰੀ ਭਰਦਿਆਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਰਾਗੀ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕਰਦਿਆਂ ”ਸ਼ੁਭ ਕਰਮਨ ਤੇ ਕਬਹੂ ਨਾ ਟਰੂੰ…” ਤੇ  ”ਗਗਨ ਦਮਾਮਾ ਬਾਜਿਓ…” ਤੇ ਹੋਰ ਸ਼ਬਦਾਂ ਦਾ ਜਾਪ ਕਰਦਿਆਂ ਸੂਰਬੀਰ ਯੋਧੇ ਕਰਨਲ ਮਨਪ੍ਰੀਤ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ।
ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੋਈ ਨਹੀਂ ਪਹੁੰਚਿਆਂ ਜਦ ਕਿ  ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਹੀਦ ਕਰਨਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਪੰਜਾਬ ਦੀ ਧਰਤੀ ਤੇ ਮਾਣ ਹੈ। ਜਿਥੇ ਗੁਰੂਆਂ ਪੀਰਾਂ ਪੈਗੰਬਰਾਂ ਸੂਰਬੀਰ ਯੋਧਿਆਂ ਨੇ ਜਨਮ ਲਿਆ। ਪੂਰੇ ਦੇਸ਼ ਵਿਚ 4500 ਦੇ ਕਰੀਬ ਵੀਰ ਨਾਰੀ (ਵਿਧਵਾਵਾਂ) ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਇੰਨਾਂ ਵਿਚੋਂ 2200 ਵੀਰ ਨਾਰੀ ਪਰਿਵਾਰ ਹਨ। ਦੇਸ਼ ਦੀ ਆਜ਼ਾਦੀ ਤੇ ਰਖਵਾਲੀ ਲਈ 80 ਫੀਸਦੀ ਕੁਰਬਾਨੀਆਂ ਦਾ ਮਾਣ ਮੱਤਾ ਇਤਹਾਸ ਵੀ ਸਾਡੇ ਪੰਜਾਬ ਦਾ ਹੈ, ਬਾਜਵਾ ਅਨੁਸਾਰ ਦੇਸ਼ ਤੇ ਰਾਜ ਕਰ ਰਹੀ ਪਾਰਟੀ ਨੂੰ ਸੋਚ ਸਮਝਕੇ ਸਿਆਸਤ ਕਰਨੀ ਚਾਹੀਦੀ ਹੈ ਕਿ ਦੇਸ਼ ਕਿਸੇ ਇੱਕ ਦਾ ਨਹੀਂ ਇਹ ਸਾਰਿਆਂ ਦਾ ਸਾਂਝਾ ਹੈ। ਦੇਸ਼ ਵਿਚ ਵੰਡ ਪਾਊ ਸਿਆਸੀ ਆਗੂਆਂ ਨੂੰ ਉਨ੍ਹਾਂ ਕਿਹਾ ਕਿ ਫਿਰਕਾਪ੍ਰਸਤੀ ਨੂੰ ਦੇਸ਼ ਵਿਚ ਕਿਧਰੇ ਕੋਈ ਥਾਂ ਨਹੀਂ।
ਇਸੇ ਦੌਰਾਨ ਉੱਘੇ ਕਿਸਾਨ ਆਗੂ ਰਕੇਸ਼ ਟਕੈਤ,  ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ, ਹਲਕਾ ਖਰੜ ਦੇ ਇੰਚਾਰਜ ਰਾਣਾ ਰਣਜੀਤ ਸਿੰਘ ਗਿੱਲ, ਟਰੱਸਟੀ ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਭਾਜਪਾ ਆਗੂ ਬੀਬੀ ਲਖਵਿੰਦਰ ਕੌਰ ਗਰਚਾ, ਕਾਂਗਰਸੀ ਆਗੂ ਵਿਜੇ ਸ਼ਰਮਾ ਟਿੰਕੂ, ਮਿਲਕਫ਼ੈਡ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ,ਸਮਾਜ ਸੇਵੀ ਰਾਜਿੰਦਰ ਸਿੰਘ ਬਡਹੇੜੀ, ਅਰਵਿੰਦਪੁਰੀ, ਦਲਵਿੰਦਰ ਸਿੰਘ ਬੈਨੀਪਾਲ, ਗੁਰਪ੍ਰੀਤ ਸਿੰਘ ਕਾਦੀਮਾਜਰਾ, ਜੋਰਾ ਸਿੰਘ ਮਾਨ, ਤੇਜਪਾਲ ਸਿੰਘ, ਅਕਾਲੀ ਆਗੂ ਸਰਬਜੀਤ ਸਿੰਘ ਕਾਦੀਮਾਜਰਾ, ਜਗਤਾਰ ਸਿੰਘ ਸਿੱਧੂ, ਬਸਪਾ ਆਗੂ ਰਾਜਾ ਰਜਿੰਦਰ ਸਿੰਘ ਨਨਹੇੜੀਆਂ, ਜਗਜੀਤ ਸਿੰਘ ਗੋਰਾ ਕੰਗ, ਰਣਜੀਤ ਸਿੰਘ ਨਗਲੀਆਂ, ਰਣਜੀਤ ਸਿੰਘ ਮਾਰਸ਼ਲ, ਅਮਨਵੀਰ ਸਿੰਘ ਰਿਕੀ, ਅਕਾਲੀ ਦਲ ਮਾਨ ਦੇ ਆਗੂ ਹਰਮੇਸ਼ ਸਿੰਘ ਬੜੋਦੀ , ਦਰਸ਼ਨ ਸਿੰਘ ਔਲਖ, ਸੈਨਿਕ ਭਲਾਈ ਬੋਰਡ ਦੇ ਡਾਇਰੈਕਟਰ  ਬੀ ਐੱਸ ਢਿੱਲੋਂ (ਬ੍ਰਿਗੇਡੀਅਰ), ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦੀ ਰੇਜਮੈਂਟ ਦੇ ਕਰਨਲ ਜਸਦੀਪ ਸਿੰਘ ਸੰਧੂ, ਮੇਜਰ ਜਨਰਲ ਡੀ ਐਸ ਮਲਿਕ, ਪ੍ਰਿੰਸੀਪਲ ਆਰ ਕੇ ਮਿਡਾ, ਕਰਨਲ ਆਰ ਐਸ ਰਾਣਾ ਨੇ ਵੀ ਆਪੋ ਆਪਣੇ ਸੰਬੋਧਨ ਵਿਚ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸ਼ਹੀਦ ਕਰਨਲ ਮਨਪ੍ਰੀਤ ਸਿੰਘ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਲਿਖਿਆ ਗਿਆ ਹੈ।
ਬੁਲਾਰਿਆਂ ਨੇ  ਸ਼ਹੀਦ ਦੀ ਮਾਤਾ ਮਨਜੀਤ ਕੌਰ, ਪਤਨੀ ਜਗਜੀਤ ਕੌਰ ਗਰੇਵਾਲ ਨੂੰ ਇਸ ਦੁਖ ਦੀ ਘੜੀ ਹੌਸਲਾ ਦਿੱਤਾ ਤੇ ਸ਼ਹੀਦ  ਪਰਿਵਾਰ ਦੀ ਹਰ ਪਖੋਂ ਸਹਾਇਤਾ ਦਾ ਐਲਾਨ ਕੀਤਾ। ਰੀਅਲ ਅਸਟੇਟ ਕੰਪਨੀ ਡੀ ਐਲ ਐਫ ਦੇ ਡਾਇਰੈਕਟਰ ਸ਼ਹੀਦ  ਪਰਿਵਾਰ ਦੀ ਮਾਲੀ ਸਹਾਇਤਾ ਕਰਦਿਆਂ ਪੰਜ ਲੱਖ ਦਾ ਚੈੱਕ ਭੇਟ ਕੀਤਾ। ਸ਼ਰਧਾਂਜਲੀ ਸਮਾਗਮ ਦੇ ਅੰਤ ਵਿਚ ਕਾਮਰੇਡ ਅਜੀਤ ਸਿੰਘ ਭੜੌਜੀਆਂ , ਸਰਪੰਚ ਰਾਜਿੰਦਰ ਸਿੰਘ , ਮਲਕੀਤ ਸਿੰਘ ਤੇ  ਕੈਪਟਨ ਜਗਤਾਰ ਸਿੰਘ ਨੇ ਸਭਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *