ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 7 ਫਰਵਰੀ:


ਗਦਰੀ ਬਾਬੇ ਵਿਚਾਰਧਾਰਕ ਮੰਚ ਪੰਜਾਬ ਅਤੇ ਸਾਹਿਤ ਸਭਾ ਬਹਿਰਾਮਪੁਰ ਬੇਟ (ਰੋਪੜ੍ਹ) ਵੱਲੋਂ ਸ਼ਾਇਰ ਹਰਨਾਮ ਸਿੰਘ ਡੱਲਾ ਦੀਆਂ ਦੋ ਪੁਸਤਕਾਂ ਵਿਥਿਆ ਦੇ ਰੂਬਰੂ ਤੇ ਉਦਾਸੀ ਚਾਨਣੀ ਲੋਕ ਅਰਪਣ ਅਤੇ ਕਵੀ ਦਰਬਾਰ 8 ਫਰਵਰੀ, 2025 ਨੂੰ ਸ੍ਰੀ ਗੁਰੂ ਰਵਿਦਾਸ ਭਵਨ, ਕੁਰਾਲ਼ੀ ਰੋਡ ਖਰੜ ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਦੀ ਪ੍ਰਧਾਨਗੀ ਡਾ. ਗੁਰਮੇਲ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਪੁਸਤਕਾਂ ਬਾਰੇ ਜਾਣ-ਪਛਾਣ ਡਾ. ਸੰਤੋਖ ਸਿੰਘ ਸੁੱਖੀ ਤੇ ਰਾਬਿੰਦਰ ਸਿੰਘ ਰੱਬੀ ਵੱਲੋਂ ਕਰਵਾਈ ਜਾਵੇਗੀ। ਮੰਚ ਵੱਲੋਂ ਇਸ ਸਮਾਗਮ ਵਿੱਚ ਸ਼ਿਰਕਤ ਕਰਨ ਲਈ ਬੇਨਤੀ ਕੀਤੀ ਗਈ ਹੈ।

