ਚੰਡੀਗੜ੍ਹ (ਸੁਰ ਸਾਂਝ ਡਾਟ ਕਾਮ ਬਿਊਰੋ), 25 ਫਰਵਰੀ:
ਸ਼ਿਵ ਕੁਮਾਰ ਬਟਾਲਵੀ ਚੇਅਰ, ਸਕੂਲ ਆਫ ਪੰਜਾਬੀ ਸਟੱਡੀਜ਼ ਵੱਲੋਂ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਹ ਸੈਮੀਨਾਰ ਚੰਡੀਗੜ ਸਾਹਿਤ ਅਕਾਦਮੀ ਅਤੇ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਕਰਾਇਆ ਗਿਆ। ਸੈਮੀਨਾਰ ਦਾ ਆਰੰਭ ਦੀਪ ਜਯੋਤੀ ਦੀ ਰਸਮ ਨਾਲ ਹੋਇਆ। ਇਸ ਤੋਂ ਬਾਅਦ ਵਿਭਾਗ ਦੇ ਮੁਖੀ ਅਤੇ ਸ਼ਿਵ ਕੁਮਾਰ ਬਟਾਲਵੀ ਚੇਅਰ ਦੇ ਪ੍ਰੋ. ਡਾ. ਯੋਗਰਾਜ ਨੇ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਵਿਭਾਗ ਵਿੱਚ ਸ਼ਿਵ ਕੁਮਾਰ ਬਟਾਲਵੀ ਦੇ ਨਾਂ ‘ਤੇ ਸਥਾਪਤ ਇਸ ਚੇਅਰ ਦੇ ਮਹੱਤਵ ਉੱਪਰ ਚਾਨਣਾ ਪਾਇਆ। ਸੈਮੀਨਾਰ ਦੇ ਉਦਘਾਟਨੀ ਸਤਰ ਵਿੱਚ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਡੀਨ ਯੂਨੀਵਰਿਸਟੀ ਪ੍ਰੋ. ਯੋਜਨਾ ਰਾਵਤ, ਮੁਖ ਮਹਿਮਾਨ ਦੇ ਤੌਰ ‘ਤੇ ਸ਼ਾਮਿਲ ਹੋਏ। ਪ੍ਰੋ. ਯੋਜਨਾ ਰਾਵਤ ਨੇ ਸ਼ਿਵ ਕੁਮਾਰ ਬਟਾਲਵੀ ਦੀ ਕਾਵਿਕ ਵਿਲੱਖਣਤਾ ਦੀ ਗੱਲ ਕਰਿਦਆਂ ਯੂਨੀਵਰਿਸਟੀ ਵੱਲੋਂ ਸਥਾਿਪਤ ਇਸ ਚੇਅਰ ਵੱਲੋਂ ਆਉਣ ਵਾਲੇ ਸਮੇਂ ਵਿੱਚ ਵਰਤਮਾਨ ਤੁਲਨਾਤਮਕ ਅਧਿਐਨ ਦੇ ਯੁੱਗ ਵਿੱਚ ਪਾਏ ਜਾਣ ਵਾਲੇ ਯੋਗਦਾਨ ਬਾਰੇ ਚਰਚਾ ਕੀਤੀ।


ਸੈਮੀਨਾਰ ਦਾ ਮੁੱਖ ਸੁਰ ਭਾਸ਼ਣ ਪੰਜਾਬੀ ਦੇ ਪ੍ਰਸਿੱਧ ਆਲੋਚਕ ਪ੍ਰੋ. ਸੁਰਜੀਤ ਨੇ ਦਿੱਤਾ। ਡਾ. ਸੁਰਜੀਤ ਨੇ ਸ਼ਿਵ ਕਾਵਿ ਦੀ ਕਵਿਤਾ
ਬਾਰੇ ਕਿਹਾ ਕਿ ਬਟਾਲਵੀ ਦੀ ਕਵਿਤਾ ਦੀਆਂ ਜੜ੍ਹਾਂ ਪੰਜਾਬੀ ਸਭਿਆਚਾਰਕ ਅਵਚੇਤਨ ਵਿੱਚ ਹਨ, ਜਿਸ ਵਿੱਚ ਬਿਰਹਾ, ਤਣਾਅ ਅਤੇ
ਮੌਤ ਦੀ ਚਾਹਤ ਦੇ ਸਿਰਜਣਾਤਿਮਕ ਅਰਥ ਪਏ ਹਨ। ਸ਼ਿਵ ਕੁਮਾਰ ਦੀ ਕਵਿਤਾ ਵਾਰਸ ਤੇ ਪਾਤਰ ਤੱਕ ਦੀ ਵਿਰਾਸਤ ਦਾ ਸਰਮਾਇਆ ਹੈ। ਪ੍ਰੋ. ਸੁਰਜੀਤ ਨੇ ਸ਼ਿਵ ਦੀ ਕਵਿਤਾ ਦੇ ਡੂੰਘੇ ਪਾਸਾਰ ਨੂੰ ਵਡਮੁੱਲਾ ਡੀਕੋਡ ਕਰਿਦਆਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਨੂੰ ਸ਼ਿਵ ਦੀ ਕਵਿਤਾ ਨੂੰ ਆਲੋਚਨਾ ਦੇ ਸਥਾਪਿਤ ਵਾਦ ‘ਚੋ ਬਾਹਰ ਨਿਕਲ ਕੇ ਵਡੇਰੇ ਪਸੰਗ ਵਿੱਚ ਸਮਝਣ ਦੀ ਲੋੜ ਹੈ। ਆਪਣੇ ਉਦਘਾਟਨੀ
ਭਾਸ਼ਣ ਵਿੱਚ ਸਵਰਨਜੀਤ ਸਵੀ ਨੇ ਕਵਿਤਾ ਦੇ ਮਾਧਿਅਮ ਰਾਹੀ ਸ਼ਿਵ ਦੀ ਖ਼ਾਸੀਅਤ ਅਤੇ ਉਸਦਾ ਕਾਵਿਕ ਬਿੰਬ ਉਭਾਰਿਆ। ਇਸ ਸੈਸ਼ਨ ਦੀ ਪ੍ਰਧਾਨਗੀ ਚੰਡੀਗੜ ਸਾਹਿਤ ਅਕਾਦਮੀ ਦੇ ਚੇਅਰਮੈਨ ਡਾ. ਮਨਮੋਹਨ ਨੇ ਕੀਤੀ। ਡਾ. ਮਨਮੋਹਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਡੇ ਇਸ ਮਹਾਨ ਕਵੀ ਨਾਲ ਪੰਜਾਬੀ ਦੇ ਆਲੋਚਕਾਂ ਨੇ ਨਿਆਂ ਨਹੀਂ ਕੀਤਾ। ਉਹਨਾਂ ਇਹ ਉਮੀਦ ਵੀ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਯੂਨੀਵਰਿਸਟੀ ਵੱਲੋਂ ਸਥਾਿਪਤ ਇਸ ਚੇਅਰ ‘ਤੇ ਹੋਣ ਵਾਲਾ ਖੋਜ ਕਾਰਜ ਸ਼ਿਵ ਦੀ ਕਵਿਤਾ ਨੂੰ ਸਮਝਣ, ਵਿਚਾਰਨ ਵਿੱਚ ਨਵ ਸ਼ੁਰੂਆਤ ਕਰੇਗਾ। ਉਦਘਾਟਨੀ ਸਤਰ ਦੇ ਅੰਤ ਵਿੱਚ ਡਾ. ਉਮਾ ਸੇਠੀ ਨੇ ਧੰਨਵਾਦ ਪ੍ਰਸਤੁਤ ਕੀਤਾ। ਇਸ ਸੈਸ਼ਨ ਦਾ ਮੰਚ ਸੰਚਾਲਨ ਸੈਮੀਨਾਰ ਦੇ ਕੋਆਰਡੀਨਟਰ ਡਾ. ਪਰਮਜੀਤ ਕੌਰ ਸਿੱਧੂ ਵੱਲੋਂ ਬਾਖੂਬੀ ਨਿਭਾਇਆ ਗਿਆ। ਉਦਘਾਟਨੀ ਸਤਰ ਤੋਂ ਬਾਅਦ ਦੋ ਅਕਾਦਿਮਕ ਸੈਸ਼ਨ ਰਹੇ, ਜਿਨ੍ਹਾਂ ਵਿੱਚ ਕੁੱਲ ਅੱਠ ਪੇਪਰ ਪੜ੍ਹੇ ਗਏ। ਦੋਵੇ ਸੈਸ਼ਨਾਂ ਵਿੱਚ ਸ਼ਿਵ ਦੀ ਕਵਿਤਾ ਦੇ ਵਿਭਿੰਨ ਪਾਸਾਰਾਂ ਸੰਬੰਧੀ ਭਰਵਾਂ ਸੰਵਾਦ ਚੱਲਿਆ। ਪਹਿਲੇ ਅਕਾਦਿਮਕ ਸੈਸ਼ਨ ਦੀ ਪ੍ਰਧਾਨਗੀ ਚੰਡੀਗੜ੍ਹ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਸੁਭਾਸ਼ ਭਾਸਕਰ ਨੇ ਕੀਤੀ ਅਤੇ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਮਨਜੀਤ ਇੰਦਰਾ ਦੂਜੇ ਅਕਾਦਿਮਕ ਸੈਸ਼ਨ ਵਿੱਚ ਬਤੌਰ ਪ੍ਰਧਾਨ ਸ਼ਾਮਿਲ ਹੋਏ। ਇਹਨਾਂ ਸ਼ੈਸ਼ਨਾਂ ਦਾ ਮੰਚ ਸੰਚਾਲਨ ਪ੍ਰੋ. ਉਮਾ ਸੇਠੀ ਅਤੇ ਪ੍ਰੋ. ਅਕਵਿੰਦਰ ਕੌਰ ਤਨਵੀ ਨੇ ਕੀਤਾ। ਇਸ ਸੈਮੀਨਾਰ ਵਿੱਚ ਵਿਦਿਆਰਥੀਆਂ, ਖੋਜਾਰਥੀਆਂ ਅਤੇ ਵੱਖ-ਵੱਖ ਕਾਲਜ ਦੇ ਅਧਿਆਪਕਾਂ ਦੀ ਭਰਵੀਂ ਹਾਜ਼ਰੀ ਰਹੀ।

