www.sursaanjh.com > ਚੰਡੀਗੜ੍ਹ/ਹਰਿਆਣਾ > ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹੱਕਾ ਦਾ ਅਸਲ ਪਹਿਰੇਦਾਰ – ਬਿਕਰਮਜੀਤ ਖਾਲਸਾ, ਰਾਜੂ ਖੰਨਾ

ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹੱਕਾ ਦਾ ਅਸਲ ਪਹਿਰੇਦਾਰ – ਬਿਕਰਮਜੀਤ ਖਾਲਸਾ, ਰਾਜੂ ਖੰਨਾ

ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਦੇ ਹੱਕਾ ਦਾ ਅਸਲ ਪਹਿਰੇਦਾਰ – ਬਿਕਰਮਜੀਤ ਖਾਲਸਾ, ਰਾਜੂ ਖੰਨਾ
ਹਲਕਾ ਅਮਲੋਹ ਦੇ ਇੱਕ ਦਰਜਨ ਪਿੰਡਾਂ ਵਿੱਚ ਕੀਤੀਆਂ ਭਰਵੀਆਂ ਮੀਟਿੰਗਾਂ
ਅਮਲੋਹ/ਮੰਡੀਗੌਬਿੰਦਗੜ (ਸੁਰ ਸਾਂਝ ਡਾਟ ਕਾਮ ਬਿਊਰੋ), 7 ਮਈ:
ਸ਼੍ਰੋਮਣੀ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ, ਜਿਹੜੀ ਪੰਜਾਬ ਦੇ ਹੱਕਾਂ ਦੀ ਅਸਲ ਪਹਿਰੇਦਾਰ ਹੈ, ਜਿਸ ਨੂੰ ਇਹਨਾਂ ਚੋਣਾਂ ਵਿੱਚ ਵੱਡੀਆਂ ਜਿੱਤਾਂ ਦਰਜ ਕਰਵਾ ਕੇ ਲੋਕ ਸਭਾ ਵਿੱਚ ਭੇਜੋ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਲਟਕਦੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਵਾਇਆ ਜਾ ਸਕੇ। ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਹਲਕਾ ਅਮਲੋਹ ਦੇ ਇੱਕ ਦਰਜਨ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਖਾਲਸਾ ਤੇ ਰਾਜੂ ਖੰਨਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਬਚਾਉਣ ਦੀ ਵਧੇਰੇ ਲੋੜ ਹੈ, ਜਿਸ ਲਈ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਹਮੇਸ਼ਾ ਦਿੱਲੀ ਦੀਆਂ ਸਰਕਾਰਾਂ ਨਾਲ ਲੜਾਈ ਲੜਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ, ਭਾਜਪਾ ਤੇ ਕਾਂਗਰਸ ਜੋ ਦਿੱਲੀ ਤੋਂ ਚੱਲਦਿਆਂ ਹਨ, ਉਹਨਾਂ ਨੂੰ ਇਹਨਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਤੋਂ ਬਾਹਰ ਦਾ ਰਸਤਾ ਦਿਖਾਉਣਾ ਵਧੇਰੇ ਜ਼ਰੂਰੀ ਹੈ,  ਕਿਉਂਕਿ ਇਹਨਾਂ ਪਾਰਟੀਆਂ ਨੇ ਹਮੇਸ਼ਾ ਪੰਜਾਬ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਹੈ।
ਅੱਜ ਇਹਨਾਂ ਮੀਟਿੰਗਾਂ ਨੂੰ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ, ਸੂਬਾ ਸੀਨੀਅਰ ਮੀਤ ਪ੍ਰਧਾਨ ਕਰਮਜੀਤ ਸਿੰਘ ਭਗੜਾਣਾ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕੁਲਦੀਪ ਸਿੰਘ ਮੁੱਢੜੀਆ, ਰਣਜੀਤ ਸਿੰਘ ਘੋਲਾ ਰੁੜਕੀ, ਹਲਕਾ ਆਬਜ਼ਰਵਰ ਜਤਿੰਦਰ ਸਿੰਘ ਧਾਲੀਵਾਲ, ਮੈਬਰ ਪੀ ਏ ਸੀ ਭਿੰਦਰ ਸਿੰਘ ਮੰਡੀ, ਡਾ ਅਰਜੁਨ ਸਿੰਘ ਅਮਲੋਹ, ਜਥੇਦਾਰ ਪਰਮਜੀਤ ਸਿੰਘ ਖਨਿਆਣ, ਹਰਵਿੰਦਰ ਸਿੰਘ ਬਿੰਦਾ ਮਾਜਰੀ, ਕੈਪਟਨ ਜਸਵੰਤ ਸਿੰਘ ਬਾਜਵਾ, ਜਥੇਦਾਰ ਸ਼ਰਧਾ ਸਿੰਘ ਛੰਨਾ, ਗੁਰਕੀਰਤ ਸਿੰਘ ਸਲਾਣਾ ਪ੍ਰਧਾਨ ਮਾਲਵਾ ਜੋਨ, ਯੂਥ ਆਗੂ ਕੰਵਲਜੀਤ ਸਿੰਘ ਗਿੱਲ ਆਦਿ ਨੇ ਸੰਬੋਧਨ ਕੀਤਾ।
ਅੱਜ ਜਿਹਨਾਂ ਪਿੰਡਾਂ ਵਿੱਚ ਭਰਵੀਆਂ ਮੀਟਿੰਗਾਂ ਕੀਤੀਆਂ ਗਈਆਂ ਉਹਨਾਂ ਵਿੱਚ ਸੌਟੀ, ਭੱਦਲਥੂਹਾ,ਬੜੈਚਾ, ਦਨਘੇੜੀ, ਰਾਏਪੁਰ ਅਰਾਇਆ,ਬਰੌਗਾ,ਕੁੰਭ, ਤੂਰਾਂ, ਲਾਡਪੁਰ, ਡਡਹੇੜੀ, ਲੁਹਾਰ ਮਾਜਰਾ ਆਦਿ ਪ੍ਰਮੁੱਖ ਹਨ। ਇਸ ਮੌਕੇ ਤੇ ਸਵਿੰਦਰ ਸਿੰਘ ਭਗੜਾਣਾ,ਦਸਵਿੰਦਰ ਸਿੰਘ ਰੋਡਾ, ਜਸਵੰਤ ਸਿੰਘ ਮੋਹਣਾ, ਕੁਲਵਿੰਦਰ ਸਿੰਘ ਸਲਾਣੀ, ਰਾਜੂ ਸਲਾਣੀ, ਜਗਪਾਲ ਸਿੰਘ ਸੌਟੀ,ਸੱਜਣ ਸਿੰਘ ਅੰਨੀਆਂ, ਬਲਜੀਤ ਸਿੰਘ ਫੌਜੀ,ਸੋਨੀ ਜਲਾਲਪੁਰ, ਅਮਨਦੀਪ ਸਿੰਘ ਭੱਦਲਥੂਹਾ,ਮਨਜੀਤ ਸਿੰਘ, ਨਿਰਭੈ ਸਿੰਘ ਅੰਨੀਆਂ, ਬਲਵੰਤ ਸਿੰਘ ਘੁੱਲੂਮਾਜਰਾ, ਗੁਰਮੁਖ ਸਿੰਘ ਭੱਦਲਥੂਹਾ, ਅਵਤਾਰ ਸਿੰਘ ਸਾਬਕਾ ਸਰਪੰਚ ਭੱਦਲਥੂਹਾ,ਨਿਰਮਲ ਗਿਰ ਮਰਾਰੜੂ, ਸੁਖਨਿੰਦਰ ਸਿੰਘ ਕਾਕਾ ਝੰਬਾਲਾ, ਬੀਬੀ ਮਧੂ ਕੌਂਸਲ,ਸੁਖਵਿੰਦਰ ਸਿੰਘ ਸੁੱਖਾ ਰੰਘੇੜਾ, ਐਡਵੋਕੇਟ ਗੁਰਿੰਦਰ ਸਿੰਘ ਬੜੈਚਾ,ਹਰਬੰਸ ਸਿੰਘ ਕਾਲੂ, ਜੌਨੀ ਭੱਦਲਥੂਹਾ, ਸੁਖਬੀਰ ਸਿੰਘ ਭੱਦਲਥੂਹਾ,ਜਥੇਦਾਰ ਗੁਰਬਖਸ਼ ਸਿੰਘ ਬੈਣਾ,ਡਾ ਜਸਵੰਤ ਸਿੰਘ ਅਲਾਦਾਦਪੁਰ,ਲਾਡੀ ਬੜੈਚਾ,ਸਤਿੰਦਰਵੀਰ ਸਿੰਘ ਬੈਣਾ, ਬਹਾਦਰ ਸਿੰਘ ਭੱਦਲਥੂਹਾ, ਅਵਤਾਰ ਸਿੰਘ ਭੱਟੋ, ਨਰਿੰਦਰਪਾਲ ਸਿੰਘ ਸਾਬਕਾ ਸਰਪੰਚ,ਹਰਮਿੰਦਰ ਸਿੰਘ ਦਨਘੇੜੀ,ਕਰਮ ਸਿੰਘ ਘੁਟੀਡ, ਸੁਰਜੀਤ ਸਿੰਘ ਬਰੌਗਾ,ਮਲਕੀਤ ਸਿੰਘ ਸਾਬਕਾ ਸਰਪੰਚ, ਨਿਰਮਲ ਕੌਰ, ਗੁਰਮੀਤ ਸਿੰਘ ਸਿੰਘ ਨੰਬਰਦਾਰ ਰਾਏਪੁਰ, ਜਸਪਾਲ ਸਿੰਘ ਕੁੰਭ,ਅਵਤਾਰ ਸਿੰਘ ਸਾਬਕਾ ਸਰਪੰਚ ਰਾਏਪੁਰ,ਚੋਬਰ ਸਿੰਘ,ਸੱਜਣ ਸਿੰਘ ਰਾਮਗੜ,ਸਮਿਤ ਕੁੰਭ,ਹਰਨੇਕ ਸਿੰਘ ਕਾਕਾ,ਸੰਤੋਖ ਸਿੰਘ ਜੰਜੂਆ, ਗੁਰਜੀਤ ਸਿੰਘ ਕੋਟਲਾ,ਕੁਲਜੀਤ ਸਿੰਘ ਤੂਰਾਂ,ਸੇਵਾ ਸਿੰਘ ਤੂਰਾ, ਹਰਨੇਕ ਸਿੰਘ ਲਾਡਪੁਰ, ਅਮਰਜੀਤ ਸਿੰਘ ਲਾਡਪੁਰ, ਮੁਕੰਦ ਸਿੰਘ ਲੁਹਾਰਮਾਜਰਾ,ਡਾ ਮਨਜੀਤ ਸਿੰਘ ਲੁਹਾਰ ਮਾਜਰਾ,ਅੰਗਰੇਜ਼ ਸਿੰਘ, ਸਤਨਾਮ ਸਿੰਘ ਡਡਹੇੜੀ, ਹਰਮਿੰਦਰ ਸਿੰਘ ਕੁੰਭੜਾ,ਸੌਕਤ ਅਲੀ ਬਰੌਗਾ,ਡਾ ਨੇਕ ਸਿੰਘ, ਜੱਗੀ ਬਰੌਗਾ,ਸੁਖਬੀਰ ਸਿੰਘ ਡਡਹੇੜੀ, ਬੱਬੂ ਡਡਹੇੜੀ,ਜਸਪਾਲ ਸਿੰਘ ਢਿੱਲੋਂ,ਸਿਵਕਾਤ ਤਿਵਾੜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਆਗੂ ਮੌਜੂਦ ਸਨ।
ਫੋਟੋ ਕੈਪਸ਼ਨ ( 1) ਪਿੰਡ ਸੌਟੀ ਵਿਖੇ ਮੀਟਿੰਗ ਦੌਰਾਨ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ , ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਜ਼ਿਲ੍ਹਾ ਪ੍ਰਧਾਨ ਸ਼ਰਨਜੀਤ ਸਿੰਘ ਚਨਾਰਥਲ ਦਾ ਸਨਮਾਨ ਕਰਨ ਸਮੇਂ ਕਰਮਜੀਤ ਸਿੰਘ ਭਗੜਾਣਾ ਤੇ ਵੱਡੀ ਗਿਣਤੀ ਪਿੰਡ ਵਾਸੀ।
ਫੋਟੋ ਕੈਪਸ਼ਨ (2) ਪਿੰਡ ਭੱਦਲਥੂਹਾ ਵਿਖੇ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ ਦੇ ਹੱਕ ਵਿੱਚ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ।
ਫੋਟੋ ਕੈਪਸ਼ਨ (3) ਪਿੰਡ ਰਾਏਪੁਰ ਅਰਾਇਆ ਵਿਖੇ ਮੀਟਿੰਗ ਦੌਰਾਨ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਰਾਜੂ ਖੰਨਾ ਤੇ ਹੋਰ ਆਗੂ।
ਫੋਟੋ ਕੈਪਸ਼ਨ (4) ਪਿੰਡ ਬਰੌਗਾ ਜੇਰ ਤੇ ਬੁਲੰਦ ਦੀ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਉਮੀਦਵਾਰ ਬਿਕਰਮਜੀਤ ਸਿੰਘ ਖਾਲਸਾ।

Leave a Reply

Your email address will not be published. Required fields are marked *