Breaking
www.sursaanjh.com > ਅੰਤਰਰਾਸ਼ਟਰੀ > ਸਾਇੰਸ ਸਿਟੀ ਵਿਖੇ 19ਵਾਂ ਤੇ 20ਵਾਂ ਡੋਗ ਸ਼ੋਅ 26 ਨੂੰ

ਸਾਇੰਸ ਸਿਟੀ ਵਿਖੇ 19ਵਾਂ ਤੇ 20ਵਾਂ ਡੋਗ ਸ਼ੋਅ 26 ਨੂੰ

ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 18 ਜਨਵਰੀ:

ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ 19ਵਾਂ ਅਤੇ 20ਵਾਂ ਸਲਾਨਾਂ ਆਲ ਬ੍ਰੀਡ ਡੋਗ ਸ਼ੋਅ 26 ਜਨਵਰੀ 2025 ਦਿਨ ਐਤਵਾਰ  ਨੂੰ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅ ਆਮ ਲੋਕਾਂ ਨੂੰ ਪਾਲਤੂ ਜਾਨਵਰਾਂ ਵਿਚਲੀ ਜੈਵਿਕ ਵਿਭਿੰਨਤਾ ਤੇ ਜੀਨ ਪੂਲ ਦੀ ਜਾਣਕਾਰੀ ਦੇਣ ਲਈ ਇਕ ਪਲੇਟਫ਼ਾਰਮ ਹੋਵੇਗਾ। ਇਹ ਜਾਣਕਾਰੀ ਇਸ ਸ਼ੋਅ ਦੇ ਕੋਆਰਡੀਨੇਟਰ ਡਾ. ਮੋਨੀਸ਼ ਸੋਇਨ ਵਿਗਿਆਨ-ਡੀ ਸਾਇੰਸ ਸਿਟੀ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ  ਇਸ ਮੌਕੇ 35 ਤੋਂ ਵੱਧ ਪ੍ਰਜਾਤੀਆਂ ਦੇ 300 ਤੋਂ ਵੱਧ ਕੁੱਤੇ ਜਿਵੇਂ ਕਿ ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲਹਰ ਗਰੇਟ ਡੇਨ ਆਦਿ ਹਿੱਸਾ ਲੈ ਰਹੇ ਹਨ। ਅੰਮ੍ਰਿਤਸਰ ਤੋਂ ਸ੍ਰੀ ਏ.ਐਸ.ਆਈ ਭਿੰਡਰ, ਊਦੈਪੁਰ ਤੋਂ ਹਿਮਾਂਸ਼ੂ ਵਿਆਸ ਅਤੇ ਗਾਜ਼ੀਆਬਾਦ ਤੋਂ ਸ੍ਰੀ ਰਾਜੀਵ ਚੌਧਰੀ ਇਸ ਸ਼ੋਅ ਵਿਚ ਜਿਊਰੀ ਮੈਂਬਰਾਂ ਵਜੌਂ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਅੱਗੋਂ ਹੋਰ ਜਾਣਕਾਰੀ ਦਿੰਦਿਆਂ ਇਸ ਮੌਕੇ ਇੰਡੀਅਨ ਕੈਨਲ ਕਲੱਬ ਦੇ ਪ੍ਰਵਾਨਿਤ ਨੁਮਾਇੰਦਿਆਂ ਚੰਡੀਗੜ੍ਹ ਦੇ ਸ੍ਰੀ ਐਚ.ਐਸ ਔਲਖ ਅਤੇ ਕੋਟਕਪੂਰਾ ਤੋਂ ਆਏ ਡਾ. ਅੰਕਿਤ ਛਿੱਬੜ ਵਲੋਂ ਕੇ.ਸੀ.ਆਈ ਸਿੰਗਲ ਡੋਗ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ।

Leave a Reply

Your email address will not be published. Required fields are marked *