ਕਪੂਰਥਲ਼ਾ (ਸੁਰ ਸਾਂਝ ਡਾਟ ਕਾਮ ਬਿਊਰੋ), 2 ਮਾਰਚ:


ਪੁਸ਼ਪਾ ਗੁਜਰਾਲ ਸਾਇੰਸ ਸਿਟੀ, ਕਪੂਰਥਲਾ ਵਲੋਂ 21ਵਾਂ ਅਤੇ 22ਵਾਂ ਸਲਾਨਾ ਆਲ ਬ੍ਰੀਡ ਡੋਗ ਸ਼ੋਅ 8 ਮਾਰਚ 2026 ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਹ ਸ਼ੋਅ ਆਮ ਲੋਕਾਂ ਨੂੰ ਪਾਲਤੂ ਜਾਨਵਰਾਂ ਵਿਚਲੀ ਜੈਵਿਕ ਵਿਭਿੰਨਤਾ ਤੇ ਜੀਨ ਪੂਲ ਦੀ ਜਾਣਕਾਰੀ ਦੇਣ ਲਈ ਇਕ ਪਲੇਟਫ਼ਾਰਮ ਹੋਵੇਗਾ। ਇਹ ਜਾਣਕਾਰੀ ਇਸ ਸ਼ੋਅ ਦੇ ਕੋਆਰਡੀਨੇਟਰ ਡਾ. ਮੋਨੀਸ਼ ਸੋਇਨ ਵਿਗਿਆਨ-ਡੀ ਸਾਇੰਸ ਸਿਟੀ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਸ ਮੌਕੇ 35 ਤੋਂ ਵੱਧ ਪ੍ਰਜਾਤੀਆਂ ਦੇ 300 ਤੋਂ ਵੱਧ ਕੁੱਤੇ ਜਿਵੇਂ ਕਿ ਜਰਮਨ ਸ਼ੈਫ਼ਡ, ਲੈਬਰੇਡੋਰ ਰਿਟਵੀਲ, ਡਾਬਰਮੈਨ ਪਿੰਨਚਰ, ਅਮਰੀਕਨ ਬੁਲਡਾਗ, ਬੋਕਸਰ, ਰੋਟਵੀਲਹਰ ਗਰੇਟ ਡੇਨ ਆਦਿ ਹਿੱਸਾ ਲੈ ਰਹੇ ਹਨ। ਕੋਲਕਾਤਾ ਤੋਂ ਸ੍ਰੀ ਅਵਿੰਨਦਨ ਸ਼ਰਮਾਂ, ਬੰਗਲੌਰ ਤੋਂ ਵਿਸਵਾਸ ਬੱਸਰਾਜ ਅਤੇ ਨੋਇਡਾ ਤੋਂ ਮੈਡਮ ਖੇਮਲਵਿਸਕਾ ਇਸ ਸ਼ੋਅ ਵਿਚ ਜਿਊਰੀ ਮੈਂਬਰਾਂ ਵਜੋਂ ਸ਼ਿਰਕਤ ਕਰ ਰਹੇ ਹਨ। ਉਨ੍ਹਾਂ ਅੱਗੋਂ ਹੋਰ ਜਾਣਕਾਰੀ ਦਿੰਦਿਆਂ ਇਸ ਮੌਕੇ ਇੰਡੀਅਨ ਕੈਨਲ ਕਲੱਬ ਦੇ ਪ੍ਰਵਾਨਿਤ ਨੁਮਾਇੰਦੇ ਡਾ. ਅੰਕਿਤ ਛਿੱਬੜ ਵਲੋਂ ਕੇ.ਸੀ.ਆਈ ਸਿੰਗਲ ਡੋਗ ਰਜਿਸਟ੍ਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ।

