ਚੰਡੀਗੜ੍ਹ 4 ਫਰਵਰੀ (ਅਵਤਾਰ ਨਗਲੀਆਂ-ਸੁਰ ਸਾਂਝ ਡਾਟ ਕਾਮ ਬਿਊਰੋ):


ਨੰਬਰਦਾਰਾ ਐਸੋਸੀਏਸ਼ਨ ਆਫ ਪੰਜਾਬ ਬਲਾਕ ਮਾਜਰੀ ਵੱਲੋਂ ਸਲਾਨਾ ਧਾਰਮਿਕ ਸਮਾਗਮ 7 ਫਰਵਰੀ ਨੂੰ ਬਲਾਕ ਮਾਜਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਬਲਾਕ ਮਾਜਰੀ ਦੇ ਪ੍ਰਧਾਨ ਨੰਬਰਦਾਰ ਰਾਜਕੁਮਾਰ ਸਿਆਲਬਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਦਾ ਸਾਲਾਨਾ ਪ੍ਰੋਗਰਾਮ 7 ਫਰਵਰੀ ਨੂੰ ਰੱਖਿਆ ਗਿਆ ਹੈ, ਜਿਸ ਵਿੱਚ ਸਵੇਰ ਮੌਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਜਾਣਗੇ, ਉਪਰੰਤ ਸ਼ਬਦ ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਜਾ ਰਿਹਾ ਹੈ।
ਬਲਾਕ ਮਾਜਰੀ ਦੇ ਸਮੂਹ ਨੰਬਰਦਾਰਾਂ ਵੱਲੋਂ ਕਰਵਾਏ ਜਾ ਰਹੇ ਇਸ ਸਮਾਗਮ ‘ਚ ਖੂਨਦਾਨ ਕੈਂਪ ਵੀ ਲਗਵਾਇਆ ਜਾ ਰਿਹਾ ਹੈ। ਇਹ ਸਮਾਗਮ ਸਬ ਤਹਿਸੀਲ ਮਾਜਰੀ ਦੇ ਵਿਹੜੇ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਅਲੱਗ ਅਲੱਗ ਖੇਤਰ ਦੀਆਂ ਸ਼ਖਸੀਅਤਾਂ ਵੀ ਸ਼ਮੂਲੀਅਤ ਕਰਨਗੀਆ ਅਤੇ ਲੰਗਰ ਵੀ ਵਰਤਾਇਆ ਜਾਵੇ।

