www.sursaanjh.com > ਅੰਤਰਰਾਸ਼ਟਰੀ > ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਅਤੇ ਕਵੀ ਦਰਬਾਰ ਹੋਇਆ

ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਅਤੇ ਕਵੀ ਦਰਬਾਰ ਹੋਇਆ

ਸਾਹਿਤਕਾਰ ਸੁਭਾਸ਼ ਭਾਸਕਰ ਦਾ ਸਨਮਾਨ ਅਤੇ ਕਵੀ ਦਰਬਾਰ ਹੋਇਆ

ਮੁਹਾਲ਼ੀ (ਸੁਰ ਸਾਂਝ ਡਾਟ ਕਾਮ ਬਿਊਰੋ), 21 ਸਤੰਬਰ:

ਕਵੀ ਮੰਚ (ਰਜਿ:) ਮੁਹਾਲੀ ਵੱਲੋਂ ਆਰੀਆ ਸਮਾਜ ਮੰਦਿਰ ਫੇਜ਼-6 (ਸੈਕਟਰ-56) ਮੋਹਾਲੀ ਵਿਖੇ ਇੱਕ ਸ਼ਾਨਦਾਰ ਸਾਹਿਤਕ ਸਮਾਗਮ ਮਰਹੂਮ ਸ਼ਾਇਰ ਵਰਿਆਮ ਬਟਾਲਵੀ ਜੀ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਤੇ ਸ਼ਾਇਰਾ ਕਿਰਨ ਬੇਦੀ ਦੇ ਬੇਵਕਤੀ ਹੋਏ ਦੇਹਾਂਤ ਤੇ ਦੋ ਮਿੰਟ ਮੌਨ ਧਾਰਨ ਕਰਨ ਉਪਰੰਤ ਪ੍ਰੋਗਰਾਮ ਦਾ ਆਗਾਜ਼ ਗੀਤਕਾਰ ਰਣਜੋਧ ਰਾਣਾ ਸੀਨੀਅਰ ਉਪ ਪ੍ਰਧਾਨ ਵੱਲੋਂ ਮੰਚ ਦੀਆਂ ਗਤੀਵਿਧੀਆਂ ਦੱਸਦੇ ਹੋਏ ਆਪਣੇ ਚਰਚਿਤ ਗੀਤ ਨਾਲ ਕੀਤਾ ਗਿਆ।

ਮੰਚ ਦੇ ਪ੍ਰਧਾਨ ਭਗਤ ਰਾਮ ਰੰਗਾੜਾ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਕਹਿੰਦੇ ਹੋਏ ਸੁਭਾਸ਼ ਭਾਸਕਰ ਦੇ ਜੀਵਨ ਅਤੇ ਉਸ ਦੀਆਂ ਸਾਹਿਤਕ ਉਪਲੱਬਧੀਆਂ ਬਾਰੇ ਚਾਨਣਾ ਪਾਇਆ। ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਭਾਸਕਰ ਨੂੰ ਸ਼ਾਲ ਅਤੇ ਪੁਸਤਕਾਂ ਦਾ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਉਪਰੰਤ ਧਿਆਨ ਸਿੰਘ ਕਾਹਲੋਂ, ਗੁਰਸ਼ਰਨ ਸਿੰਘ ਕਾਕਾ, ਮਲਕੀਤ ਸਿੰਘ ਨਾਗਰਾ, ਭੁਪਿੰਦਰ ਮਟੌਰੀਆ, ਪਿਆਰਾ ਸਿੰਘ ਰਾਹੀ, ਡਾ. ਰਜਿੰਦਰ ਰੇਨੂੰ, ਐਡਵੋਕੇਟ ਨੀਲਮ ਨਾਰੰਗ, ਸੋਹਣ ਸਿੰਘ ਬੈਨੀਪਾਲ, ਸੁਖਚਰਨ ਸਿੰਘ ਸਿੱਧੂ (ਜੀਰਾ), ਬਲਵਿੰਦਰ ਸਿੰਘ ਢਿੱਲੋਂ ਤੇ ਦਰਸ਼ਨ ਤਿਓਣਾ ਵੱਲੋਂ ਆਪੋ ਆਪਣੇ ਫਨ ਦਾ ਮੁਜ਼ਾਹਰਾ ਕਰਦੇ ਹੋਏ ਕਵੀ ਦਰਬਾਰ ਦੀ ਫਿਜ਼ਾ ਵਿੱਚ ਰੰਗੀਨੀ ਭਰੀ।

ਇਸ ਉਪਰੰਤ ਇਕਬਾਲ ਸਿੰਘ ਸਰੋਆ, ਮਹਿੰਗਾ ਸਿੰਘ ਕਲਸੀ, ਸੁਭਾਸ਼ ਭਾਸਕਰ ਅਤੇ ਸਿਰੀ ਰਾਮ ਅਰਸ਼ ਵੱਲੋਂ ਆਪੋ ਆਪਣੀਆਂ ਗ਼ਜ਼ਲਾਂ ਦੇ ਸ਼ਿਅਰ ਸੁਣਾ ਕੇ ਚੰਗੀ ਦਾਦ ਖੱਟੀ ਅਤੇ ਸਮੁੱਚੇ ਪ੍ਰੋਗਰਾਮ ਨੂੰ ਇੱਕ ਮਿਆਰੀ ਪ੍ਰੋਗਰਾਮ ਦੱਸਿਆ। ਇਸ ਮੌਕੇ ਤੇ ਇੱਕ ਨਿਵੇਕਲੀ ਅੰਦਾਜ਼ ਵਿੱਚ ਭਗਤ ਰਾਮ ਰੰਗਾੜਾ ਵੱਲੋਂ ਔਰਤ ਦੀ ਕਾਵਿਕ ਉਸਤਤੀ ਕੀਤੀ ਗਈ, ਜਦ ਕਿ ਮੰਚ ਦੇ ਜਨਰਲ ਸਕੱਤਰ ਰਾਜ ਕੁਮਾਰ ਸਾਹੋਵਾਲੀਆ ਵੱਲੋਂ ਮੰਚ ਸੰਚਾਲਨ ਦੇ ਨਾਲ-ਨਾਲ ਆਪਣੀ ਨਵੀਂ ਤੇ ਸੇਧਆਤਮਕ ਰਚਨਾ ਜੀਵਨਬਾਜ਼ੀ ਸ਼ਾਇਰਾਂ ਨਾਲ ਸਾਂਝੀ ਕੀਤੀ।

ਜਸਪਾਲ ਸਿੰਘ ਦੇਸੂਵੀ ਵੱਲੋਂ ਆਪਣਾ ਸੂਫ਼ੀਆਨਾ ਰੰਗ ਬਾਖੂਬੀ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਜਗਪਾਲ ਸਿੰਘ ਆਈ.ਏ.ਐਫ. (ਰਿਟਾ.), ਰਾਜ ਕੁਮਾਰ ਜੰਗਲਾਤ ਅਫ਼ਸਰ (ਰਿਟਾ.), ਸੁਰਿੰਦਰ ਕੁਮਾਰ ਵਰਮਾ ਅਤੇ ਹੋਰਾਂ ਵੱਲੋਂ ਲੰਮਾ ਸਮਾਂ ਹਾਜ਼ਰੀ ਭਰ ਕੇ ਪ੍ਰੋਗਰਾਮ ਦਾ ਅਨੰਦ ਮਾਣਿਆ। ਅੰਤ ਵਿੱਚ ਮੰਚ ਪ੍ਰਧਾਨ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ ਅਤੇ ਇਸ ਤਰ੍ਹਾਂ ਇਹ ਪ੍ਰੋਗਰਾਮ ਆਪਣੀਆਂ ਨਿਵੇਕਲੀਆਂ ਪੈੜਾਂ ਛੱਡਦਾ ਸੰਪੰਨ ਹੋਇਆ।

Leave a Reply

Your email address will not be published. Required fields are marked *