www.sursaanjh.com > ਸਾਹਿਤ > ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇੱਕਤਰਤਾ ਦੌਰਾਨ ਕਵੀ ਦਰਬਾਰ ਕਰਵਾਇਆ ਗਿਆ

ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇੱਕਤਰਤਾ ਦੌਰਾਨ ਕਵੀ ਦਰਬਾਰ ਕਰਵਾਇਆ ਗਿਆ

ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇੱਕਤਰਤਾ ਦੌਰਾਨ ਕਵੀ ਦਰਬਾਰ ਕਰਵਾਇਆ ਗਿਆ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 19 ਨਵੰਬਰ:
ਸਥਾਨਕ ਖਾਲਸਾ ਸੀਨੀਅਰ ਸੈਕਡਰੀ ਸਕੂਲ ਵਿਖੇ ਸਾਹਿਤਕ ਸੱਥ ਖਰੜ ਦੀ ਹੋਈ ਮਾਸਿਕ ਇਕੱਤਰਤਾ ਵਿੱਚ ਡਾ. ਹਰਨੇਕ ਸਿੰਘ ਕਲੇਰ, ਰਾਜਵਿੰਦਰ ਸਿੰਘ ਗੱਡੂ “ਰਾਜ”, ਪਿਆਰਾ ਸਿੰਘ ਰਾਹੀ ਦੀ ਪ੍ਰਧਾਨਗੀ ਮੰਡਲ ਹੇਠ ਕਵੀ ਦਰਬਾਰ ਕਰਵਾਇਆ ਗਿਆ l ਇਸ ਕਵੀ ਦਰਬਾਰ ਵਿੱਚ ਪਵਨਪ੍ਰੀਤ ਸਿੰਘ ਵਡਾਲਾ, ਜਸਕੀਰਤ ਸਿੰਘ ਕੁਰਾਲੀ, ਖ਼ੁਸ਼ੀ ਰਾਮ ਨਿਮਾਣਾ, ਸਮਿੱਤਰ ਸਿੰਘ ਦੋਸਤ, ਮਲਕੀਤ ਸਿੰਘ ਨਾਗਰਾ, ਹਾਕਮ ਸਿੰਘ, ਧਿਆਨ ਸਿੰਘ ਕਾਹਲੋ, ਹਰਨਾਮ ਸਿੰਘ ਡੱਲਾ, ਸੁਰਿੰਦਰ ਸਿੰਘ ਰਸੂਲਪੁਰ ਅਤੇ ਕੁਲਦੀਪ ਸਿੰਘ ਦੀਪ ਨੇ ਆਪੋ ਆਪਣੀਆਂ ਕਵਿਤਾਵਾਂ, ਗੀਤ ਅਤੇ ਗ਼ਜ਼ਲਾਂ ਆਦਿ ਪੇਸ਼ ਕੀਤੀਆਂ।
ਮੰਚ ਸੰਚਾਲਨ ਦੀ ਕਾਰਵਾਈ ਸੱਥ ਦੇ ਜਨਰਲ ਸਕੱਤਰ ਪਿਆਰਾ ਸਿੰਘ ਰਾਹੀ ਵੱਲੋਂ ਬਾਖੂਬੀ ਨਿਭਾਈ ਗਈ। ਅਖੀਰ ਵਿੱਚ ਸੱਥ ਦੇ ਸਰਪਰਸਤ ਡਾ. ਹਰਨੇਕ ਸਿੰਘ ਕਲੇਰ ਨੇ ਸਾਰਿਆਂ ਦਾ ਧੰਨਵਾਦ ਕਰਦਿਆ ਕਾਮਨਾ ਕੀਤੀ ਕਿ ਆਉਣ ਵਾਲੇ ਸਮਾਗਮਾਂ ਵਿੱਚ ਵੀ ਮੈਂਬਰਾਂ ਵੱਲੋਂ ਇਸੇ ਤਰ੍ਹਾਂ ਦਾ ਸਹਿਯੋਗ ਮਿਲਦਾ ਰਹੇਗਾ।
ਵੱਲੋਂ: ਪਿਆਰਾ ਸਿੰਘ ਰਾਹੀ (ਜਨਰਲ ਸਕੱਤਰ) 94638-37388 ਅਤੇ ਜਸਕੀਰਤ ਸਿੰਘ ਕੁਰਾਲੀ, ਪ੍ਰੈੱਸ ਸਕੱਤਰ 87279-55300

Leave a Reply

Your email address will not be published. Required fields are marked *