ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਹੋਵੇਗੀ 20 ਅਕਤੂਬਰ ਨੂੰ
ਖਰੜ (ਸੁਰ ਸਾਂਝ ਡਾਟ ਕਾਮ ਬਿਊਰੋ), 18 ਅਕਤੂਬਰ:


ਸਾਹਿਤਕ ਸੱਥ ਖਰੜ ਦੀ ਮਹੀਨਾਵਾਰ ਇਕੱਤਰਤਾ ਹਰ ਮਹੀਨੇ ਦੇ ਤੀਜੇ ਐਤਵਾਰ ਨੂੰ ਹੁੰਦੀ ਹੈ। ਇਸ ਮਹੀਨੇ ਮਿਤੀ 20 ਅਕਤੂਬਰ (ਦਿਨ ਐਤਵਾਰ) ਨੂੰ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ, ਖਰੜ ਵਿਖੇ ਸਵੇਰੇ 10.00 ਵਜੇ ਹੋਣ ਵਾਲੀ ਇਕੱਤਰਤਾ ਵਿੱਚ ਲੇਖਕ ਅਵਤਾਰ ਸਿੰਘ ਖ਼ਾਲਸਾ, ਗੁਰਸ਼ਰਨ ਸਿੰਘ ਕਾਕਾ ਅਤੇ ਸਮਿੱਤਰ ਸਿੰਘ ‘ਦੋਸਤ’ ਦੀਆਂ ਪੁਸਤਕਾਂ ਕ੍ਰਮਵਾਰ “ਗੁਰਸਿੱਖੀ ਦਾਤ ਸੰਭਾਲ ਪਿਆਰੇ (ਕਾਵਿ ਸੰਗ੍ਰਹਿ), ‘ਅਸਹਿ ਅਹਿਸਾਸ (ਕਹਾਣੀ ਸੰਗ੍ਰਹਿ) ਅਤੇ ‘ਕਵਿਤਾਵਾਂ ਦੀ ਮਹਿਫ਼ਲ (ਕਾਵਿ ਸੰਗ੍ਰਹਿ) ਲੋਕ ਅਰਪਣ ਕੀਤੀਆਂ ਜਾਣਗੀਆਂ।
ਇਨ੍ਹਾਂ ਪੁਸਤਕਾਂ ’ਤੇ ਕ੍ਰਮਵਾਰ ਗਿਆਨੀ ਗੁਰਮੀਤ ਸਿੰਘ ਖਰੜ, ਜਸਵਿੰਦਰ ਸਿੰਘ ਕਾਈਨੌਰ ਅਤੇ ਸੁਰਜੀਤ ਸੁਮਨ ਪੇਪਰ ਪੜ੍ਹਨਗੇ। ਉਪਰੰਤ ਕਵੀ ਦਰਬਾਰ ਵੀ ਹੋਵੇਗਾ ਅਤੇ ਪਿਛਲੀ ਮੀਟਿੰਗ ਦੌਰਾਨ ਰਹਿ ਗਏ ਸ਼ਾਇਰਾਂ ਨੂੰ ਪਹਿਲ ਦੇ ਅਧਾਰ ’ਤੇ ਕਵਿਤਾ ਪੇਸ਼ ਕਰਨ ਦਾ ਮੌਕਾ ਦਿੱਤਾ ਜਾਵੇਗਾ। ਇਸ ਸਮਾਗਮ ਦੀ ਪ੍ਰਧਾਨਗੀ ਸ਼ਾਇਰ ਹਾਕਮ ਸਿੰਘ ‘ਨੱਤਿਆਂ’ ਕਰਨਗੇ। ਸੱਥ ਦੇ ਸਮੂਹ ਮੈਂਬਰਾਂ, ਹੋਰ ਸਭ ਲੇਖਕਾਂ ਅਤੇ ਸਾਹਿਤ ਪ੍ਰੇਮੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਪਿਆਰਾ ਸਿੰਘ ‘ਰਾਹੀ’ (ਜਨਰਲ ਸਕੱਤਰ), ਮੋਬਾਇਲ 94638-37388

